Nov 28, 2024 5:39 PM - Connect Newsroom

ਸਰੀ ਦੇ ਸਕੂਲ ਬੋਰਡ ਨੂੰ 7 ਸਾਲ ਬਾਅਦ ਨਵਾਂ ਚੇਅਰ ਪਰਸਨ ਮਿਲਿਆ ਹੈ। 20 ਨਵੰਬਰ ਨੂੰ ਸਰੀ ਬੋਰਡ ਦੀ ਮੀਟਿੰਗ ਕਰਵਾਈ ਗਈ, ਜਿਸ ਵਿਚ ਇਹ ਚੋਣ ਕੀਤੀ ਗਈ। ਸਾਬਕਾ ਵਾਇਸ ਚੇਅਰ ਗੈਰੀ ਟਾਇਮੋਸਚੁਕ ਨੂੰ ਚੇਅਰ ਅਤੇ ਟਰੱਸਟੀ ਟੈਰੀ ਐਲਨ ਨੂੰ ਵਾਈਸ ਚੇਅਰ ਚੁਣਿਆ ਗਿਆ।
ਗੈਰੀ ਟਾਇਮੋਸਚੁਕ ਨੇ ਉਸ ਨੂੰ ਚੁਣਨ ਲਈ ਸਭ ਦਾ ਧੰਨਵਾਦ ਕੀਤਾ ਅਤੇ ਵਧੀਆ ਕੰਮ ਕਰਨ ਦਾ ਵਾਅਦਾ ਕੀਤਾ। ਐਲਨ ਵਾਇਸ ਚੇਅਰ ਵਜੋਂ 2017 ਤੋਂ 2022 ਤੱਕ ਸੇਵਾ ਨਿਭਾਅ ਚੁੱਕੇ ਹਨ। ਜਦਕਿ ਨਗਰ ਨਿਗਮ ਚੋਣ ਵਿਚ ਮੁੜ ਚੁਣੇ ਜਾਣ ਮਗਰੋਂ ਵਾਇਸ ਚੇਅਰ ਚੁਣੇ ਗਏ ਸਨ।




