Dec 22, 2023 3:46 PM - The Canadian Press

ਕੈਨੇਡਾ ਦੀ ਆਰਥਿਕਤਾ ਨੇ ਅਕਤੂਬਰ ਵਿਚ ਲਗਾਤਾਰ ਤੀਜੇ ਮਹੀਨੇ ਖੜੋਤ ਦਰਜ ਕੀਤੀ ਹੈ। ਇਹ ਸਾਲ 2023 ਦਾ ਆਰਥਿਕਤਾ ਨਾਲ ਸਬੰਧਤ ਆਖਰੀ ਵੱਡਾ ਡੇਟਾ ਹੈ, ਜੋ ਇਹ ਦਿਖਾਉਂਦਾ ਹੈ ਕਿ ਵੱਧ ਵਿਆਜ਼ ਦਰ ਕਾਰਨ ਜੀ. ਡੀ. ਪੀ. ਅੱਗੇ ਵਧਣ ਲਈ ਸੰਘਰਸ਼ ਕਰ ਰਹੀ ਹੈ।
ਸਟੈਟਿਸਟਿਕਸ ਕੈਨੇਡਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਰਿਪੋਰਟ ਮੁਤਾਬਕ, ਕੈਨੇਡਾ ਦੇ ਮੈਨੂਫੈਕਚਰਿੰਗ ਸੈਕਟਰ ਨੇ ਹੋਲਸੇਲ ਟਰੇਡ ਸੈਕਟਰ ਦੇ ਨਾਲ ਅਕਤੂਬਰ ਵਿਚ ਪਿਛਲੇ ਪੰਜ ਮਹੀਨਿਆਂ ਵਿਚ ਚੌਥੀ ਗਿਰਾਵਟ ਦਰਜ ਕੀਤੀ ਹੈ।
ਸਟੇਟਕੈਨ ਨੇ ਕਿਹਾ ਕਿ ਮਾਈਨਿੰਗ ਐਕਟੀਵਿਟੀ ਅਤੇ ਪ੍ਰਚੂਨ ਵਪਾਰ ਵਿਚ ਗ੍ਰੋਥ ਦੇ ਚਲਦੇ ਜੀ. ਡੀ.ਪੀ. ਨੂੰ ਸਪੋਰਟ ਮਿਲੀ, ਜਿਸ ਨਾਲ ਇਹ ਗਿਰਾਵਟ ਵਿਚ ਜਾਣ ਤੋਂ ਬਚੀ ਹੈ। ਹਾਲਾਂਕਿ, ਸਟੈਟਿਸਟਿਕਸ ਕੈਨੇਡਾ ਨੇ ਉਮੀਦ ਜਤਾਈ ਕਿ ਨਵੰਬਰ ਦੇ ਜੀ. ਡੀ. ਪੀ. ਅੰਕੜੇ ਗ੍ਰੋਥ ਵਾਲੇ ਹੋਣਗੇ ਪਰ ਇਹ ਵਾਧਾ ਮਾਮੂਲੀ 0.1 ਫੀਸਦੀ ਹੋ ਸਕਦਾ ਹੈ।
ਗੌਰਤਲਬ ਹੈ ਕਿ ਬੈਂਕ ਔਫ ਕੈਨੇਡਾ ਇਹ ਪਹਿਲਾਂ ਕਹਿ ਚੁੱਕਾ ਹੈ ਕਿ ਕੁਝ ਕੁਆਰਟਕ ਤੱਕ ਆਰਥਿਕਤਾ ਕਮਜ਼ੋਰ ਰਹੇਗੀ ਪਰ ਇਸ ਦੇ ਬਾਵਜੂਦ ਬੈਂਕ ਨੇ ਕਿਹਾ ਹੈ ਕਿ ਵਿਆਜ ਦਰ ਵਿਚ ਕਟੌਤੀ ਬਾਰੇ ਗੱਲ ਕਰਨਾ ਅਜੇ ਜਲਦਬਾਜ਼ੀ ਹੋਵੇਗਾ।
ਹਾਲਾਂਕਿ, ਪੈਸਾ ਬਾਜ਼ਾਰ ਵਲੋਂ ਅਪ੍ਰੈਲ 2024 ਵਿਚ ਪਹਿਲੇ ਰੇਟ ਕੱਟ ਦੀ ਉਮੀਦ ਜਤਾਈ ਜਾ ਰਹੀ ਹੈ।




