Feb 22, 2021 6:24 PM -

ਅੱਜ ਤੋਂ ਕੈਨੇਡਾ 'ਚ ਵਧੇਰੇ ਸਖਤ ਕੁਆਰੰਟੀਨ ਅਤੇ ਯਾਤਰਾ ਸੰਬੰਧੀ ਨਿਯਮ ਲਾਗੂ ਹੋ ਗਏ ਹਨ।
ਵਿਦੇਸ਼ ਤੋਂ ਹਵਾਈ ਯਾਤਰਾ ਆਸਰੇ ਕੈਨੇਡਾ ਪਹੁੰਚ ਰਹੇ ਯਾਤਰੀਆਂ ਨੂੰ 3 ਦਿਨ ਲਈ ਹੋਟਲਾਂ 'ਚ ਕੁਆਰੰਟੀਨ ਕਰਨ ਦੀ ਲੋੜ ਹੈ।
ਅਜਿਹੇ 'ਚ ਵੈਨਕੂਵਰ ਦੇ 3 ਹੋਟਲਾਂ ਨੂੰ ਕੁਆਰੰਟੀਨ ਕਰਨ ਲਈ ਮਨਜ਼ੂਰ ਕੀਤੇ ਗਏ ਹੋਟਲਾਂ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ।
ਫੇਅਰਮੌਂਟ ਵੈਨਕੂਵਰ ਏਅਰਪੋਰਟ (Fairmont Vancouver Airport), ਰੈਡੀਸਨ ਵੈਨਕੂਵਰ ਏਅਰਪੋਰਟ (Radisson Vancouver Airport), ਅਤੇ ਵੈਸਟਇਨ ਵਾਲ ਸੈਂਟਰ ਵੈਨਕੂਵਰ ਏਅਰਪੋਰਟ (Westin Wall Centre, Vancouver Airport) ਨੂੰ ਇਸ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ।
ਇਥੇ ਰੁਕਣ ਦਾ 3 ਦਿਨ ਦਾ ਖਰਚਾ $2,000 ਤਕ ਦਾ ਰਹਿ ਸਕਦਾ ਹੈ।
ਇਸ ਦੌਰਾਨ ਕਮਰਾ, ਖਾਣਾ, ਸੁਰੱਖਿਆ, ਟਰਾਂਸਪੋਰਟੇਸ਼ਨ, ਅਤੇ ਕੋਵਿਡ-19 ਇਨਫੈਕਸ਼ਨ ਤੋਂ ਬਚਾਅ ਅਤੇ ਕੰਟਰੋਲ ਦੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ।




