16.9C Vancouver
ADS

Feb 18, 2020 10:49 PM -

ਵੱਧ ਕਮਾਉਣ ਵਾਲੇ ਤੇ ਪੌਪ ਡ੍ਰਿੰਕਰਸ ਨੂੰ ਨਵੇਂ ਬਜਟ 'ਚ ਚੁਕਾਉਣੀ ਪਵੇਗੀ ਵੱਧ ਰਕਮ

Share On
top-earners-pop-drinkers-pay-more-in-british-columbia-budget
Lorem ipsum dolor sit, amet consectetur adipisicing elit. Temporibus odio iste minima consequuntur pariatur magni delectus sapiente numquam quos voluptatum! Esse tempora dolore quisquam ipsa laborum blanditiis nulla doloremque iusto!

ਮੰਗਲਵਾਰ ਨੂੰ ਵਿਧਾਨ ਸਭਾ 'ਚ ਵਿੱਤ ਮੰਤਰੀ ਕੈਰਲ ਜੇਮਸ ਵੱਲੋਂ, ਪ੍ਰੋਵਿੰਸ਼ੀਅਲਬਜਟ ਪੇਸ਼ ਕੀਤਾ ਗਿਆ ਹੈ।

ਬਜਟ 'ਚ ਕੁਝ ਅਹਿਮ ਐਲਾਨ ਕੀਤੇ ਗਏ, ਅਤੇ ਇੱਕ ਅਹਿਮ ਐਲਾਨ ਅਨੁਸਾਰ, ਹੁਣ ਸੂਬੇ 'ਚ 2,20,000 ਡਾਲਰਡ ਤੋਂ ਵੱਧ ਕਮਾਉਣ ਵਾਲੇ ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਵੱਧ ਟੈਕਸ ਅਦਾਇਗੀ ਕਰਨੀ ਪਵੇਗੀ।

ਇਨ੍ਹਾਂ ਦਾ ਟੈਕਸ ਹੁਣ ਵੱਧ ਕੇ 16.8% ਤੋਂ 20.5% ਕਰ ਦਿੱਤਾ ਗਿਆ ਹੈ।

ਇਸਦੇ ਆਸਰੇ ਸੂਬਾ ਸਰਕਾਰ, ਅਗਲੇ ਸਾਲ 'ਚ $216 ਮਿਲੀਅਨ ਦੇ ਫਾਇਦੇ ਦਾ ਅਨੁਮਾਨ ਲਗਾ ਰਹੀ ਹੈ।

ਅਗਲੇ 3 ਸਾਲ 'ਚ ਇਸ ਆਸਰੇ $713 ਮਿਲੀਅਨ ਦੇ ਵਾਧੇ ਦਾ ਅਨੁਮਾਨ ਹੈ।

ਵਿੱਤ ਮੰਤਰੀ ਨੇ ਆਖਿਆ ਕਿ ਜਿਹੜੇ ਲੋਕ ਸਭ ਤੋਂ ਵੱਧ ਕਮਾ ਰਹੇ ਹਨ, ਅਸੀਂ ਉਨ੍ਹਾਂ ਤੋਂ ਥੋੜਾ ਵਧੇਰੇ ਯੋਗਦਾਨ ਕਰਨ ਲਈ ਅਜਿਹਾ ਕੀਤਾ ਹੈ।

ਇਸਦੇ ਨਾਲ ਹੀ ਮਿੱਠੇ ਪਦਾਰਥਾਂ ਵਾਲੀਆਂ ਡਰਿੰਕਸ (ਪੌਪਸ) ਦੇ ਟੈਕਸਾਂ 'ਚ ਵਾਧੇ ਕੀਤੇ ਗਏ ਹਨ।

ਇਨ੍ਹਾਂ 'ਚ 7% ਪੀ.ਐਸ.ਟੀ. ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਵਿੱਤ ਮੰਤਰੀ ਨੇ ਕਿਹਾ ਕਿ ਅਜਿਹਾ ਕਰਨਾ ਇੱਕ ਸਿਹਤ ਸੰਬੰਧੀ ਉਪਰਾਲੇ ਦਾ ਵੀ ਹਿੱਸਾ ਹੈ।

ਉਨ੍ਹਾਂ ਕਿਹਾ ਕਿ 14 ਤੋਂ 18 ਸਾਲ ਦੇ ਵਿਚਾਲੇ ਦੇ ਟੀਨੇਜਰ ਇਨ੍ਹਾਂ ਡਰਿੰਕਸ ਦਾ ਵਧੇਰੇ ਸੇਵਨ ਕਰਦੇ ਹਨ, ਅਤੇ ਇਹ ਟੈਕਸ ਉਨ੍ਹਾਂ ਨੂੰ ਸਿਹਤਮੰਦ ਖਾਣੇ ਪੀਣੇ ਲਈ ਉਤਸ਼ਾਹਿਤ ਕਰਨਗੇ।

ਨਵੇਂ ਟੈਕਸਾਂ ਦੇ ਆਸਰੇ, ਇੱਕ $24 ਮਿਲੀਅਨ ਦੇ ਗ੍ਰਾਂਟ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਆਸਰੇ ਘਟ ਕਮਾਈ ਵਾਲੇ ਕਾਲਜ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸਾਲਾਨਾ $4,000 ਤਕ ਦਿੱਤੇ ਜਾਣਗੇ।

ਇਸਦੇ ਨਾਲ ਹੀ ਬਿਜਲੀ ਵਾਲੇ ਵਾਹਨਾਂ 'ਤੇ ਰਿਬੇਟ ਨੂੰ $3,000 ਤਕ ਬਣਾ ਕੇ ਰੱਖਿਆ ਜਾਵੇਗਾ, ਅਤੇ ਇਸਤੇ ਅਗਲੇ ਸਾਲ $28 ਮਿਲੀਅਨ ਤਕ ਦੇ ਖਰਚੇ ਦਾ ਅਨੁਮਾਨ ਹੈ। ਕੁਲ ਮਿਲਾਕੇ ਸਾਲ ਦੇ ਬਜਟ 'ਚ ਖਰਚੇ ਜਾਣ ਵਾਲੇ $60 ਬਿਲੀਅਨ 'ਚ $227 ਮਿਲੀਅਨ ਸਰਪਲਸ ਦੱਸੇ ਗਏ ਹਨ।

ਸੂਬੇ ਦੇ ਵਿੱਤੀ ਵਾਧੇ ਦਾ ਅਨੁਮਾਨ, 1.8% ਜੀ.ਡੀ.ਪੀ. 'ਤੇ ਲਗਾਇਆ ਗਿਆ ਹੈ।

ਵਿੱਤ ਮੰਤਰੀ ਨੇ ਕਿਹਾ ਕਿ $18 ਮਿਲੀਅਨ ਅਲਗ ਰੱਖੇ ਜਾ ਰਹੇ ਹਨ, ਤਾਂ ਜੋ ਪਬਲਿਕ ਹੈਲਥ ਅਤੇ ਕੈਨਬਿਸ ਦੇ ਮਾਮਲਿਆਂ 'ਚ ਇਸਦਾ ਇਸਤੇਮਾਲ ਹੋ ਸਕੇ।

ਹਾਊਸਿੰਗ ਅਫੋਰਡੇਬਿਲਿਟੀ ਅਤੇ ਚਾਈਲਡ ਕੇਅਰ ਨੂੰ ਲੈਕੇ ਵੀ ਅਹਿਮ ਫੈਸਲੇ ਕੀਤੇ ਗਏ ਹਨ। ਹਾਲਾਂਕਿ ਚਾਈਲਡ ਕੇਅਰ ਦੇ ਮਾਮਲਿਆਂ 'ਚ ਮੌਜੂਦਾ $10 ਪ੍ਰਤੀ ਦਿਨ ਦੇ ਪਲੈਨ 'ਚ ਕਿਸੇ ਕਿਸਮ ਦੇ ਬਦਲਾਅ ਸੰਬੰਧੀ ਤਸਵੀਰ ਸਪਸ਼ਟ ਨਾ ਹੋ ਸਕੀ।

ਹਾਊਸਿੰਗ ਦੇ ਖੇਤਰ 'ਚ ਜੇਮਸ ਨੇ ਆਖਿਆ ਕਿ ਸਰਕਾਰ ਆਪਣਾ 10 ਸਾਲਾ $7 ਬਿਲੀਅਨ ਦਾ ਪਲੈਨ ਜਾਰੀ ਰੱਖੇਗੀ, ਅਤੇ ਇਸਦੇ ਆਸਰੇ ਇਲਾਕੇ 'ਚ ਹੋਰ ਘਰ ਬਣਾਏ ਜਾਣਗੇ।

ਬੀਤੇ ਸਾਲ ਘਰਾਂ ਦੀ ਵਿਕਰੀ 'ਚ 1.5% ਦਾ ਘਾਟਾ ਆਇਆ, ਅਤੇ ਘਰਾਂ ਦੀਆਂ ਕੀਮਤਾਂ 1.6% ਡਿੱਗੀਆਂ, ਪਰ ਜੇਮਸ ਨੇ ਕਿਹਾ ਕਿ ਇਸ 'ਚ ਹੋਰ ਗਿਰਾਵਟ ਦੀ ਲੋੜ ਹੈ।

ਸਾਰੇ ਬਜਟ ਦਾ ਕਰੀਬ 40% ਸਿਹਤ ਸੈਕਟਰ 'ਚ ਲਗਾਇਆ ਜਾ ਰਿਹਾ ਹੈ, ਅਤੇ ਇਸਦੇ ਲਈ $24.3 ਬਿਲੀਅਨ ਰੱਖੇ ਗਏ ਹਨ।

ਪੋਸਟ ਸੈਕੰਡਰੀ ਪੜ੍ਹਾਈ 'ਚ 7.4% ਦਾ ਵਾਧਾ ਕੀਤਾ ਗਿਆ ਹੈ, ਅਤੇ K-12 ਸਕੂਲਾਂ ਲਈ 2.2% ਵਾਧਾ ਲਿਆਂਦਾ ਜਾ ਰਿਹਾ ਹੈ।

ਮਿਨੀਮਮ ਵੇਜ 'ਚ ਵਾਧਾ ਕੀਤਾ ਗਿਆ ਹੈ ਅਤੇ ਵੇਜ $14.6 ਕਰ ਦਿੱਤੀ ਗਈ ਹੈ।

ਐਜੂਕੇਸ਼ਨ ਸੈਕਟਰ ਅਤੇ ਵਾਤਾਵਰਨ ਸੰਬੰਧੀ ਵੀ ਐਲਾਨ ਕੀਤੇ ਗਏ ਹਨ।

ਹਾਊਸਿੰਗ ਸੈਕਟਰ ਨੂੰ ਲੈਕੇ ਵੀ ਐਲਾਨ ਕੀਤੇ ਗਏ ਹਨ।


Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link