12.62C Vancouver
ADS

Sep 20, 2024 7:02 PM - Connect Newsroom

'ਏਆਈ ਨੌਕਰੀਆਂ ਪੈਦਾ ਕਰਨ ਤੋਂ ਵੱਧ ਨੌਕਰੀਆਂ ਖ਼ਤਮ ਕਰੇਗਾ': ਟਿਫ ਮੈਕਲੇਮ

Share On
the-governor-of-canada-tiff-mcclam-gave-a-warning-in-a-ceremony
The governor of the Bank of Canada said that those who will lose their jobs due to this automation may struggle to find new opportunities, which is a matter of concern for all of us. (Photo: The Canadian Press)

ਬੈਂਕ ਆਫ਼ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਨੇ ਸ਼ੁੱਕਰਵਾਰ ਨੂੰ ਇੱਕ ਸਮਾਰੋਹ ਵਿਚ ਚਿਤਾਵਨੀ ਦਿੱਤੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਅਰਥਵਿਵਸਥਾ ’ਤੇ ਵਿਘਨਕਾਰੀ ਪ੍ਰਭਾਵ ਪੈ ਸਕਦਾ ਹੈ ਅਤੇ ਇਸ ਨਾਲ ਜਿੰਨੀਆਂ ਨੌਕਰੀਆਂ ਪੈਦਾ ਹੋਣ ਬਾਰੇ ਸੋਚਿਆ ਜਾ ਰਿਹਾ ਹੈ, ਉਸ ਤੋਂ ਕਿਤੇ ਜ਼ਿਆਦਾ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ।

ਮੈਕਲੇਮ ਨੇ ਕਿਹਾ ਕਿ ਇਸ ਤਕਨੀਕ ਦੇ ਅਣਜਾਣ ਪ੍ਰਭਾਵਾਂ ਬਾਰੇ ਜਾਣਨ ਲਈ ਸਾਵਧਾਨੀਪੂਰਵਕ ਸਟੱਡੀ ਦੀ ਜ਼ਰੂਰਤ ਹੈ। ਟੋਰਾਂਟੋ ਵਿਚ ਨੈਸ਼ਨਲ ਬਿਊਰੋ ਆਫ਼ ਇਕਨਾਮਿਕ ਰਿਸਰਚ ਵਲੋਂ ਆਯੋਜਿਤ ਕੀਤੀ ਗਈ ਏ.ਆਈ. ਵਿਚ ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਨੂੰ ਕਿੱਥੇ ਲੈ ਜਾਵੇਗੀ, ਇਸ ਬਾਰੇ ਅਜੇ ਬਹੁਤ ਅਨਿਸ਼ਚਿਤਤਾ ਹੈ। ਜਿਵੇਂ-ਜਿਵੇਂ 19 ਅਰਥਵਿਵਸਥਾ ਵਿਚ ਸਥਾਪਤ ਹੁੰਦੀ ਜਾਵੇਗੀ, ਇਸ ਦਾ ਪ੍ਰਭਾਵ ਓਨਾ ਪਰਿਵਰਤਨਕਾਰੀ ਹੋਵੇਗਾ ਤੇ ਇਸ ਨਾਲ ਜਿੰਨਾ ਰੁਜ਼ਗਾਰ ਪੈਦਾ ਹੋਣ ਦੀ ਆਸ ਹੈ, ਉਸ ਤੋਂ ਵੱਧ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ।

ਬੈਂਕ ਔਫ ਕੈਨੇਡਾ ਦੇ ਗਵਰਨਰ ਨੇ ਕਿਹਾ ਕਿ ਜੋ ਲੋਕ ਇਸ ਆਟੋਮੇਸ਼ਨ ਕਾਰਨ ਆਪਣਾ ਰੁਜ਼ਗਾਰ ਗੁਆਉਣਗੇ ਉਨ੍ਹਾਂ ਨੂੰ ਨਵੇਂ ਮੌਕੇ ਤਲਾਸ਼ਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ, ਜੋ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ।

Latest news

canada-us-trade-talks-collapse-as-ottawa-vows-dollar-for-dollar-tariff-response
Punjabi

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਵਾਰਤਾ ਫੇਲ੍ਹ, ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਵੇਗਾ Ottawa :ਕਾਰਨੀ

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link