Jul 19, 2022 9:47 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਵੈਨਕੂਵਰ ਦੇ ਕੋਲ ਸਥਿਤ ਬੌਵਨ ਆਈਲੈਂਡ ਪਹੁੰਚੇ ਹੋਏ ਹਨ।
ਇਸ ਮੌਕੇ ਟਰੂਡੋ ਨੇ ਐਲਾਨ ਕੀਤਾ ਕਿ ਓਸ਼ਨਸ ਪ੍ਰੋਟੈਕਸ਼ਨ ਪਲੈਨ 2.0 (ਟੂ ਪਾਇੰਟ ਓ) ਲਾਂਚ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਪਲੈਨ ਦੇ ਬੈਕਅਪ ਲਈ $2 ਬਿਲੀਅਨ ਦੀ ਰਾਸ਼ੀ ਰੱਖੀ ਗਈ ਹੈ।
ਟਰੂਡੋ ਨੇ ਕਿਹਾ ਕਿ ਇਸ ਕੰਮ ਨੂੰ ਦੇਸ਼ ਭਰ 'ਚ ਰਿਨਿਊ ਅਤੇ ਐਕਸਪੈਂਡ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੰਮ ਗ੍ਰੇਟ ਲੇਕਸ ਅਤੇ ਸੇਂਟ ਲੌਰੈਂਟਸ 'ਚ ਜਾਰੀ ਹੈ।
ਉਨ੍ਹਾਂ ਕਿਹਾ ਕਿ ਈਕੋ-ਸਿਸਟਮਸ ਦਾ ਬਚਾਅ ਜਾਰੀ ਹੈ ਅਤੇ ਇਸ ਦੀ ਇੱਕ ਮਿਸਾਲ ਸੇਲਿਸ਼ ਸੀਅ 'ਚ ਕੀਤਾ ਕੰਮ ਪੇਸ਼ ਕਰਦਾ ਹੈ।
ਉਨ੍ਹਾਂ ਕਿਹਾ ਕਿ 7 ਸਾਲ ਪਹਿਲਾਂ ਜਦ ਸਾਡੀ ਸਰਕਾਰ ਸੱਤਾ 'ਚ ਆਈ ਸੀ ਤਾਂ ਸਾਨੂੰ ਪਤਾ ਸੀ ਕਿ ਦੇਸ਼ ਦੇ ਪਾਣੀਆਂ ਨੂੰ ਬਚਾਉਣ ਲਈ ਕੁਝ ਅਹਿਮ ਕਦਮ ਚੁੱਕਣ ਦੀ ਲੋੜ ਹੋਵੇਗੀ।
ਉਨ੍ਹਾਂ ਕਿਹਾ ਕਿ ਬੀ.ਸੀ. 'ਚ ਵੀ ਸਦਰਨ ਰੈਜ਼ੀਡੈਂਟ ਕਿਲਰ ਵ੍ਹੇਲਸ ਦੇ ਬਚਾਅ ਸਮੇਤ ਕਈ ਅਹਿਮ ਉਪਰਾਲੇ ਕੀਤੇ ਗਏ ਹਨ।
ਆਪਣੇ ਸੰਬੋਧਨ ਦੇ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਹ ਬੌਵਨ ਆਈਲੈਂਡ ਆ ਕੇ ਬੇਹੱਦ ਖੁਸ਼ ਹਨ ਅਤੇ ਇਸ ਇਲਾਕੇ ਨੇ ਉਨ੍ਹਾਂ ਦੇ ਬਚਪਨ ਦੀਆਂ ਕਈ ਯਾਦਾਂ ਤਾਜੀਆਂ ਕਰ ਦਿੱਤੀਆਂ ਹਨ।




