Jun 6, 2024 3:31 PM - Connect Newsroom

ਬਾਲੀਵੁੱਡ ਅਦਾਕਾਰਾ ਅਤੇ ਐੱਮ.ਪੀ. ਕੰਗਣਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਅਧਿਕਾਰੀ ਨੂੰ ਸੀ.ਆਈ.ਐੱਸ.ਐੱਫ. ਨੇ ਸਸਪੈਂਡ ਕਰ ਦਿੱਤਾ ਹੈ ਅਤੇ ਇਸ ਦੀ ਲੋਕਲ ਥਾਣੇ ਵਿਚ ਉਸ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਗੌਰਤਲਬ ਹੈ ਕਿ ਕੰਗਣਾ ਰਣੌਤ ਚੰਡੀਗੜ੍ਹ ਹਵਾਈ ਅੱਡੇ ਤੋਂ ਦਿੱਲੀ ਜਾਣ ਵਾਲੀ ਫਲਾਈਟ ਵਿਚ ਸਵਾਰ ਹੋਣ ਵਾਲੀ ਸੀ, ਜਦੋਂ ਸੀ.ਆਈ.ਐੱਸ.ਐੱਫ. ਵਿਚ ਤਾਇਨਾਤ ਕੁਲਵਿੰਦਰ ਕੌਰ ਨੇ ਬਹਿਸ ਦੌਰਾਨ ਕੰਗਣਾ ਨੂੰ ਥੱਪੜ ਜੜ ਦਿੱਤਾ।
ਕੁਲਵਿੰਦਰ ਕੌਰ ਨੇ ਕਿਹਾ, “ਮੈਂ ਉਸ ਨੂੰ ਥੱਪੜ ਮਾਰਿਆ ਕਿਉਂਕਿ ਉਸ ਨੇ ਕਿਸਾਨਾਂ ਖਿਲਾਫ ਬਿਆਨ ਦਿੱਤਾ ਸੀ। ਉਥੇ ਹੀ, ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਮੁਹਾਲੀ ਦੇ ਡੀ.ਐੱਸ.ਪੀ. ਕੇ.ਐੱਸ.ਸੰਧੂ ਨੇ ਕੀਤੀ।




