Feb 15, 2024 6:14 PM - Connect Newsroom

ਕੈਲਗਿਰੀ ਦੀ ਸੇਜ ਹਿੱਲ ਕਮਿਊਨਿਟੀ ਵਿਚ ਅੱਜ ਸਵੇਰੇ ਗੋਲੀਬਾਰੀ ਹੋਈ, ਜਿਸ ਦੇ ਸਬੰਧ ਵਿਚ ਪੁਲਿਸ ਜਾਂਚ ਕਰ ਰਹੀ ਹੈ। ਇਸ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਅਧਿਕਾਰੀ ਮੁਤਾਬਕ ਉਨ੍ਹਾਂ ਨੂੰ ਸੇਜ ਮੀਡੋਜ਼ ਗ੍ਰੀਨ ਐਨ.ਡਬਲਿਊ .ਦੇ 200 ਬਲੌਕ ਵਿਚ ਸਵੇਰੇ ਲਗਭਗ 8.30 ਵਜੇ ਬੁਲਾਇਆ ਗਿਆ।
ਪੁਲਿਸ ਮੁਤਾਬਕ ਗੋਲੀ ਲੱਗਣ ਕਾਰਨ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਲੈ ਜਾਇਆ ਗਿਆ। ਫਿਲਹਾਲ ਵਿਅਕਤੀ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਪੁਲਿਸ ਵਲੋਂ ਕਿਸੇ ਨੂੰ ਗ੍ਰਿਫਤਾਰ ਕਰਨ ਸਬੰਧੀ ਵੀ ਕੋਈ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ।




