Aug 22, 2023 12:17 AM - Connect News

ਇੰਸ਼ਿਉਰੈਂਸ ਬਿਊਰੋ ਔਫ ਕੈਨੇਡਾ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਮੌਜੂਦਾ ਸਮੇਂ ਬਲ ਰਹੀਆਂ ਅੱਗਾਂ ਤੋਂ ਬੀਮਾਯੁਕਤ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਜਲਦ ਮੁਮਕਿਨ ਨਹੀਂ ਹੋ ਪਾਵੇਗਾ, ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਜਿੰਨੀ ਜਲਦੀ ਹੋ ਸਕੇ ਆਪਣੇ ਇੰਸ਼ਿਉਰੈਂਸ ਕਲੇਮ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ।
Rates dot ca ਦੇ Daniel Ivans ਦਾ ਕਹਿਣਾ ਹੈ ਕਿ ਕਲੇਮ ਨੂੰ ਫਾਈਲ ਕਰਨ ਵੇਲੇ, ਨੁਕਸਾਨ ਦੀ ਹਰ ਜਾਣਕਾਰੀ ਦੇਣ ਦੀ ਫਿਲਹਾਲ ਲੋੜ ਨਹੀਂ ਹੈ, ਅਤੇ ਸੰਬੰਧਤ ਜਾਣਕਾਰੀ ਬਾਅਦ ਵਿੱਚ ਵੀ ਜੋੜੀ ਜਾ ਸਕਦੀ ਹੈ।
ਇੰਸ਼ਿਉਰੈਂਸ ਬਿਊਰੋ ਔਫ ਕੈਨੇਡਾ ਦਾ ਕਹਿਣਾ ਹੈ ਕਿ ਸਾਰੀਆਂ ਮਿਆਰੀ ਮਕਾਨ ਮਾਲਕ ਅਤੇ ਕਿਰਾਏਦਾਰ ਬੀਮਾ ਪਾਲਿਸੀਆਂ, ਅੱਗ ਕਾਰਨ ਹੋਏ ਨੁਕਸਾਨ ਨੂੰ ਕਵਰ ਕਰਦੀਆਂ ਹਨ, ਅਤੇ ਜਨਤਕ ਨਿਕਾਸੀ ਦੀ ਲਾਗਤ ਵਿੱਚ ਮਦਦ ਲਈ ਵੀ ਕਵਰੇਜ ਪ੍ਰਦਾਨ ਕਰਦੀਆਂ ਹਨ।




