14.37C Vancouver
ADS

Dec 11, 2024 4:40 PM - The Canadian Press

ਕੈਨੇਡੀਅਨਾਂ ਲਈ ਰਾਹਤ ਭਰੀ ਖ਼ਬਰ: ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿਚ ਕੀਤੀ ਵੱਡੀ ਕਟੌਤੀ

Share On
text-of-the-bank-of-canadas-latest-interest-rate-decision
The Bank of Canada today reduced its target for the overnight rate to 3.25 per cent, with the Bank Rate at 3.75 per cent and the deposit rate at 3.25 per cent.(Photo: The Canadian Press)

ਕੈਨੇਡੀਅਨਾਂ ਨੂੰ ਰਾਹਤ ਦਿੰਦੇ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਵਿਚ 0.50 ਫੀਸਦੀ ਦੀ ਵੱਡੀ ਕਟੌਤੀ ਕੀਤੀ ਹੈ। ਇਸ ਦਾ ਵੈਰੀਏਬਲ ਰੇਟ ਵਾਲੇ ਕੈਨੇਡੀਅਨ ਘਰ ਦੇ ਮਾਲਕ ਨੂੰ ਨਾਲ ਹੀ ਫਾਇਦਾ ਮਿਲੇਗਾ ਅਤੇ ਹੋਰ ਵੀ ਕੈਨੇਡੀਅਨਾਂ ਦੇ ਵੈਰੀਏਬਲ ਰੇਟ ’ਤੇ ਸ਼ਿਫਟ ਹੋਣ ਦੀ ਉਮੀਦ ਹੈ ਕਿਉਂਕਿ ਸੈਂਟਰਲ ਬੈਂਕ ਵਲੋਂ ਪਾਲਿਸੀ ਰੇਟ ਵਿਚ ਕਟੌਤੀ ਨਾਲ ਪਰਿਵਰਤਨਸ਼ੀਲ-ਦਰ ਮੌਰਗੇਜ ਵਿਚ ਤੁਰੰਤ ਇਸ ਦਾ ਲਾਭ ਮਿਲਦਾ ਹੈ।

ਬੈਂਕ ਆਫ ਕੈਨੇਡਾ ਵਲੋਂ ਆਪਣਾ ਪ੍ਰਮੁੱਖ ਪਾਲਿਸੀ ਰੇਟ 0.50 ਫੀਸਦੀ ਘਟਾ ਕੇ 3.25 ਫੀਸਦੀ ਕੀਤਾ ਗਿਆ ਹੈ। ਇਹ ਸੈਂਟਰਲ ਬੈਂਕ ਵਲੋਂ ਲਗਾਤਾਰ ਪੰਜਵਾਂ ਰੇਟ ਕੱਟ ਅਤੇ ਦੂਜੀ ਵੱਡੀ ਕਟੌਤੀ ਹੈ।

ਕੈਨੇਡਾ ਦੀ ਆਰਥਿਕਤਾ ਵਿਚ ਰਫ਼ਤਾਰ ਹੌਲੀ ਦੇ ਸੰਕੇਤਾਂ ਦੇ ਮੱਦੇਨਜ਼ਰ ਅਰਥਸ਼ਾਸਤਰੀ ਪਹਿਲਾਂ ਹੀ ਇੰਟਰਸਟ ਵਿਚ ਅੱਧਾ ਫੀਸਦੀ ਕਟੌਤੀ ਦੀ ਉਮੀਦ ਜਤਾ ਰਹੇ ਸਨ। ਬੈਂਕ ਆਫ ਕੈਨੇਡਾ ਨੇ ਹੁਣ ਅੱਗੇ ਹੋਰ ਜਲਦ ਕਟੌਤੀ ਦੇ ਸੰਕੇਤ ਨਹੀਂ ਦਿੱਤੇ ਹਨ।

ਗਵਰਨਰ ਟਿਫ ਮੈਕਲੇਮ ਨੇ ਸੰਕੇਤ ਦਿੱਤਾ ਕਿ ਸੈਂਟਰਲ ਬੈਂਕ ਸੰਭਾਵਤ ਤੌਰ ’ਤੇ ਵਿਆਜ ਦਰਾਂ ਬਾਰੇ ਹੁਣ ਫੈਸਲੇ ਲਈ ਹੌਲੀ-ਹੌਲੀ ਪਹੁੰਚ ਅਪਣਾਏਗਾ। ਬੈਂਕ ਆਫ ਕੈਨੇਡਾ ਦੀ ਅਗਲੀ ਬੈਠਕ ਹੁਣ 29 ਜਨਵਰੀ 2025 ਨੂੰ ਹੋਵੇਗੀ।

Latest news

15-year-old-arrested-in-lethbridge-sexual-assault-investigation
Punjabi

ਲੈਥਬ੍ਰਿਜ ਪੁਲਿਸ ਵੱਲੋਂ 15 ਸਾਲਾ ਲੜਕਾ ਗ੍ਰਿਫ਼ਤਾਰ, ਔਰਤਾਂ ਨਾਲ ਜਿਨਸੀ ਹਮਲੇ ਤੇ ਅਸ਼ਲੀਲ ਹਰਕਤਾਂ ਦੇ ਲੱਗੇ ਦੋਸ਼

ਲੈਥਬ੍ਰਿਜ ਪੁਲਿਸ ਨੇ 15 ਸਾਲਾ ਲੜਕੇ ਨੂੰ ਸ਼ਹਿਰ ਦੇ ਇੱਕ ਗ੍ਰੀਨ ਸਟ੍ਰਿਪ ਕੋਲ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜਿਨਸੀ ਹਮਲੇ ਅਤੇ ਅਸ਼ਲੀਲ ਹਰਕਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਅਨੁਸਾਰ ਇਹ ਘਟਨਾ 16 ਸਤੰਬਰ ਨੂੰ ਲੇਕਵਿਊ ਡਰਾਈਵ ਦੇ 1500 ਬਲਾਕ ਕੋਲ ਕੋਲਬੈਂਕਸ ਟ੍ਰੇਲ 'ਤੇ ਵਾਪਰੀ, ਜਿੱਥੇ ਸੈਰ ਕਰ ਰਹੀ 41 ਸਾਲਾ ਔਰਤ 'ਤੇ ਜਿਨਸੀ ਹਮਲਾ ਕੀਤਾ ਗਿਆ ਸੀ।
bank-of-canada-governor-warns-trade-war-could-slow-economic-growth
Punjabi

ਅਮਰੀਕਾ ਨਾਲ ਟਰੇਡ ਵਾਰ ਦਾ ਅਸਰ, ਕੈਨੇਡਾ ਦੀ ਆਰਥਿਕ ਵਿਕਾਸ ਦਰ ਹੋ ਸਕਦੀ ਹੈ ਸੁਸਤ

ਕੈਨੇਡਾ ਦੇ ਸੈਂਟਰਲ ਬੈਂਕ ਗਵਰਨਰ ਟਿਫ ਮੈਕਲਮ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਨਾਲ ਟਰੇਡ ਵਾਰ ਕਾਰਨ ਕੈਨੇਡੀਅਨ ਅਰਥਵਿਵਸਥਾ ਵਿਚ ਆਇਆ ਹਾਲੀਆ ਉਛਾਲ ਅੱਗੇ ਹੌਲੀ ਹੋ ਸਕਦਾ ਹੈ। ਸੋਮਵਾਰ ਨੂੰ ਹੈਲੀਫੈਕਸ ਵਿਖੇ ਇੱਕ ਭਾਸ਼ਣ ਦੌਰਾਨ ਗਵਰਨਰ ਨੇ ਕਿਹਾ ਕਿ ਮਿਡਲ ਈਸਟ ਵਿਚ ਟਕਰਾਅ ਅਤੇ ਸਪਲਾਈ ਚੇਨ ਵਿਚ ਆ ਰਹੀਆਂ ਰੁਕਾਵਟਾਂ ਹੁਣ ਆਮ ਹੋ ਰਹੀਆਂ ਹਨ।
sri-anandpur-sahib-sarai-incident-sgpc-forms-five-member-probe-panel-giani-malkit-singh-relieved-of-duties
Punjabi

ਸ੍ਰੀ ਆਨੰਦਪੁਰ ਸਾਹਿਬ ਸਰਾਂ ਮਾਮਲਾ: 5 ਮੈਂਬਰੀ ਜਾਂਚ ਕਮੇਟੀ ਗਠਿਤ, ਗਿਆਨੀ ਮਲਕੀਤ ਸਿੰਘ ਸੇਵਾਵਾਂ ਤੋਂ ਫ਼ਾਰਗ

ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਦੇ ਮਾਮਲੇ ਨੂੰ ਲੈ ਕੇ ਇੱਕ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ 15 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਜਿਨ੍ਹਾਂ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਸੀ, ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ।
pm-mark-carney-misses-un-event-after-flight-delays-in-new-york
Punjabi

ਫਲਾਈਟ ’ਚ ਦੇਰੀ ਕਾਰਨ PM ਮਾਰਕ ਕਾਰਨੀ UN ਦੇ ਅਹਿਮ ਪ੍ਰੋਗਰਾਮ ਤੋਂ ਖੁੰਝੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਮਵਾਰ ਨਿਊਯਾਰਕ ਸਿਟੀ ਖੇਤਰ ਦੇ ਹਵਾਈ ਅੱਡਿਆਂ 'ਤੇ ਆਈ ਤਕਨੀਕੀ ਖ਼ਰਾਬੀ ਕਾਰਨ ਫਲਾਈਟ ਵਿਚ ਦੇਰੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਸੰਯੁਕਤ ਰਾਸ਼ਟਰ ਦੇ ਇੱਕ ਅਹਿਮ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਖੁੰਝ ਗਏ।
two-bodies-found-in-burned-vehicles-in-separate-toronto-areas
Punjabi

ਟੋਰੌਂਟੋ ਦੇ ਦੋ ਇਲਾਕਿਆਂ ’ਚ ਸੜੀਆਂ ਗੱਡੀਆਂ ਵਿਚੋਂ ਮਿਲੀਆਂ ਦੋ ਲਾਸ਼ਾਂ, ਕੀਤੀ ਜਾ ਰਹੀ ਜਾਂਚ

ਟੋਰੌਂਟੋ ਦੇ ਦੋ ਵੱਖ-ਵੱਖ ਇਲਾਕਿਆਂ ਵਿਚ ਅੱਗ ਲਗਾਈਆਂ ਹੋਈਆਂ ਗੱਡੀਆਂ ਵਿਚੋਂ ਦੋ ਲਾਸ਼ਾਂ ਮਿਲੀਆਂ ਹਨ। ਪੁਲਿਸ ਮੁਤਾਬਕ, ਦੋਵੇਂ ਘਟਨਾਵਾਂ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਤੜਕੇ ਵਿਚਕਾਰ ਸਕਾਰਬਰੋ ਅਤੇ ਏਟੋਬਿਕੋਕ ਵਿਚ ਵਾਪਰੀਆਂ। ਪਹਿਲੀ ਘਟਨਾ ਰਾਤ ਲਗਭਗ 11:24 ਵਜੇ ਸਕਾਰਬਰੋ ਦੇ ਰੀਸਰ ਰੋਡ ਵਿਖੇ ਸਾਹਮਣੇ ਆਈ, ਜਿੱਥੇ ਇੱਕ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਅੱਗ ਬੁਝਾਉਣ ਤੋਂ ਬਾਅਦ ਇਸ ਵਿਚੋਂ ਲਾਸ਼ ਬਰਾਮਦ ਹੋਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link