Mar 2, 2021 1:57 AM -

ਸਰੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ 2 ਯੁਵਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇੱਕ ਹਾਈ ਸਕੂਲ ਦੇ ਬਾਹਰ ਕਿਸੇ ਪ੍ਰਕਾਰ ਦੇ ਹਥਿਆਰ ਨਾਲ ਹੋਏ ਹਮਲੇ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਧਿਕਾਰੀਆਂ ਨੇ 3 ਸ਼ੱਕੀਆਂ ਦੀ ਪਛਾਣ ਕੀਤੀ ਹੈ।
ਘਟਨਾ ਸਰੀ ਦੇ ਪਨੋਰਮਾ ਰਿਜ ਸੈਕੰਡਰੀ ਦੇ ਬਾਹਰ ਵਾਪਰੀ।
ਇੱਕ ਜ਼ਖਮੀ ਲੜਕੇ ਨੂੰ ਹਸਪਤਾਲ ਪਹੁੰਚਾਇਆ ਗਿਆ ਹਾਲਾਂਕਿ ਉਸ ਦੀ ਹਾਲਤ ਸਥਿਰ ਦੱਸੀ ਗਈ।
ਪੁਲਿਸ ਨੇ ਦੱਸਿਆ ਕਿ ਬਾਕੀ ਦੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਪੁਸ਼ਟੀ ਹੋ ਜਾਣ ਤਕ ਸਕੂਲ ਨੂੰ 'ਹੋਲਡ ਐਂਡ ਸੈਕਿਓਰ' ਦੀ ਸਥਿਤੀ 'ਤੇ ਰੱਖਿਆ ਗਿਆ ਸੀ।
ਸਾਰੇ ਸ਼ੱਕੀ ਯੁਵਾ ਹਨ ਅਤੇ ਇਹਨਾਂ ਬਾਰੇ ਪਹਿਲਾਂ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਸੀ।
ਪੁਲਿਸ ਤੀਜੇ ਸ਼ੱਕੀ ਦੀ ਭਾਲ ਕਰ ਰਹੀ ਹੈ।
ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਵਾਰਦਾਤ 2 ਗੁਟਾਂ ਵਿਚਾਲੇ ਜਾਰੀ ਤਕਰਾਰ ਦਾ ਨਤੀਜਾ ਹੈ ਅਤੇ ਇਸ ਨੂੰ ਗੈਂਗ ਹਿੰਸਾ ਨਾਲ ਜੋੜ ਕੇ ਨਹੀਂ ਵੇਖਿਆ ਜਾ ਰਿਹਾ।
ਮਾਮਲੇ ਦੀ ਜਾਂਚ ਹੋ ਜਾਣ ਤਕ ਇਲਾਕੇ 'ਚ ਪੁਲਿਸ ਦੀ ਵਧੇਰੇ ਮੌਜੂਦਗੀ ਵੇਖਣ ਨੂੰ ਮਿਲੇਗੀ।




