17.29C Vancouver
ADS

Mar 20, 2024 3:08 PM - The Connect News

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਬਾਰੇ ਸਥਿਤੀ ਇਸ ਹਫ਼ਤੇ ਹੋਵੇਗੀ ਸਪੱਸ਼ਟ

Share On
the-situation-regarding-the-shiromani-akali-dal-and-bharatiya-janata-party-alliance-in-punjab-will-be-clear-this-week
The situation regarding the Shiromani Akali Dal and Bharatiya Janata Party alliance in Punjab will become clear this week.(Photo:Facebook/Shiromani Akali Dal)

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਬਾਰੇ ਸਥਿਤੀ ਇਸ ਹਫ਼ਤੇ ਸਪੱਸ਼ਟ ਹੋ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਚ ਇੱਕ ਇੰਟਰਵਿਊ ਵਿਚ ਇਹ ਸੰਕੇਤ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ ਦੌਰ ਚੱਲ ਰਿਹਾ ਹੈ। ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗਠਜੋੜ ਆਖਰੀ ਪੜਾਅ ’ਤੇ ਪਹੁੰਚ ਚੁੱਕਾ ਹੈ। ਸੀਟ ਵੰਡ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ।

ਇਸ ਤੋਂ ਇਲਾਵਾ ਅਕਾਲੀ ਦਲ ਕਿਸਾਨ ਅੰਦੋਲਨ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਬਾਰੇ ਸੋਚ ਸਮਝ ਕੇ ਕਦਮ ਉਠਾ ਰਿਹਾ ਹੈ। 2019 ਭਾਜਪਾ ਅਤੇ ਅਕਾਲੀ ਦਲ ਨੇ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਸਨ ਅਤੇ ਦੋਵੇਂ ਪਾਰਟੀਆਂ 4 ਸੀਟਾਂ ਜਿੱਤਣ ਵਿੱਚ ਸਫਲ ਰਹੀਆਂ ਸਨ। ਕਾਂਗਰਸ ਨੂੰ 8 ਅਤੇ ’ਆਪ’ ਨੂੰ ਇਕ ਸੀਟ ਮਿਲੀ ਸੀ।

Latest news

calgary-police-seek-public-help-to-locate-suspect-after-assault
Punjabi

ਕੈਲਗਰੀ 'ਚ ਵਾਪਰੀ ਹਿੰਸਕ ਝੜਪ ਤੋਂ ਬਾਅਦ 3 ਵਿਅਕਤੀ ਜਖਮੀ, ਸ਼ੱਕੀ ਦੀ ਕੀਤੀ ਜਾ ਰਹੀ ਭਾਲ

ਕੈਲਗਰੀ ਵਿਚ ਸ਼ੁੱਕਰਵਾਰ ਦੇਰ ਰਾਤ ਵਾਪਰੀ ਹਿੰਸਕ ਝੜਪ ਵਿਚ 3 ਵਿਅਕਤੀ ਜ਼ਖਮੀ ਹੋ ਗਏ, ਇਸ ਮਾਮਲੇ ਵਿੱਚ ਲੋਕਾਂ ਤੋਂ ਮਦਦ ਮੰਗੀ ਗਈ ਹੈ, ਜਿਸ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਰਾਤ ਕਰੀਬ 11:40 ਵਜੇ 219 10 ਐਵੇਨਿਊ ਸਾਊਥ ਵੈਸਟ 'ਤੇ ਸਥਿਤ ਸਪੈਂਕੀ ਸੈਲੂਨ ਵਿਖੇ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ।
third-shooting-near-schools-in-fort-st-john-in-a-month-police-investigating
Punjabi

ਫੋਰਟ ਸੇਂਟ ਜੌਨ ਵਿੱਚ ਸਕੂਲਾਂ ਨੇੜੇ ਇੱਕ ਮਹੀਨੇ ਦੌਰਾਨ ਤੀਜੀ ਸ਼ੂਟਿੰਗ, ਪੁਲਿਸ ਵੱਲੋਂ ਜਾਂਚ ਜਾਰੀ

ਬੀ.ਸੀ. ਦੇ ਫੋਰਟ ਸੇਂਟ ਜੌਨ ਵਿਚ ਪੁਲਿਸ ਵਲੋਂ ਇੱਕ ਸ਼ੂਟਿੰਗ ਦੀ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਕਿ 22 ਜੁਲਾਈ ਤੋਂ ਬਾਅਦ ਸ਼ਹਿਰ ਵਿਚ ਸਕੂਲਾਂ ਨੇੜੇ ਗੋਲੀਆਂ ਚੱਲਣ ਦੀ ਤੀਜੀ ਘਟਨਾ ਹੈ। ਪੁਲਿਸ ਮੁਤਾਬਕ, ਸ਼ੁੱਕਰਵਾਰ ਰਾਤ ਲਗਭਗ 10 ਵਜੇ 107A ਐਵੇਨਿਊ ਦੇ 8800 ਬਲਾਕ ਵਿਚ ਗੋਲੀਆਂ ਚੱਲੀਆਂ, ਜਿਸ ਵਿਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ।
randhawa-says-he-will-seek-congress-ticket-only-from-dera-baba-nanak
Punjabi

ਸੁਖਜਿੰਦਰ ਸਿੰਘ ਰੰਧਾਵਾ ਦਾ ਸਪੱਸ਼ਟ ਐਲਾਨ:ਸਿਰਫ ਡੇਰਾ ਬਾਬਾ ਨਾਨਕ ਹਲਕੇ ਤੋਂ ਹੀ ਲਵਾਂਗੇ ਟਿਕਟ

ਪੰਜਾਬ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਹੁਣ ਟਿਕਟਾਂ ਨੂੰ ਲੈ ਕੇ ਦੌੜ ਤੇਜ਼ ਹੋ ਗਈ ਹੈ। ਇਸ ਦੌਰਾਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਟਿਕਟ ਲੈਣੀ ਹੋਵੇਗੀ ਤਾਂ ਸਿਰਫ਼ ਇੱਕ ਟਿਕਟ ਲਈ ਜਾਵੇਗੀ ਅਤੇ ਉਹ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਹੀ ਹੋਵੇਗੀ।
canadas-inflation-rate-rises-to-3-per-cent-in-july
Punjabi

ਜੁਲਾਈ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਵਧ ਕੇ 3 ਫੀਸਦੀ ਹੋਈ

ਕੈਨੇਡਾ ਦੀ ਮਹਿੰਗਾਈ ਦਰ ਜੁਲਾਈ ਵਿਚ ਵੱਧ ਕੇ ਸੈਂਟਰਲ ਬੈਂਕ ਦੇ ਟਾਰਗੇਟ ਤੋਂ ਬਾਹਰ ਤਿੰਨ ਫੀਸਦੀ ਹੋ ਗਈ ਹੈ। ਸੋਮਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਰਿਪੋਰਟ ਮੁਤਾਬਕ, ਮੁਦਰਾਸਫੀਤੀ ਵਿਚ ਇਹ ਤਾਜ਼ਾ ਤੇਜ਼ੀ ਪ੍ਰਮੁੱਖ ਤੌਰ 'ਤੇ ਗੈਸੋਲੀਨ ਕੀਮਤਾਂ ਵਿਚ ਹੋਏ ਵਾਧੇ ਕਾਰਨ ਆਈ, ਜਦੋਂ ਕਿ ਗ੍ਰੋਸਰੀ ਸਟੋਰਾਂ ਵਿਚ ਕੋਸਟ ਪ੍ਰੈਸ਼ਰ ਇਸ ਦੌਰਾਨ ਘੱਟ ਦੇਖਣ ਨੂੰ ਮਿਲਿਆ।
two-homes-damaged-by-fire-in-port-coquitlam-about-12-people-displaced
Punjabi

ਪੋਰਟ ਕੋਕੁਇਟਲਮ ਵਿਚ ਦੋ ਘਰਾਂ ਨੂੰ ਲੱਗੀ ਅੱਗ, ਕਰੀਬ 12 ਲੋਕ ਹੋਏ ਬੇਘਰ

ਪੋਰਟ ਕੋਕੁਇਟਲਮ ਵਿਚ ਐਤਵਾਰ ਦੋ ਘਰਾਂ ਵਿਚ ਅੱਗ ਲੱਗਣ ਕਾਰਨ ਕਰੀਬ 12 ਲੋਕ ਬੇਘਰ ਹੋ ਗਏ। ਇਸ ਘਟਨਾ ਦੌਰਾਨ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਅੱਗ ਬੁਝਾਉਣ ਵਾਲੇ ਦਾ ਇੱਕ ਸਾਥੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ​ਘਟਨਾ ਸਥਾਨ ਦੀਆਂ ਤਸਵੀਰਾਂ ਵਿਚ Langan ਐਵੇਨਿਊ ਦੇ 1900 ਬਲਾਕ ਵਿਚ ਸਥਿਤ ਦੋ ਘਰਾਂ ਵਿਚੋਂ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link