24.57C Vancouver
ADS

May 2, 2024 7:08 PM - Connect Newsroom

‘ਆਪ’ ਵਿਧਾਇਕ ’ਤੇ ਟਰੱਕ ਐਸੋਸੀਏਸ਼ਨ ਨੇ ਲਗਾਏ ਗੰਭੀਰ ਇਲਜ਼ਾਮ, ਮਜੀਠੀਆ ਨੇ ਕੀਤੀ ਕਾਰਵਾਈ ਦੀ ਮੰਗ

Share On
truck-association-leveled-serious-allegations-against-aap-mla-majithia-demanded-action
Shiromani Akali Dal leader Bikram Singh Majithia has made public a complaint of the truck association, which says that they are being charged one and a half lakh per acre for mining soil in Payal constituency. (Photo: Facebook/Manwinder Singh Giaspura)

ਪੰਜਾਬ ਦੇ ਲੁਧਿਆਣਾ ਦੇ ਪਾਇਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ 'ਤੇ ਗੰਭੀਰ ਦੋਸ਼ ਲੱਗੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਰੱਕ ਐਸੋਸੀਏਸ਼ਨ ਦੀ ਸ਼ਿਕਾਇਤ ਨੂੰ ਜਨਤਕ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਪਾਇਲ ਹਲਕੇ ਵਿੱਚ ਮਿੱਟੀ ਦੀ ਮਾਈਨਿੰਗ ਲਈ ਡੇਢ ਲੱਖ ਰੁਪਏ ਪ੍ਰਤੀ ਏਕੜ ਵਸੂਲੇ ਜਾ ਰਹੇ ਹਨ।

ਇਹ ਸ਼ਿਕਾਇਤ ਟਰੱਕ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਹੈ, ਜਿਸ 'ਤੇ ਕਰੀਬ 30 ਲੋਕਾਂ ਦੇ ਦਸਤਖਤ ਅਤੇ ਮੋਬਾਈਲ ਨੰਬਰ ਹਨ।

ਟਰੱਕ ਐਸੋਸੀਏਸ਼ਨ ਮੁਤਾਬਕ ਉਨ੍ਹਾਂ ਤੋਂ ਹੁਣ ਤੱਕ 1 ਕਰੋੜ ਰੁਪਏ ਲਏ ਜਾ ਚੁੱਕੇ ਹਨ ਅਤੇ ਜੇਕਰ ਉਹ ਪੈਸੇ ਨਹੀਂ ਦਿੰਦੇ ਤਾਂ ਪੁਲਸ ਭੇਜ ਦਿੱਤੀ ਜਾਂਦੀ ਹੈ। ਮਜੀਠੀਆ ਨੇ ਗਿਆਸਪੁਰਾ ਖਿਲਾਫ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸ ਦਾ ਸਪੱਸ਼ਟ ਮਤਲਬ ਹੈ ਕਿ ਸਭ ਕੁਝ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ ਹੋ ਰਿਹਾ ਹੈ।

Latest news

man-charged-with-first-degree-murder-after-two-children-found-dead-in-calgary-vehicle
Punjabi

ਕੈਲਗਰੀ ਵਿੱਚ ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ਵਿੱਚ 37 ਸਾਲਾ ਵਿਅਕਤੀ 'ਤੇ ਲੱਗੇ ਦੋਸ਼

ਕੈਲਗਰੀ ਵਿੱਚ ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ਵਿੱਚ 37 ਸਾਲਾ ਵਿਅਕਤੀ 'ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਪੀੜਤ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਸੀ।
federal-government-commits-9-8m-to-canada-soccer-training-centre-project-in-vancouver
Punjabi

ਵੈਨਕੂਵਰ ਵਿੱਚ ਕੈਨੇਡਾ ਸੋਕਰ ਟ੍ਰੇਨਿੰਗ ਸੈਂਟਰ ਲਈ ਫੈਡਰਲ ਸਰਕਾਰ ਵੱਲੋਂ $9.8 ਮਿਲੀਅਨ ਦਾ ਐਲਾਨ

ਪੀ.ਐਮ.ਮਾਰਕ ਕਾਰਨੀ ਸਰਕਾਰ ਨੇ ਅੱਜ ਕੈਨੇਡਾ ਸੋਕਰ ਨੂੰ ਨੈਸ਼ਨਲ ਟ੍ਰੇਨਿੰਗ ਸੈਂਟਰ ਪ੍ਰੋਜੈਕਟ ਲਈ $9.8 ਮਿਲੀਅਨ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਇਹ ਨਿਵੇਸ਼ ਪ੍ਰੋਜੈਕਟ ਦੇ ਡਿਜ਼ਾਈਨ, ਪਲੈਨਿੰਗ ਅਤੇ ਉਸਾਰੀ ਤੋਂ ਪਹਿਲਾਂ ਦੇ ਪੜਾਵਾਂ ਲਈ ਦਿੱਤਾ ਜਾ ਰਿਹਾ ਹੈ। ਸਪੋਰਟ ਲਈ ਰਾਜ ਦੇ ਸਕੱਤਰ ਐਡਮ ਵੈਨ ਕੋਵਰਡੇਨ ਅਤੇ ਹਾਊਸਿੰਗ ਤੇ ਇਨਫਰਾਸਟਕਚਰ ਮੰਤਰੀ ਗ੍ਰੇਗਰ ਰੌਬਰਟਸਨ ਨੇ ਅੱਜ ਵੈਨਕੂਵਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਇਸ ਨਿਵੇਸ਼ ਦੀ ਘੋਸ਼ਣਾ ਕੀਤੀ।
police-seek-witnesses-after-child-assaulted-at-khalsa-day-event-in-surrey
Punjabi

ਸਰੀ ਵਿੱਚ ਖਾਲਸਾ ਡੇਅ ਸਮਾਗਮ ਦੌਰਾਨ ਬੱਚੇ ‘ਤੇ ਹਮਲਾ, ਗਵਾਹਾਂ ਦੀ ਕੀਤੀ ਜਾ ਰਹੀ ਭਾਲ

ਸਰੀ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਅਤੇ ਸਪੈਸ਼ਲ ਵਿਕਟਮ ਟੀਮ 19 ਅਪ੍ਰੈਲ ਨੂੰ ਖਾਲਸਾ ਦਿਵਸ ਸਮਾਗਮ ਦੌਰਾਨ ਵਾਪਰੀ ਇੱਕ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ ਦੇ ਸਬੰਧ ਵਿਚ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਐਸ.ਪੀ.ਐਸ ਮੁਤਾਬਕ, 85 ਐਵੇਨਿਊ ਦੇ 12800 ਬਲਾਕ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਵਾਲੀ ਥਾਂ ਵਿਚ ਲੱਗੇ ਕਾਰਨੀਵਲ ਵਿਚ ਇੱਕ 8 ਸਾਲਾ ਬੱਚੇ ਦੀ ਕੁੱਟਮਾਰ ਕੀਤੀ ਗਈ ਸੀ।
five-killed-in-small-plane-crash-near-austin-texas-county-official-says
Punjabi

ਟੈਕਸਾਸ ਦੇ ਆਸਟਿਨ ਨੇੜੇ ਛੋਟਾ ਜਹਾਜ਼ ਹਾਦਸਾਗ੍ਰਸਤ,5 ਲੋਕਾਂ ਦੀ ਮੌਤ

ਅਮਰੀਕਾ ਦੇ ਟੈਕਸਾਸ ਰਾਜ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ ਪੰਜ ਜਣਿਆਂ ਦੀ ਮੌਤ ਹੋ ਗਈ। ਹੇਜ਼ ਕਾਉਂਟੀ ਦੇ ਜੱਜ ਰੂਬੇਨ ਬੇਸੇਰਾ ਨੇ ਸ਼ੁੱਕਰਵਾਰ ਨੂੰ ਇੱਕ ਫੇਸਬੁੱਕ ਪੋਸਟ ਰਾਹੀਂ ਦੱਸਿਆ ਕਿ ਇਹ ਹਾਦਸਾ ਵੀਰਵਾਰ ਰਾਤ ਨੂੰ ਵਿੰਬਰਲੇ ਸ਼ਹਿਰ ਵਿੱਚ ਵਾਪਰਿਆ,ਜੋ ਆਸਟਿਨ ਤੋਂ ਲਗਭਗ 64 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ।
punjab-assembly-passes-confidence-motion-with-88-aap-mlas-voting-in-favour
Punjabi

ਪੰਜਾਬ ਵਿਧਾਨ ਸਭਾ ਵਿੱਚ 'ਭਰੋਸਗੀ ਮਤਾ'ਪਾਸ, ਹੱਕ 'ਚ ਭੁਗਤੇ 'ਆਪ'ਦੇ 88 ਵਿਧਾਇਕ

ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਅੱਜ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਭਰੋਸਗੀ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ 88 ਵਿਧਾਇਕ ਭੁਗਤੇ ਅਤੇ 4 ਵਿਧਾਇਕ ਗੈਰ-ਹਾਜ਼ਰ ਰਹੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link