Jan 19, 2022 9:31 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੁਸ਼ਟੀ ਕੀਤੀ ਹੈ ਕਿ ਵਿਦੇਸ਼ ਮਾਮਲਿਆਂ ਬਾਰੇ ਮੰਤਰੀ, ਮੈਲਨੀ ਜੋਲੀ ਦੀ ਯੂਕਰੇਨ 'ਚ ਲੀਡਰਾਂ ਨਾਲ ਮੁਲਾਕਾਤ ਹੋਈ ਹੈ।
ਉਨ੍ਹਾਂ ਕਿਹਾ ਕਿ ਯੂਕਰੇਨ ਦੇ ਲੀਡਰਾਂ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਦੇਸ਼ ਦੀ ਸੁਰੱਖਿਆ ਲਈ ਕੈਨੇਡਾ ਆਪਣੇ ਅੰਤਰਰਾਸ਼ਟਰੀ ਅਲਾਈਸ ਦੇ ਨਾਲ ਖੜਾ ਹੈ।
ਟਰੂਡੋ ਨੇ ਕਿਹਾ ਕਿ ਯੂਕਰੇਨ ਪ੍ਰਤੀ ਰੂਸ ਦਾ ਐਗਰੈਸ਼ਨ ਬਿਲਕੁਲ ਅਸਵਿਕਾਰਨਯੋਗ ਹੈ।
ਉਨ੍ਹਾਂ ਕਿਹਾ ਕਿ ਕੈਬਿਨੇਟ ਮੰਤਰੀਆਂ ਅਤੇ ਚੀਫ਼ ਆਫ ਡਿਫੈਂਸ ਸਟਾਫ਼ ਨਾਲ ਕੈਨੇਡਾ ਦੀ ਯੂਕਰੇਨ ਸੰਬੰਧੀ ਸਟ੍ਰੇਟਜੀ 'ਤੇ ਚਰਚਾ ਕੀਤੀ ਗਈ ਹੈ।
ਉੱਧਰ ਮੈਲਨੀ ਜੋਲੀ ਦਾ ਨੇ ਅਜੇ ਫੈਸਲਾ ਨਹੀਂ ਲਿਆ ਹੈ ਕਿ ਯੂਕਰੇਨ ਦੀਆਂ ਫੌਜਾਂ ਨੂੰ ਹਥਿਆਰਾਂ ਦੀ ਮਦਦ ਪਹੁੰਚਾਈ ਜਾਵੇਗੀ ਜਾਂ ਨਹੀਂ।
ਹਾਲਾਂਕਿ ਬ੍ਰਿਟੇਨ ਨੇ ਐਂਟੀ-ਟੈਂਕ ਹਥਿਆਰ ਸਪਲਾਈ ਕਰਨ ਦੀ ਪੁਸ਼ਟੀ ਕੀਤੀ ਹੈ।




