22.18C Vancouver
ADS

Apr 22, 2024 1:13 PM - Connect Newsroom

ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

Share On
the-shiromani-akali-dal-released-the-second-list-of-candidates-for-the-lok-sabha-elections
Mahinder Singh KP joined the Akali Dal after leaving the Congress. The party has given a ticket from Jalandhar, while Harsimrat Kaur Badal's name is also in this list, who is again going to the election battle from Bathinda. (Photo: Facebook/Sukhbir Singh Badal)

ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ, ਜਿਸ ਵਿਚ ਪੰਜਾਬ ਦੀਆਂ 5 ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਮਹਿੰਦਰ ਸਿੰਘ ਕੇ. ਪੀ. ਨੂੰ ਪਾਰਟੀ ਨੇ ਜਲੰਧਰ ਤੋਂ ਟਿਕਟ ਦਿੱਤੀ ਹੈ, ਉਥੇ ਹੀ ਇਸ ਲਿਸਟ ਵਿਚ ਹਰਸਿਮਰਤ ਕੌਰ ਬਾਦਲ ਦਾ ਵੀ ਨਾਮ ਹੈ ਜਿਨ੍ਹਾਂ ਨੂੰ ਫਿਰ ਤੋਂ ਬਠਿੰਡਾ ਤੋਂ ਚੋਣ ਲੜਾਈ ਜਾ ਰਹੀ ਹੈ।

ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੌਬੀ ਮਾਨ ਨੂੰ ਟਿਕਟ ਦਿੱਤੀ ਗਈ ਹੈ, ਇਸ ਸੀਟ ਤੋਂ ਪਿਛਲੀ ਵਾਰ ਸੁਖਬੀਰ ਸਿੰਘ ਬਾਦਲ ਖੁਦ ਐੱਮ.ਪੀ. ਵਜੋਂ ਚੋਣ ਜਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਅਤੇ ਚੰਡੀਗੜ੍ਹ ਤੋਂ ਹਰਦੀਪ ਸਿੰਘ ਬੁਟਰੇਲਾ ਨੂੰ ਟਿਕਟ ਦਿੱਤੀ ਹੈ। ਪਾਰਟੀ ਵਲੋਂ ਹੁਣ ਸਿਰਫ ਖਡੂਰ ਸਾਹਿਬ ਤੋਂ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ।

Latest news

petition-to-remove-u-s-ambassador-pete-hoekstra-surpasses-225-000-signatures
Punjabi

ਹੋਇਕਸਟਰਾ ਨੂੰ ਹਟਾਉਣ ਦੀ ਪਟੀਸ਼ਨ ’ਤੇ ਦਸਤਖ਼ਤ 2.25 ਲੱਖ ਤੋਂ ਪਾਰ

ਕੈਨੇਡਾ ਵਿਚ ਅਮਰੀਕਾ ਦੇ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ ਚੱਲ ਰਹੀ ਪਟੀਸ਼ਨ 'ਤੇ ਦਸਤਖ਼ਤ 225,000 ਤੋਂ ਪਾਰ ਹੋ ਗਏ ਹਨ। ਹਾਲਾਂਕਿ, ਮਾਹਰਾਂ ਦਾ ਤਰਕ ਹੈ ਕਿ ਹੋਇਕਸਟਰਾ ਦੇ actions ਉਸ ਪੱਧਰ ਤੱਕ ਨਹੀਂ ਪਹੁੰਚੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ।
canadian-exports-face-50-per-cent-tariff-threat-as-carney-speaks-with-trump
Punjabi

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਦਾ ਖ਼ਤਰਾ, ਕਾਰਨੀ ਨੇ ਟਰੰਪ ਨਾਲ ਕੀਤੀ ਫੋਨ 'ਤੇ ਗੱਲਬਾਤ

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਲੱਗਣ ਦੇ ਮੰਡਰਾ ਰਹੇ ਖ਼ਤਰੇ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸੋਮਵਾਰ ਸ਼ਾਮ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ। ਹਾਲਾਂਕਿ, ਦੋਹਾਂ ਵਿਚਾਕਰ ਕਿਸੇ ਚਰਚਾ ਦੀ ਡਿਟੇਲਸ ਬਾਹਰ ਨਹੀਂ ਆਈ। ਕੈਨੇਡਾ 'ਤੇ ਟੈਰਿਫ ਲਾਗੂ ਹੋਣ ਵਿਚ ਹੁਣ 24 ਘੰਟੇ ਤੋਂ ਵੀ ਘੱਟ ਦਾ ਸਮਾਂ ਹੈ ਅਤੇ ਸਰਕਾਰ ਨੇ ਇਹ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਜੇ ਇਹ ਟੈਰਿਫਸ ਪ੍ਰਭਾਵੀ ਹੁੰਦੇ ਹਨ ਤਾਂ ਔਟਵਾ ਵੀ ਪਲਟਵਾਰ ਕਰ ਸਕਦਾ ਹੈ।
b-c-conservatives-slam-eby-cabinet-shuffle
Punjabi

ਬੀ.ਸੀ. ਕੰਜ਼ਰਵੇਟਿਵਜ਼ ਵੱਲੋਂ ਈਬੀ ਦੇ ਕੈਬਨਿਟ ਫੇਰਬਦਲ ਦੀ ਤਿੱਖੀ ਆਲੋਚਨਾ

ਬੀ.ਸੀ.ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਅਤੇ ਸਰੀ-ਕਲੋਵਰਡੇਲ ਦੀ ਵਿਧਾਇਕ ਏਲੇਨੋਰ ਸਟਰਕੋ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਨਵੇਂ ਕੈਬਨਿਟ ਫੇਰਬਦਲ 'ਤੇ ਤਿੱਖੇ ਹਮਲੇ ਕੀਤੇ ਹਨ। ਰਸਟੈਡ ਨੇ ਸੂਬਾ ਸਰਕਾਰ ਵਿਚ ਹੋਈਆਂ ਨਵੀਂਆਂ ਨਿਯੁਕਤੀਆਂ ਜਿਸ ਵਿਚ ਜੋਸੀ ਓਸਬੋਰਨ ਨੂੰ ਵਿੱਤ ਮੰਤਰਾਲਾ ਅਤੇ ਰਵੀ ਕਾਹਲੋਂ ਨੂੰ ਹੈਲਥ ਮਿਨਿਸਟਰੀ ਸੌਂਪੀ ਗਈ ਹੈ ਨੂੰ ਮਹਿਜ਼ ਕੁਰਸੀਆਂ ਦੀ ਅਦਲਾ-ਬਦਲੀ ਕਰਾਰ ਦਿੱਤਾ ਹੈ।
shots-fired-at-abbotsford-home-while-family-was-sleeping
Punjabi

ਐਬਟਸਫੋਰਡ ਵਿਚ ਇੱਕ ਘਰ ’ਤੇ ਚੱਲੀਆਂ ਗੋਲੀਆਂ, ਸੁੱਤੇ ਪਰਿਵਾਰ ਦਾ ਹੋਇਆ ਬਚਾਅ

ਐਬਟਸਫੋਰਡ ਵਿਚ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਮੁਤਾਬਕ, ਉਨ੍ਹਾਂ ਨੂੰ ਐਤਵਾਰ ਰਾਤ ਲਗਭਗ 1 ਵਜੇ ਮੈਕਮਿਲਨ ਰੋਡ ਨੇੜੇ ਐਂਡਰਬੀ ਸਟ੍ਰੀਟ ਦੇ 2100 ਬਲਾਕ ਵਿਚ ਸਥਿਤ ਇੱਕ ਘਰ 'ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੋਲੀਆਂ ਸਿੱਧੀਆਂ ਘਰ ਦੀ ਇਮਾਰਤ 'ਤੇ ਲੱਗੀਆਂ ਸਨ।
bjp-announces-major-organisational-reshuffle-ahead-of-2027-punjab-assembly-polls
Punjabi

2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫੇਰਬਦਲ, ਮਨਪ੍ਰੀਤ ਬਾਦਲ ਤੇ ਤਰੁਣ ਚੁੱਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਪੰਜਾਬ ਨਾਲ ਜੁੜੇ ਦੋ ਅਹਿਮ ਚਿਹਰਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਫੈਸਲਾ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link