19.86C Vancouver
ADS

Jun 27, 2025 6:53 PM - Pervez Sandhu - Connect Newsroom

ਸਰੀ 'ਚ ਟਮੈਨਵਿਸ ਪਾਰਕ ਵਿਖੇ ਹੋਇਆ ਸਿੱਖ ਗੇਮਜ਼ ਕੈਨੇਡਾ ਦਾ ਆਗਾਜ਼

Share On
surrey-sikh-games-canada-2025-begin-at-tamanawis-park
The Sikh Games Canada, which began on Thursday, will conclude on Sunday (June 29th). (Photo - Connect FM)

ਸਿੱਖ ਗੇਮਜ਼ ਕਨੇਡਾ 2025 ਦੀ ਸ਼ੁਰੂਆਤ ਕੱਲ੍ਹ ਸਿਟੀ ਆਫ ਸਰੀ ਦੇ ਤਮਾਨਾਵਿਸ ਪਾਰਕ ਵਿੱਚ ਹੋਈ। ਇਹ ਸਮਾਗਮ ਐਤਵਾਰ, 29 ਜੂਨ ਤੱਕ ਜਾਰੀ ਰਹੇਗਾ।

2008 ਵਿੱਚ ਫ਼ੀਲਡ ਹਾਕੀ ਟੂਰਨਾਮੈਂਟ ਵਜੋਂ ਸ਼ੁਰੂ ਹੋਇਆ ਇਹ ਪ੍ਰੋਗਰਾਮ ਹੁਣ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਮਲਟੀਕਲਚਰਲ ਖੇਡ ਮੇਲਿਆਂ ਵਿੱਚੋਂ ਇੱਕ ਬਣ ਚੁੱਕਾ ਹੈ।

ਆਯੋਜਕਾਂ ਨੇ ਜ਼ੋਰ ਦਿੱਤਾ ਕਿ ਇਹ ਗੇਮਜ਼ ਸਿਰਫ਼ ਮੁਕਾਬਲੇ ਨਹੀਂ ਹਨ। ਇਕ ਆਯੋਜਕ ਨੇ Connect FM ਨੂੰ ਕਿਹਾ, “ਇਹ ਸਮਾਗਮ ਸਿੱਖ ਸਿਧਾਂਤ ਸੇਵਾ 'ਤੇ ਆਧਾਰਿਤ ਹੈ। ਖਿਡਾਰੀ ਮੁਕਾਬਲਾ ਕਰਦੇ ਹਨ, ਪਰ ਉਹ ਆਪਣੀ ਕਮਿਊਨਿਟੀ ਦੀ ਸੇਵਾ ਵੀ ਕਰਦੇ ਹਨ, ਵੱਖ–ਵੱਖ ਸਭਿਆਚਾਰਾਂ ਨੂੰ ਜੋੜ ਕੇ।”

ਦਰਸ਼ਕਾਂ ਨੇ Connect FM ਨੂੰ ਦੱਸਿਆ ਕਿ ਉਹਨਾਂ ਲਈ ਇਹ ਗੇਮਜ਼ ਖੇਡ ਦਾ ਤਿਉਹਾਰ ਵੀ ਹਨ ਅਤੇ ਸਰੀ ਦੀ ਵਿਭਿੰਨਤਾ ਦਾ ਪ੍ਰਤੀਕ ਵੀ। ਇਕ ਸਥਾਨਕ ਨਿਵਾਸੀ ਨੇ ਕਿਹਾ, “ਇਹ ਸਮਾਗਮ ਮੁਫ਼ਤ ਹੈ। ਇੱਥੇ ਬੱਚੇ, ਮਾਪੇ ਅਤੇ ਦਾਦੇ–ਦਾਦੀਆਂ ਸਭ ਇਕੱਠੇ ਹੁੰਦੇ ਹਨ। ਇਹ ਟੂਰਨਾਮੈਂਟ ਤੋਂ ਵੱਧ ਇੱਕ ਪਰਿਵਾਰਕ ਮੇਲੇ ਵਾਂਗ ਮਹਿਸੂਸ ਹੁੰਦਾ ਹੈ।”

ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਵੀ 126 ਸਟ੍ਰੀਟ ਅਤੇ 64 ਐਵੀਨਿਊ ਕੋਲ ਸਥਿਤ ਟਮੈਨਵਿਸ ਪਾਰਕ ਵਿਖੇ ਪਹੁੰਚ ਕੇ ਈਵੈਂਟ ਦਾ ਅਨੰਦ ਮਾਣ ਰਹੇ ਹਨ।


ਖੇਡਾਂ ਦਾ ਅਨੰਦ ਮਾਨਣ ਲਈ ਕਿਸੇ ਟਿਕਟ ਦੀ ਲੋੜ ਨਹੀਂ ਹੈ। ਵੀਰਵਾਰ ਤੋਂ ਸ਼ੁਰੂ ਹੋਈਆਂ ਸਿੱਖ ਗੇਮਸ ਕੈਨੇਡਾ ਐਤਵਾਰ ਨੂੰ ਸੰਪੰਨ ਹੋਣਗੀਆਂ।

Latest news

fishing-vessel-sinks-near-tsawwassen-ferry-terminal-two-people-rescued
Punjabi

ਸਾਵਸਨ ਫੈਰੀ ਟਰਮੀਨਲ ਨੇੜੇ ਮੱਛੀ ਫੜਨ ਵਾਲੀ ਕਿਸ਼ਤੀ ਡੁੱਬੀ, ਦੋ ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ

ਬੀ.ਸੀ. ਦੇ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਵਿਚਕਾਰ ਸਾਵਸਨ ਫੈਰੀ ਟਰਮੀਨਲ ਨੇੜੇ ਐਤਵਾਰ ਨੂੰ ਇੱਕ fishing vessel ਦੇ ਡੁੱਬਣ ਦੀ ਘਟਨਾ ਵਾਪਰੀ, ਅਧਿਕਾਰੀਆਂ ਮੁਤਾਬਕ, ਦੁਪਹਿਰ ਬਾਅਦ ਕਰੀਬ ਸਵਾ ਤਿੰਨ ਵਜੇ ਉਨ੍ਹਾਂ ਨੂੰ ਇੱਕ ਕਿਸ਼ਤੀ ਡੁੱਬਣ ਕਾਰਨ ਦੋ ਲੋਕਾਂ ਦੇ ਪਾਣੀ ਵਿਚ ਫਸੇ ਹੋਣ ਦੀ ਰਿਪੋਰਟ ਮਿਲੀ, ਬੀ.ਸੀ. ਫੈਰੀਜ਼ ਦੀ spokesperson Sheila Reynolds ਨੇ ਦੱਸਿਆ ਕਿ ਇਸ ਮੌਕੇ ਸਪਿਰਿਟ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ Coastal Renaissance ਨੇ ਤੁਰੰਤ ਰੈਸਕਿਊ ਬੋਟ ਨੂੰ ਰਵਾਨਾ ਕੀਤਾ ਅਤੇ ਦੋਵੇਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
canada-inflation-holds-steady-at-3-in-august-rate-hike-concerns-grow
Punjabi

ਕੈਨੇਡਾ ਦੀ ਮਹਿੰਗਾਈ ਅਗਸਤ ’ਚ 3% ’ਤੇ ਸਥਿਰ, ਵਿਆਜ ਦਰਾਂ ਵਧਣ ਦਾ ਖ਼ਤਰਾ

ਕੈਨੇਡਾ ਦੀ ਮਹਿੰਗਾਈ ਦਰ ਅਗਸਤ ਵਿਚ 3 ਫੀਸਦੀ 'ਤੇ ਸਥਿਰ ਦਰਜ ਹੋਈ ਹੈ। ਹਾਲਾਂਕਿ, ਸਤੰਬਰ ਦੇ consumer price index ਵਿਚ ਅਗਲੇ ਮਹੀਨੇ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਸ ਮਹੀਨੇ ਬਰੈਂਟ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਟਰੰਪ ਵੱਲੋਂ ਲਾਗੂ ਕੀਤੇ ਗਏ 50 ਫੀਸਦੀ ਨਵੇਂ ਟੈਰਿਫਸ ਅਤੇ ਕੈਨੇਡਾ ਦੇ ਬਰਾਬਰ ਜਵਾਬੀ ਕਦਮਾਂ ਦਾ ਵੀ ਪੂਰਾ ਅਸਰ ਆਉਣ ਵਾਲੇ ਮਹਿੰਗਾਈ ਦੇ ਅੰਕਿੜਿਆਂ ਵਿਚ ਦੇਖਣ ਨੂੰ ਮਿਲੇਗਾ।
canada-investment-summit-opens-in-toronto-with-1-trillion-investment-target
Punjabi

ਕੈਨੇਡਾ ਨਿਵੇਸ਼ ਸੰਮੇਲਨ ਟੋਰੌਂਟੋ ਵਿੱਚ ਸ਼ੁਰੂ, ਪੰਜ ਸਾਲਾਂ ਵਿੱਚ $1 ਟ੍ਰਿਲੀਅਨ ਨਿਵੇਸ਼ ਦਾ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਟੋਰੌਂਟੋ ਵਿਚ ਦੋ ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੀ ਸ਼ੁਰੂਆਤ ਕਰ ਰਹੇ ਹਨ, ਜਿਸ ਦਾ ਟੀਚਾ ਅਗਲੇ ਪੰਜ ਸਾਲਾਂ ਵਿਚ $1 ਟ੍ਰਿਲੀਅਨ ਦਾ ਨਿਵੇਸ਼ ਜੁਟਾਉਣਾ ਹੈ। ਇਹ ਸੰਮੇਲਨ ਰਜਾ, ਬੁਨਿਆਦੀ ਢਾਂਚਾ, ਏ.ਆਈ.ਅਤੇ ਮਹੱਤਵਪੂਰਨ ਖਣਿਜ ਵਰਗੇ ਪ੍ਰਮੁੱਖ ਖੇਤਰਾਂ ਵਿਚ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਆਯੋਜਿਤ ਕੀਤਾ ਗਿਆ ਹੈ ਅਤੇ ਇਹ ਕੈਨੇਡਾ ਦਾ ਅਜਿਹਾ ਪਹਿਲਾ ਇਨਵੈਸਟਮੈਂਟ ਸੰਮੇਲਨ ਹੈ, ਜਿੱਥੇ ਦੇਸ਼ ਅਤੇ ਦੁਨੀਆ ਭਰ ਦੇ ਸੈਂਕੜੇ ਨਿਵੇਸ਼ਕ ਹਿੱਸਾ ਲੈ ਰਹੇ ਹਨ।
bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link