Feb 2, 2022 8:14 PM - The Canadian Press

ਐਲਬਰਟਾ ਦੇ ਕੂਟਸ ਵਿੱਚ ਅਮਰੀਕਾ ਦੇ ਬੌਰਡਰ ਕੋਲ ਹੋਏ ਇਕੱਠ 'ਚ ਕੁਝ ਕਮੀ ਵੇਖਣ ਨੂੰ ਮਿਲ ਰਹੀ ਹੈ।
ਹਾਲਾਂਕਿ ਰਸਤੇ ਨੂੰ ਬਲੌਕ ਕਰਨ ਲਈ ਕੀਤਾ ਗਿਆ ਇਕੱਠ ਅਜੇ ਵੀ ਜਾਰੀ ਹੈ।
ਮੰਗਲਵਾਰ ਨੂੰ ਪੁਲਿਸ ਵੱਲੋਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਆਖਿਆ ਗਿਆ ਸੀ ਕਿ ਜੇਕਰ ਇਹ ਨਹੀਂ ਹਟਦੇ ਤਾਂ ਇਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ।
ਖਬਰਾਂ ਅਨੁਸਾਰ ਕੁਝ ਪ੍ਰਦਰਸ਼ਨਕਾਰੀ ਮੌਕੇ ਤੋਂ ਹਟ ਗਏ ਹਨ।
ਹਾਲਾਂਕਿ ਹੁਣ ਵੀ ਸਾਊਥ ਬਾਊਂਡ ਲੇਨਸ ਵਿੱਚ ਕਰੀਬ 40 ਵਾਹਨਾਂ ਵੱਲੋਂ ਰਸਤਾ ਰੋਕਣ ਅਤੇ ਨੌਰਥ ਬਾਊਂਡ ਲੇਨਸ ਵਿੱਚ ਕਰੀਬ 60 ਵਾਹਨਾਂ ਵੱਲੋਂ ਰਸਤਾ ਰੋਕਣ ਦੀ ਜਾਣਕਾਰੀ ਦਿੱਤੀ ਗਈ ਹੈ।
ਮੌਕੇ 'ਤੇ ਭਾਰੀ ਗਿਣਤੀ 'ਚ ਪੁਲਿਸ ਦੀ ਮੌਜੂਦਗੀ ਬਾਰੇ ਦੱਸਿਆ ਗਿਆ ਹੈ।
ਯਾਦ ਰਹੇ ਮੰਗਲਵਾਰ ਨੂੰ ਐਲਬਰਟਾ ਦੇ ਪ੍ਰੀਮਿਅਰ ਦਾ ਕਹਿਣਾ ਸੀ ਕਿ ਸੂਬੇ ਦੇ ਦੱਖਣੀ ਬੌਰਡਰ 'ਤੇ ਟਰੱਕਰਸ ਦਾ ਲਗਾਇਆ ਬਲੌਕੇਡ ਹਿੰਸਕ ਬਣ ਗਿਆ ਹੈ।
ਜੇਸਨ ਕੈਨੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਕਰਮੀਆਂ ਵਿਰੁੱਧ ਹਿੰਸਾ ਕੀਤੀ ਹੈ।
ਯਾਦ ਰਹੇ ਕੂਟਸ ਬੌਰਡਰ ਕਰੌਸਿੰਗ 'ਤੇ ਸਟੈਂਡ-ਆਫ ਸ਼ਨੀਵਾਰ ਨੂੰ ਸ਼ੁਰੂ ਹੋਇਆ ਸੀ।
ਇਹ ਇਕੱਠ ਔਟਵਾ ਅਤੇ ਦੇਸ਼ ਭਰ 'ਚ ਟਰੱਕਰਸ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਸਹਿਯੋਗ 'ਚ ਕੀਤਾ ਜਾ ਰਿਹਾ ਹੈ।




