17.6C Vancouver
ADS

Apr 22, 2020 4:24 PM -

ਪ੍ਰਧਾਨ ਮੰਤਰੀ ਟਰੂਡੋ ਵੱਲੋਂ ਵਿਦਿਆਰਥੀਆਂ ਲਈ $9 ਬਿਲੀਅਨ ਦੇ ਐਮਰਜੈਂਸੀ ਪ੍ਰੋਗਰਾਮ ਦਾ ਐਲਾਨ

Share On
trudeau-announces-9b-aid-for-students-struggling-due-to-pandemic
Prime Minister Justin Trudeau addresses Canadians on the COVID-19 pandemic from Rideau Cottage in Ottawa on Tuesday, April 21, 2020. THE CANADIAN PRESS/Sean Kilpatrick

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਦੇ ਚੱਲਦਿਆਂ ਵਿਦਿਆਰਥੀਆਂ ਲਈ $9 ਬਿਲੀਅਨ ਦੇ ਐਮਰਜੈਂਸੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ।

ਇਸ ਵਿੱਚ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੇਫਿਟ ਜ਼ਰੀਏ ਮਈ ਤੋਂ ਅਗਸਤ ਵਿਚਕਾਰ $1250 ਪ੍ਰਤੀ ਮਹੀਨਾ ਮੁਹੱਈਆ ਕਰਵਾਏ ਜਾਣਗੇ।

ਇਸ ਪ੍ਰੋਗਰਾਮ ਦਾ ਫਾਇਦਾ ਮੌਜੂਦਾ ਸਮੇਂ ਵਿੱਚ ਪੋਸਟ ਸੈਕੰਡਰੀ ਸਕੂਲ ਜਾ ਰਹੇ, ਸਤੰਬਰ ਵਿੱਚ ਪੋਸਟ ਸੈਕੰਡਰੀ ਸ਼ੁਰੂ ਕਰਨ ਵਾਲੇ ਅਤੇ ਦਸੰਬਰ 2019 ਤੋਂ ਬਾਅਦ ਗ੍ਰੈਜੂਏਟ ਕਰ ਚੁੱਕੇ ਵਿਦਿਆਰਥੀ ਲੈ ਸਕਣਗੇ।

ਸਰਕਾਰ ਵਲੋਂ ਨੌਜਵਾਨਾਂ ਲਈ ਉਨ੍ਹਾਂ ਸੈਕਟਰਾਂ ਵਿੱਚ 76,000 ਨੌਕਰੀਆਂ ਵੀ ਪੈਦਾ ਕੀਤੀਆਂ ਜਾਣਗੀਆਂ ਜੋ ਇਸ ਸਮੇਂ ਲੇਬਰ ਦੀ ਘਾਟ ਮਹਿਸੂਸ ਕਰ ਰਹੇ ਹਨ।


Latest news

alberta-premier-to-provide-update-on-fall-referendum-questions
Punjabi

ਪ੍ਰੀਮੀਅਰ ਸਮਿਥ ਅੱਜ ਸੂਬਾ ਪੱਧਰੀ ਰਿਫਰੈਂਡਮ ਬਾਰੇ ਜਾਰੀ ਕਰਨਗੇ ਅਪਡੇਟ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸੂਬਾ ਪੱਧਰੀ ਰਿਫਰੈਂਡਮ ਬਾਰੇ ਅਪਡੇਟ ਜਾਰੀ ਕਰਨ ਜਾ ਰਹੀ ਹੈ, ਜੋ ਕਿ ਇਸ ਸਾਲ ਫਾਲ ਵਿੱਚ ਹੋਣ ਵਾਲਾ ਹੈ। ਸਮਿਥ ਨੇ ਫਰਵਰੀ ਵਿੱਚ ਐਲਾਨ ਕੀਤਾ ਸੀ ਕਿ ਅਕਤੂਬਰ ਵਿੱਚ ਐਲਬਰਟਾ ਵਾਸੀਆਂ ਤੋਂ 9 ਸਵਾਲ ਪੁੱਛੇ ਜਾਣਗੇ। ਇਨ੍ਹਾਂ ਵਿੱਚੋਂ ਮੁੱਖ ਪ੍ਰਸਤਾਵ ਕੁਝ ਪ੍ਰਵਾਸੀਆਂ ਲਈ ਸੋਸ਼ਲ ਸਰਿਵਸ ਨੂੰ ਸੀਮਤ ਕਰਨ ਬਾਰੇ ਸੁਝਾਅ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਐਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਬਹਿਸ ਤੇਜ਼ ਹੋ ਗਈ ਹੈ।
high-risk-offender-nathanial-odorjan-to-reside-in-surrey-police-issue-public-warning
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ ਰਿਸਕ ਅਪਰਾਧੀ ਦੀ ਰਿਲੀਜ਼ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ ਰਿਸਕ ਅਪਰਾਧੀ ਦੀ ਰਿਲੀਜ਼ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ, ਜੋ ਹੁਣ ਸ਼ਹਿਰ ਵਿਚ ਰਹਿਣ ਵਾਲਾ ਹੈ। ਹਿੰਸਕ ਪਿਛੋਕੜ ਵਾਲੇ ਇਸ ਵਿਅਕਤੀ ਦਾ ਇਤਿਹਾਸ ਖ਼ਾਸ ਕਰਕੇ ਔਰਤਾਂ ਅਤੇ ਨਾਬਾਲਗ ਲੜਕੀਆਂ ਵਿਰੁੱਧ ਅਪਰਾਧਾਂ ਨਾਲ ਜੁੜਿਆ ਹੋਇਆ ਹੈ, ਉਸ ਦੀ ਪਛਾਣ 42 ਸਾਲਾ ਨਥਾਨੀਅਲ ਓਡੋਰਜਨ ਵਜੋਂ ਦੱਸੀ ਗਈ ਹੈ, ਜੋ ਕਿ ਇੱਕ ਵ੍ਹਾਈਟ ਮੇਲ ਹੈ।
carney-rejects-u-s-pressure-ahead-of-potential-cusma-trade-talks
Punjabi

ਕਾਰਨੀ ਨੇ ਸੰਭਾਵਿਤ CUSMA ਵਪਾਰ ਗੱਲਬਾਤ ਤੋਂ ਪਹਿਲਾਂ ਅਮਰੀਕੀ ਦਬਾਅ ਨੂੰ ਕੀਤਾ ਰੱਦ

ਪੀ.ਐਮ. ਮਾਰਕ ਕਾਰਨੀ ਨੇ ਵਾਸ਼ਿੰਗਟਨ ਨਾਲ ਵਪਾਰਕ ਗੱਲਬਾਤ ਦੇ ਮਾਮਲੇ ਵਿਚ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਸਿਰਫ਼ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾ ਅਤੇ ਨਾ ਹੀ ਉਹ ਅਮਰੀਕਾ ਕੋਲੋਂ ਕਿਸੇ ਨਿਰਦੇਸ਼ ਜਾਂ ਨੋਟਸ 'ਤੇ ਚੱਲ ਰਿਹਾ ਹੈ। ਪੀ. ਐੱਮ. ਕਾਰਨੀ ਦਾ ਇਹ ਬਿਆਨ ਵ੍ਹਾਈਟ ਹਾਊਸ ਦੇ ਅਧਿਕਾਰੀ ਦੀ ਉਸ ਟਿੱਪਣੀ 'ਤੇ ਆਇਆ, ਜਿਸ ਵਿਚ ਉਨ੍ਹਾਂ ਜਨਤਕ ਤੌਰ 'ਤੇ ਕੈਨੇਡਾ-ਅਮਰੀਕਾ ਦੇ ਵਪਾਰ ਸਬੰਧਾਂ ਵਿਚ ਕੁਝ ਰੁਕਾਵਟਾਂ ਬਾਰੇ ਸ਼ਿਕਾਇਤ ਕੀਤੀ ਹੈ।
immigration-minister-criticized-after-policy-details-shared-in-influencer-interview
Punjabi

ਇਮੀਗ੍ਰੇਸ਼ਨ ਮੰਤਰੀ ਸੋਸ਼ਲ ਮੀਡੀਆ ਇੰਫਲੂਐਂਸਰ ਨਾਲ ਇੰਟਰਵਿਊ ਤੋਂ ਬਾਅਦ ਇਮੀਗ੍ਰੇਸ਼ਨ ਵਕੀਲਾਂ ਦੇ ਨਿਸ਼ਾਨੇ 'ਤੇ

ਪੀ.ਐਮ.ਮਾਰਕ ਕਾਰਨੀ ਸਰਕਾਰ ਦੀ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਮੈਟਲੇਜ ਡਿਆਬ ਇੱਕ ਸੋਸ਼ਲ-ਮੀਡੀਆ ਇੰਫਲੂਐਂਸਰ ਮੈਕਸ ਮੇਡਿਕ ਨਾਲ ਇੰਟਰਵਿਊ ਤੋਂ ਬਾਅਦ ਇਮੀਗ੍ਰੇਸ਼ਨ ਵਕੀਲਾਂ ਦੇ ਨਿਸ਼ਾਨੇ 'ਤੇ ਹਨ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮੰਤਰੀ ਨੇ ਅਧਿਕਾਰਤ ਐਲਾਨ ਤੋਂ ਪਹਿਲਾਂ ਹੀ ਇਸ ਇੰਟਰਵਿਊ ਦੌਰਾਨ ਇੱਕ ਆਉਣ ਵਾਲੀ ਅਹਿਮ ਇਮੀਗ੍ਰੇਸ਼ਨ ਪਾਲਿਸੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸਰਕਾਰ ਜਲਦੀ ਹੀ ਹਜ਼ਾਰਾਂ ਅਸਥਾਈ ਨਿਵਾਸੀਆਂ ਨੂੰ ਪੀ. ਆਰ. ਦੇਣ ਲਈ ਇੱਕ ਨਵਾਂ ਪ੍ਰੋਗਰਾਮ ਲਿਆ ਰਹੀ ਹੈ, ਜੋ ਖ਼ਾਸ ਤੌਰ 'ਤੇ ਮਹਾਂਨਗਰੀ ਖੇਤਰ ਤੋਂ ਬਾਹਰ ਰਹਿ ਰਹੇ ਲੋਕਾਂ ਲਈ ਹੋਵੇਗਾ।
one-taken-to-hospital-after-house-fire-in-surreys-newton-area
Punjabi

ਸਰੀ ਦੇ ਨਿਊਟਨ ਇਲਾਕੇ ਵਿਚ ਲੱਗੀ ਅੱਗ, ਵਿਅਕਤੀ ਨੂੰ ਤੁਰੰਤ ਲਿਜਾਇਆ ਗਿਆ ਹਸਪਤਾਲ

ਸਰੀ ਦੇ ਨਿਊਟਨ ਇਲਾਕੇ ਵਿਚ ਬੀਤੇ ਕੱਲ੍ਹ ਇੱਕ ਘਰ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ। ਪੁਲਿਸ ਅਨੁਸਾਰ, ਅੱਗ ਦੇ ਧੂੰਏਂ ਕਾਰਨ ਸਾਹ ਲੈਣ ਵਿਚ ਤਕਲੀਫ਼ ਹੋਣ ਕਰਕੇ ਇੱਕ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link