Sep 12, 2024 5:07 PM - The Canadian Press

ਮੈਟਰੋ ਵੈਨਕੂਵਰ ਦੇ ਹੈਂਡੀਡਾਰਟ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਅਤੇ ਇਸ ਦੇ ਮਾਲਕ ਟਰਾਂਸਦੇਵ ਵਿਚਾਲੇ ਵਿਚੋਲਗੀ ਵਾਲੀ ਗੱਲਬਾਤ ਅੱਜ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਹੜਤਾਲ ਨੇ ਜ਼ਿਆਦਾਤਰ ਸੇਵਾਵਾਂ ਨੂੰ ਰੋਕ ਦਿੱਤਾ ਹੈ ਅਤੇ ਇਹ ਦੂਜੇ ਹਫਤੇ ਵਿਚ ਵੀ ਜਾਰੀ ਹੈ। ਇਸ ਗੱਲਬਾਤ ਦੀ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ।
ਏਮਲਗਾਮੇਟਿਡ ਟਰਾਂਜ਼ਿਟ ਯੂਨੀਅਨ ਸਥਾਨਕ 1724 ਦੇ ਪ੍ਰਧਾਨ ਜੋਅ ਮੈਕਕੈਨ ਦਾ ਕਹਿਣਾ ਹੈ ਕਿ ਗੱਲਬਾਤ ਜਿੰਨੀ ਦੇਰ ਮਰਜ਼ੀ ਚੱਲਦੀ ਰਹੇ, ਉਹ ਉਥੇ ਮੌਜੂਦ ਰਹਿਣਗੇ।
ਅਸਲ ਵਿਚ ਇਹ ਵਿਵਾਦ ਜ਼ਿਆਦਾਤਰ ਤਨਖਾਹ ਨੂੰ ਲੈ ਕੇ ਹੋ ਰਿਹਾ ਹੈ ਅਤੇ ਯੂਨੀਅਨ ਦਾ ਤਰਕ ਹੈ ਕਿ ਇਸ ਦੇ ਮੈਂਬਰ ਕੈਨੇਡਾ ਵਿੱਚ ਕਿਤੇ ਹੋਰ ਅਜਿਹੀਆਂ ਸੇਵਾਵਾਂ ਨਿਭਾਉਣ ਵਾਲੇ ਹੋਰਨਾਂ ਲੋਕਾਂ ਵਾਂਗ ਨਹੀਂ ਕਮਾਉਂਦੇ। ਜ਼ਿਕਰਯੋਗ ਹੈ ਕਿ ਟਰਾਂਸਦੇਵ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਅੱਜ ਯੂਨੀਅਨ ਦੇ ਤਾਜ਼ਾ ਪ੍ਰਸਤਾਵ ਦਾ ਜਵਾਬ ਦੇਵੇਗਾ।




