Sep 25, 2024 8:07 PM - Connect Newsroom

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਲਿਬਰਲ ਸਰਕਾਰ ਖਿਲਾਫ ਕੰਜ਼ਰਵੇਟਿਵ ਦੇ ਅਵਿਸ਼ਵਾਸ ਮਤੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੰਜ਼ਰਵੇਟਿਵ ਦੇ ਮੋਸ਼ਨ ਦੇ ਪੱਖ ਵਿਚ 120 ਵੋਟ ਪਏ, ਉੱਥੇ ਹੀ 211 ਐੱਮ.ਪੀ. ਨੇ ਇਸ ਦੇ ਵਿਰੋਧ ਵਿਚ ਵੋਟ ਕੀਤੀ। ਇਸ ਤਰ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਡਿੱਗਣ ਤੋਂ ਬਚ ਗਈ ਹੈ।
ਐੱਨ.ਡੀ.ਪੀ. ਵਲੋਂ ਲਿਬਰਲਸ ਨਾਲ ਸਮਝੌਤਾ ਤੋੜਨ ਤੋਂ ਬਾਅਦ ਪੋਲੀਵਰੇ ਦੀ ਸਰਕਾਰ ਨੂੰ ਡੇਗਣ ਦੀ ਇਹ ਪਹਿਲੀ ਕੋਸ਼ਿਸ਼ ਸੀ। ਐੱਨ.ਡੀ.ਪੀ. ਅਤੇ ਬਲਾਕ ਕਿਊਬੇਕੋਇਸ ਨੇ ਇਹ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਲਿਬਰਲਸ ਦੇ ਸਮਰਥਨ ਵਿਚ ਵੋਟ ਕਰਨਗੇ।
ਹਾਲਾਂਕਿ, ਕੰਜ਼ਰਵੇਟਿਵ ਦੇ ਇਸ ਕਦਮ ਨਾਲ ਸਰਕਾਰ ’ਤੇ ਦਬਾਅ ਜ਼ਰੂਰ ਵਧਿਆ ਹੈ। ਲਿਬਰਲਸ ਨੂੰ ਸੱਤਾ ਵਿਚ ਰਹਿਣ ਲਈ ਐੱਨਡੀਪੀ ਅਤੇ ਬਲਾਕ ਕਿਊਬੇਕੋਇਸ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਣਾ ਹੋਵੇਗਾ।




