Dec 6, 2024 6:25 PM - The Canadian Press
ਸੀਰੀਆ ਦੇ ਦੋ ਵੱਡੇ ਸ਼ਹਿਰਾਂ ’ਤੇ ਇਸਲਾਮੀ ਸਮੂਹ ਨਾਲ ਸਬੰਧਤ ਲੜਾਕਿਆਂ ਨੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਵਿਚ ਅਲੇਪੋ ਅਤੇ ਹਾਮਾ ਸ਼ਹਿਰ ਸ਼ਾਮਲ ਹਨ। ਇਹ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਫੌਜ ਲਈ ਵੱਡਾ ਝਟਕਾ ਹੈ। ਇਸਲਾਮਿਸਟ ਗਰੁੱਪ ਹਯਾਤ ਤਹਿਰੀਰ ਅਲ-ਸ਼ਾਮ ਦੀ ਅਗਵਾਈ ਵਿਚ ਵਿਦਰੋਹੀਆਂ ਦਾ ਅਗਲਾ ਨਿਸ਼ਾਨਾ ਹੋਮਸ ਸ਼ਹਿਰ ਹੈ।
ਰਿਪੋਰਟਸ ਮੁਤਾਬਕ, ਵਿਦਰੋਹੀ ਰਾਜਧਾਨੀ ਦਮਿਸ਼ਕ ਵੱਲ ਵੱਧ ਰਹੇ ਹਨ ਅਤੇ ਫੌਜ ਨੇ ਉਨ੍ਹਾਂ ਨੂੰ ਰੋਕਣ ਲਈ ਹੋਮਸ ਅਤੇ ਹਮਾ ਸ਼ਹਿਰ ਨੂੰ ਜੋੜਨ ਵਾਲੇ ਹਾਈਵੇ ਨੂੰ ਬੰਬ ਨਾਲ ਉਡਾ ਦਿੱਤਾ ਹੈ। ਹਮਾ ਸ਼ਹਿਰ ’ਤੇ ਵਿਦਰੋਹੀਆਂ ਦੇ ਕਬਜ਼ੇ ਤੋਂ ਬਾਅਦ ਹੋਮਸ ਸ਼ਹਿਰ ਵਿਚ ਰਹਿਣ ਵਾਲੇ ਸ਼ੀਆ ਭਾਈਚਾਰੇ ਦੇ ਲੋਕ ਸ਼ਹਿਰ ਛੱਡ ਕੇ ਭੱਜ ਰਹੇ ਹਨ।
ਵਿਦਰੋਹੀ ਗੁੱਟ ਦੇ ਕਮਾਂਡਰ ਅਬੂ ਮੁਹੰਮਦ ਅਲ ਜੁਲਾਨੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸੀਰੀਆ ਤੋਂ ਅਸਦ ਸਰਕਾਰ ਨੂੰ ਉਖਾੜ ਸੁੱਟਣਾ ਹੈ। ਉਸ ਨੇ ਸੀਰੀਆ ਵਿਚ ਇੱਕ ਗੁਪਤ ਟਿਕਾਣੇ ਤੋਂ ਸੀਐਨਐਨ ਨੂੰ ਇੰਟਰਵਿਊ ਦਿੱਤਾ।