Jan 12, 2021 4:19 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬੀਨੇਟ ਵਿੱਚ ਕੁਝ ਤਬਦੀਲੀਆਂ ਕੀਤੀਆਂ ਹਨ।
ਫਰੌਨਸੁਆ ਫਿਲੀਪ ਸ਼ੈਂਪੇਨ ਨੂੰ ਸਾਇੰਸ ਇਨੋਵੇਸ਼ਨ ਐਂਡ ਇੰਡਸਟਰੀ ਦਾ ਨਵਾਂ ਮੈਜਿਸਟ੍ਰੇਟ ਨਿਯੁਕਤ ਕਰ ਦਿੱਤਾ ਗਿਆ ਹੈ।
ਸ਼ੈਂਪੇਨ ਗਲੋਬਲ ਅਫੇਅਰਜ਼ ਦਾ ਅਹੁਦਾ ਛੱਡ ਹੁਣ ਨਵਦੀਪ ਬੈਂਸ ਦੀ ਜਗ੍ਹਾ ਤੇ ਨਿਯੁਕਤ ਕੀਤੇ ਗਏ ਹਨ।
ਬੈਂਸ ਨੇ ਅੱਜ ਐਲਾਨ ਕੀਤਾ ਕਿ ਉਹ ਅਗਲੀਆਂ ਚੋਣਾਂ ਵਿੱਚ ਖੜ੍ਹੇ ਨਹੀਂ ਹੋਣਗੇ।
ਇਕ ਵੀਡੀਓ ਸੁਨੇਹੇ ਵਿੱਚ ਬੈਂਸ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣਾ ਚਾਹੁੰਦੇ ਹਨ ਜਿਸ ਕਾਰਨ ਉਨ੍ਹਾਂ ਇਹ ਫ਼ੈਸਲਾ ਲਿਆ ਹੈ।
ਕੈਬੀਨੇਟ ਵਿੱਚ ਐਲਾਨੀਆਂ ਨਵੀਂਆਂ ਤਬਦੀਲੀਆਂ ਅਧੀਨ ਮਾਰਕ ਗਾਰਨੋ ਟ੍ਰਾਂਸਪੋਰਟ ਮਨਿਸਟਰੀ ਦਾ ਅਹੁਦਾ ਛੱਡ ਸ਼ੈਂਪੇਨ ਦੀ ਜਗ੍ਹਾ ਤੇ ਫੌਰਨ ਅਫੇਅਰਜ਼ ਮਨਿਸਟਰ ਵਜੋਂ ਜ਼ਿੰਮੇਵਾਰੀਆਂ ਨਿਭਾਉਣਗੇ।
ਟੋਰੌਂਟੋ ਇਲਾਕੇ ਦੇ ਐਮ.ਪੀ. ਓਮਾਰ ਅਲਘਾਬਰਾ ਨੂੰ ਨਵਾਂ ਟ੍ਰਾਂਸਪੋਰਟ ਮਨਿਸਟਰ ਬਣਾਇਆ ਗਿਆ ਹੈ।
ਕੈਂਸਰ ਕਾਰਨ ਕੁੱਝ ਸਮਾਂ ਦੂਰ ਰਹਿਣ ਤੋਂ ਬਾਅਦ ਐਮ.ਪੀ. ਜਿਮ ਕਾਰ ਕੈਬੀਨੇਟ ਵਿੱਚ ਵਾਪਸੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪਰੇਰੀਜ਼ ਲਈ ਇਕ ਵਿਸ਼ੇਸ਼ ਨੁਮਾਇੰਦੇ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਕੈਨੇਡਾ ਦੇ ਇਤਿਹਾਸ ਵਿੱਚ ਸਹੁੰ ਚੁੱਕਣ ਦਾ ਪਹਿਲਾ ਵਰਚੁਅਲ ਸਮਾਗਮ ਵੀ ਆਯੋਜਿਤ ਕੀਤਾ ਗਿਆ।




