9.02C Vancouver
ADS

Dec 22, 2020 8:27 PM -

ਇਹ ਖਤਰਨਾਕ ਸਮਾਂ ਹੈ, ਕੈਨੇਡਾ 'ਚ ਕੋਵਿਡ-19 ਹੋਰ ਵੀ ਮਜ਼ਬੂਤੀ ਨਾਲ ਵਧਣ ਲਈ ਤਿਆਰ: ਡਾ. ਥਰੈਸਾ ਟੈਮ

Share On
this-is-a-perilous-time-and-canada-is-set-for-an-even-stronger-resurgence-of-covid-19-dr-theresa-tam
One of the first Pfizer-BioNTech COVID-19 vaccine doses in Canada sits ready for use at The Michener Institute in Toronto on Monday, Dec. 14, 2020. THE CANADIAN PRESS/Frank Gunn

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਦਾ ਕਹਿਣਾ ਹੈ ਕਿ ਇਹ ਬੇਹੱਦ ਖਤਰਨਾਕ ਸਮਾਂ ਹੈ ਅਤੇ ਕੈਨੇਡਾ 'ਚ ਕੋਵਿਡ-19 ਮਜ਼ਬੂਤੀ ਨਾਲ ਵਧਣ ਲਈ ਤਿਆਰ ਬੈਠਾ ਹੈ।

ਉਨ੍ਹਾਂ ਨੇ ਕਨੇਡੀਅਨ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਹੈਲਥ ਕੇਅਰ ਵਰਕਰਾਂ ਨੂੰ ਬਚਾਉਣ ਅਤੇ ਸਥਿਤੀ ਨੂੰ ਵਿਗੜਨ ਤੋਂ ਬਚਾਉਣ ਲਈ ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਅਜੇ ਤੱਕ ਦੱਖਣੀ ਇੰਗਲੈਂਡ 'ਚ ਸਾਹਮਣੇ ਆਏ ਕੋਵਿਡ-19 ਦੇ ਨਵੇਂ ਸਟ੍ਰੇਨ ਦੇ ਕੋਈ ਮਾਮਲੇ ਫ਼ਿਲਹਾਲ ਕੈਨੇਡਾ 'ਚ ਰਿਪੋਰਟ ਨਹੀਂ ਹੋਏ ਹਨ।

ਯਾਦ ਰਹੇ ਕੈਨੇਡਾ 'ਚ ਇੰਗਲੈਂਡ ਤੋਂ ਆ ਰਹੀਆਂ ਫਲਾਈਟਸ 'ਤੇ ਸੋਮਵਾਰ ਨੂੰ 72 ਘੰਟੇ ਦੀ ਪਬੰਦੀ ਦਾ ਐਲਾਨ ਕੀਤਾ ਗਿਆ ਸੀ।

ਪਬਲਿਕ ਸੇਫਟੀ ਮੰਤਰੀ ਬਿਲ ਬਲੇਅਰ ਦਾ ਕਹਿਣਾ ਹੈ ਕਿ ਲੋੜ ਪੈਣ 'ਤੇ ਬਾਰਡਰ ਸੁਰੱਖਿਆ ਸੰਬੰਧੀ ਹੋਰ ਸਖਤ ਨਿਯਮ ਐਲਾਨੇ ਜਾਣਗੇ।

Latest news

alberta-referendum-mail-in-ballot-deadline-is-tonight
Punjabi

ਐਲਬਰਟਾ ਰੈਫਰੈਂਡਮ: ਮੇਲ-ਇਨ ਬੈਲਟ ਲਈ ਅਰਜ਼ੀ ਦੀ ਆਖ਼ਰੀ ਮਿਤੀ ਅੱਜ

ਐਲਬਰਟਾ ਦੇ ਆਉਣ ਵਾਲੇ ਰੈਫਰੈਂਡਮ ਲਈ ਮੇਲ-ਇਨ ਬੈਲਟ ਦੀ ਅਰਜ਼ੀ ਦੇਣ ਦੀ ਆਖ਼ਰੀ ਮਿਤੀ ਅੱਜ ਰਾਤ ਹੈ। ਇਲੈਕਸ਼ਨ ਐਲਬਰਟਾ ਵੱਲੋਂ ਅੱਜ ਅੱਧੀ ਰਾਤ ਤੱਕ ਹੀ ਮੇਲ-ਇਨ ਬੈਲਟ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇਨ੍ਹਾਂ ਬੈਲਟ ਪੇਪਰਾਂ ਨੂੰ ਵਾਪਸ ਜਮ੍ਹਾਂ ਕਰਵਾਉਣ ਜਾਂ ਭੇਜਣ ਦੀ ਸਮਾਂ-ਸੀਮਾ 16 ਅਕਤੂਬਰ ਸ਼ਾਮ 5 ਵਜੇ ਤੱਕ ਤੈਅ ਕੀਤੀ ਗਈ ਹੈ।
mother-jones-reveals-major-details-from-tumbler-ridge-shooters-chatgpt-history
Punjabi

ਹਮਲਾਵਰ ਦੀ ਚੈਟਜੀਪੀਟੀ ਹਿਸਟਰੀ ਨੂੰ ਲੈ ਕੇ ਮਦਰ ਜੋਨਸ ਨੇ ਕੀਤੇ ਕਈ ਵੱਡੇ ਖੁਲਾਸੇ

ਬੀ.ਸੀ. ਦੇ ਟੰਬਲਰ ਰਿਜ ਵਿਚ ਹੋਈ Mass ਸ਼ੂਟਿੰਗ ਦੇ ਹਮਲਾਵਰ ਦੀ ਚੈਟਜੀਪੀਟੀ ਹਿਸਟਰੀ ਨੂੰ ਲੈ ਕੇ ਅਮਰੀਕਾ ਦੀ ਮੈਗਜ਼ੀਨ ਮਦਰ ਜੋਨਸ ਨੇ ਕਈ ਖੁਲਾਸੇ ਕੀਤੇ ਹਨ। ਰਿਪੋਰਟ ਮੁਤਾਬਕ, 18 ਸਾਲਾ ਜੈਸੀ ਵੈਨ ਰੂਟਸਲਾਰ ਨੂੰ ਚੈਟਜੀਪੀਟੀ ਨੇ ਨਾ ਸਿਰਫ਼ ਕਲਾਸਰੂਮ ਵਰਗੀ ਭੀੜ ਵਾਲੀ ਥਾਂ 'ਤੇ ਸ਼ੌਟਗਨ ਦੇ ਘਾਤਕ ਪ੍ਰਭਾਵਾਂ ਬਾਰੇ ਵਿਸਥਾਰ ਵਿਚ ਦੱਸਿਆ ਬਲਕਿ ਇਹ ਵੀ ਸਿਖਾਇਆ ਕਿ ਉਹ ਆਪਣੀ ਹਿੰਸਕ ਯੋਜਨਾ ਨੂੰ ਕਾਲਪਨਿਕ scenario ਦੇ ਰੂਪ ਵਿਚ ਪੇਸ਼ ਕਰਕੇ ਏ.ਆਈ. ਦੇ ਸੁਰੱਖਿਆ ਨਿਯਮਾਂ ਨੂੰ ਕਿਵੇਂ ਬਾਈਪਾਸ ਕਰ ਸਕਦਾ ਹੈ।
two-former-mlas-facing-criminal-charges-set-to-re-enter-b-c-election-race
Punjabi

ਬੀ.ਸੀ. ਚੋਣਾਂ ’ਚ ਅਪਰਾਧਿਕ ਦੋਸ਼ਾਂ ਵਾਲੇ ਦੋ ਸਾਬਕਾ MLA ਮੁੜ ਮੈਦਾਨ ’ਚ

ਬੀ.ਸੀ. ਚੋਣਾਂ ਵਿਚ ਦੋ ਅਜਿਹੇ ਉਮੀਦਵਾਰ ਮੈਦਾਨ ਵਿਚ ਉਤਰ ਸਕਦੇ ਹਨ ਜੋ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਪੀਸ ਰਿਵਰ ਨੌਰਥ ਤੋਂ ਸਾਬਕਾ ਬੀਸੀ ਕੰਜ਼ਰਵੇਟਿਵ ਵਿਧਾਇਕ ਜੌਰਡਨ ਕੇਲੀ ਇੰਡੀਪੈਂਡੈਂਟ ਵਜੋਂ ਮੁੜ ਚੋਣ ਲੜਨ ਦੀ ਪਹਿਲਾਂ ਹੀ ਪੁਸ਼ਟੀ ਕਰ ਚੁੱਕੇ ਹਨ। ਉਨ੍ਹਾਂ ਨੂੰ ਜੂਨ ਵਿਚ sexual assault ਦੇ ਦੋਸ਼ ਨਾਲ ਚਾਰਜ ਕੀਤਾ ਗਿਆ ਸੀ, ਜੋ ਸਾਲ 2024 ਵਿਚ ਉਨ੍ਹਾਂ ਦੇ ਐਮ.ਐਲ.ਏ. ਬਣਨ ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧਤ ਸਨ। ਕੇਲੀ ਖ਼ੁਦ ਨੂੰ ਬੇਕਸੂਰ ਦੱਸਦੇ ਹਨ ਅਤੇ ਅਜੇ ਇਸ ਮਾਮਲੇ ਵਿਚ ਟ੍ਰਾਇਲ ਸ਼ੁਰੂ ਨਹੀਂ ਹੋਇਆ ਹੈ।
white-house-pushes-back-after-carney-raises-possibility-of-u-s-military-threat-to-canada
Punjabi

ਕੈਨੇਡਾ ’ਤੇ ਸੰਭਾਵੀ ਅਮਰੀਕੀ ਫੌਜੀ ਕਾਰਵਾਈ ਬਾਰੇ ਕਾਰਨੀ ਦੇ ਬਿਆਨ ’ਤੇ ਵ੍ਹਾਈਟ ਹਾਊਸ ਦਾ ਜਵਾਬ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਕੈਨੇਡਾ 'ਤੇ ਸੰਭਾਵੀ ਹਮਲੇ ਦੇ ਜਤਾਏ ਖ਼ਦਸ਼ੇ 'ਤੇ ਵ੍ਹਾਈਟ ਹਾਊਸ ਨੇ ਪਲਟਵਾਰ ਕੀਤਾ ਹੈ। ਵ੍ਹਾਈਟ ਹਾਊਸ ਦੀ ਪ੍ਰਮੁੱਖ ਡਿਪਟੀ ਪ੍ਰੈੱਸ ਸਕੱਤਰ ਐਨਾ ਕੈਲੀ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡਾ ਨੂੰ ਪ੍ਰੋਟੈਕਟ ਕਰਨ ਲਈ ਕਿਸੇ ਵੀ ਹੋਰ ਲੀਡਰ ਨਾਲੋਂ ਸਭ ਤੋਂ ਵੱਧ ਕੰਮ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਕਾਰਨੀ ਨੂੰ ਇਸ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
calgary-police-seize-cache-of-weapons-arrest-3-20-charges-laid
Punjabi

ਕੈਲਗਰੀ 'ਚ ਘਰ 'ਤੇ ਪੁਲਿਸ ਦਾ ਛਾਪਾ, ਭਾਰੀ ਮਾਤਰਾ 'ਚ ਹਥਿਆਰ ਬਰਾਮਦ, 3 ਗ੍ਰਿਫ਼ਤਾਰ

ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੁੱਲ 20 ਦੋਸ਼ ਤੈਅ ਕੀਤੇ ਹਨ। ਪੁਲਿਸ ਮੁਤਾਬਕ 10 ਸਤੰਬਰ ਨੂੰ ਕੋਵਿੰਗਟਨ ਰਾਈਜ਼ ਐਨ.ਈ. ਦੇ 100 ਬਲਾਕ ਵਿੱਚ ਸਥਿਤ ਇੱਕ ਘਰ ਵਿਚ ਛਾਪਾ ਮਾਰਿਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link