Apr 28, 2021 2:01 AM -

ਕੋਕੀਹਾਲਾ ਹਾਈਵੇਅ 'ਤੇ 2 ਸੈਮੀ-ਟ੍ਰੇਲਰਾਂ ਦੀ ਟੱਕਰ 'ਚ ਇੱਕ ਟਰੱਕ ਚਾਲਕ ਦੀ ਮੌਤ ਹੋ ਗਈ ਹੈ।
ਵਾਹਨ ਚਾਲਕ ਦੀ ਪਛਾਣ ਫਿਲਹਾਲ ਸਾਂਝੀ ਨਹੀਂ ਕੀਤੀ ਗਈ ਹੈ।
ਘਟਨਾ ਸੋਮਵਾਰ ਸ਼ਾਮ 6 ਵਜੇ ਤੋਂ ਕੁਝ ਸਮੇਂ ਬਾਅਦ ਵਾਪਰੀ ਦੱਸੀ ਗਈ ਹੈ।
ਘਟਨਾ ਉਸ ਵੇਲੇ ਵਾਪਰੀ ਜਦ ਇੱਕ ਸੈਮੀ-ਟ੍ਰੇਲਰ ਦੂਜੇ ਟ੍ਰੇਲਰ ਨਾਲ ਪਿੱਛੇ ਤੋਂ ਜਾ ਟਕਰਾਇਆ।
ਘਟਨਾ ਤੋਂ ਬਾਅਦ ਆਵਾਜਾਈ 'ਚ ਅੜਿੱਕੇ ਪੇਸ਼ ਆਏ ਸਨ ਅਤੇ ਮੈਰਿਟ ਦੇ ਉੱਤਰ 'ਚ ਹਾਈਵੇਅ ਦੀਆਂ ਨੌਰਥਬਾਊਂਡ ਲੇਨਸ ਨੂੰ ਅੱਜ ਤੜਕੇ ਕਰੀਬ 3 ਵਜੇ ਖੋਲ ਦਿੱਤਾ ਗਿਆ ਸੀ।
ਆਰ.ਸੀ.ਐਮ.ਪੀ. ਕੌਰਪੋਰਲ ਜੈਸੀ ਡੋਨਾਘੀ (RCMP Cpl. Jesse O’Donaghey) ਦਾ ਕਹਿਣਾ ਸੀ ਕਿ ਦੋਵਾਂ ਟਰੱਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਅਤੇ ਮੌਕੇ 'ਤੇ ਏਅਰ ਐਂਬੂਲੈਂਸ ਨੂੰ ਸੱਦਿਆ ਗਿਆ ਸੀ।
ਖਬਰਾਂ ਹਨ ਕਿ ਜਾਨ ਗਵਾਉਣ ਵਾਲੇ ਵਿਅਕਤੀ ਨੂੰ ਆਲਡਰਗਰੋਵ ਦਾ ਦੱਸਿਆ ਜਾ ਰਿਹਾ ਹੈ।




