Oct 6, 2021 8:29 PM -

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ 3 ਆਦਮੀਆਂ 'ਤੇ ਚਾਕੂ ਨਾਲ ਹਮਲੇ ਦੀ ਘਟਨਾ ਵਾਪਰੀ ਹੈ।
ਮਾਮਲੇ ਵੈਨਕੂਵਰ ਈਸਟਸਾਈਡ ਦੇ ਇਲਾਕੇ 'ਚ ਸੋਮਵਾਰ ਦੁਪਹਿਰ ਤੋਂ ਸ਼ੁਰੂ ਹੋਏ ਦੱਸੇ ਗਏ ਹਨ।
ਜਾਂਚ ਅਧਿਕਾਰੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਵਾਰਦਾਤਾਂ ਇੱਕ-ਦੂਜੇ ਨਾਲ ਸੰਬੰਧਤ ਹਨ ਜਾਂ ਨਹੀਂ।
ਮਾਮਲੇ 'ਚ ਇੱਕ 27 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕਾਂਸਟੇਬਲ ਤਾਨੀਆ ਵਿਸਿੰਟਨ ਨੇ ਦੱਸਿਆ ਕਿ ਪਹਿਲੀ ਘਟਨਾ ਦੁਪਹਿਰ ਕਰੀਬ 1 ਵਜੇ ਇੱਕ ਹਾਊਸਿੰਗ ਕੰਪਲੈਕਸ ਕੋਲ ਵਾਪਰੀ।
ਸੋਮਵਾਰ ਦੁਪਹਿਰ ਦੀ ਘਟਨਾ ਤੋਂ ਬਾਅਦ 2 ਹਮਲੇ ਅੱਜ ਸਵੇਰ ਦੇ ਸਮੇਂ ਵਾਪਰੇ ਦੱਸੇ ਗਏ।
ਸ਼ੱਕੀ ਨੂੰ ਇੱਕ ਅਪਾਰਟਮੈਂਟ ਇਮਾਰਤ 'ਚ ਡਰੱਗ ਓਵਰਡੋਜ਼ ਕਾਰਨ ਬੇਸੁੱਧ ਅਵਸਥਾ 'ਚ ਪਾਇਆ ਗਿਆ।
ਅਫ਼ਸਰਾਂ ਨੇ ਸ਼ੱਕੀ ਨੂੰ ਹੋਸ਼ 'ਚ ਲਿਆਂਦਾ।
ਫਿਲਹਾਲ ਸ਼ੱਕੀ ਖਿਲਾਫ ਦੋਸ਼ ਤੈਅ ਨਹੀਂ ਕੀਤੇ ਗਏ ਹਨ।




