17.33C Vancouver
ADS

Apr 27, 2022 12:22 AM - The Canadian Press

ਬੀ.ਸੀ. ਦੇ 2 ਆਦਮੀਆਂ ਨੂੰ ਕੈਨੇਡਾ ਦੇ 25 'ਮੋਸਟ ਵਾਂਟਿਡ' ਅਪਰਾਧੀਆਂ ਦੀ ਸੂਚੀ 'ਚ ਕੀਤਾ ਸ਼ਾਮਿਲ

Share On
two-b-c-men-included-in-a-list-released-today-of-canadas-25-most-wanted-fugitives
Two men from BC are on a list released today of Canada's 25 most wanted fugitives. (Photo - BOLO)

ਬੀ.ਸੀ. ਦੇ ਇੱਕ ਆਦਮੀ ਦੀ ਜਾਣਕਾਰੀ ਦੇਣ ਵਾਲੇ ਲਈ ਵੱਡੇ ਇਨਾਮ ਦਾ ਐਲਾਨ ਕੀਤਾ ਜਾ ਰਿਹਾ ਹੈ।

ਇਸ ਵਿਅਕਤੀ ਬਾਰੇ ਦੱਸਿਆ ਗਿਆ ਹੈ ਕਿ ਇਹ ਕੈਨੇਡਾ ਦੇ 'ਮੋਸਟ ਵਾਂਟਿਡ' ਅਪਰਾਧੀਆਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਹੈ।

ਮੰਗਲਵਾਰ ਨੂੰ ਕੈਨੇਡਾ ਦੇ 'ਬੀ ਔਨ ਦ ਲੁਕ ਆਊਟ ਪ੍ਰੋਗਰਾਮ' ਨੇ 25 ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਹੈ।

ਇਸ 'ਚ ਬੀ.ਸੀ. ਦੇ 2 ਆਦਮੀ ਸ਼ਾਮਿਲ ਹਨ।

ਜੀਨ ਕਾਰਲ ਲਾਹਰਕੈਂਪ ਨੂੰ ਇਸ ਸੂਚੀ 'ਚ ਦੂਜੇ ਨੰਬਰ 'ਤੇ ਰੱਖਿਆ ਗਿਆ ਹੈ।

ਐਬਟਸਫੋਰਡ ਦੇ ਸਾਬਕਾ ਗੈਂਗਸਟਰ ਜਿਮੀ ਸੰਧੂ ਦੇ ਕਤਲ ਮਾਮਲੇ 'ਚ ਇਸ ਵਿਅਕਤੀ 'ਤੇ ਦੋਸ਼ ਸਨ।

ਜਾਂਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਿਮੀ ਸੰਧੂ ਦਾ ਥਾਈਲੈਂਡ 'ਚ 5 ਫਰਵਰੀ ਨੂੰ ਕਤਲ ਹੋ ਗਿਆ ਸੀ।

ਥਾਈ ਪੁਲਿਸ ਦਾ ਕਹਿਣਾ ਸੀ ਕਿ ਜਿਮੀ ਸੰਧੂ ਨੂੰ 2 ਕਨੇਡੀਅਨ ਲੋਕਾਂ ਨੇ ਨਿਸ਼ਾਨਾ ਬਣਾਇਆ ਸੀ ਜੋ ਕਿ ਵਾਰਦਾਤ ਤੋਂ ਕੁਝ ਦਿਨ ਬਾਅਦ ਕੈਨੇਡਾ ਆ ਗਏ ਸਨ।

ਇਨ੍ਹਾਂ 'ਚ ਇੱਕ ਵਿਅਕਤੀ ਨੂੰ ਫਰਵਰੀ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ।

ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਜੀਨ ਕਾਰਲ ਲਾਹਰਕੈਂਪ ਦੀ ਜਾਣਕਾਰੀ ਦੇਣ ਵਾਲੇ ਨੂੰ $100,000 ਦਾ ਇਨਾਮ ਮਿਲ ਸਕਦਾ ਹੈ।

ਇਸੇ ਸੂਚੀ ਵਿੱਚ ਬੀ.ਸੀ. ਦੇ ਜੌਨ ਨੌਰਮੈਨ ਮੈਕੈਨਜੀ ਨੂੰ 21ਵੇਂ ਨੰਬਰ 'ਤੇ ਰੱਖਿਆ ਗਿਆ ਹੈ।

ਦੋਵਾਂ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ।

Latest news

edmonton-city-councillors-son-among-28-arrested-in-international-child-sexual-abuse-material-investigation
Punjabi

ਐਡਮਿੰਟਨ ਦੇ ਸਾਬਕਾ ਸਿਟੀ ਕੌਂਸਲਰ ਦੇ ਪੁੱਤਰ ਸਣੇ 28 ਲੋਕਾਂ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਕੀਤਾ ਗ੍ਰਿਫ਼ਤਾਰ

ਐਡਮਿੰਟਨ ਦੇ ਸਾਬਕਾ ਸਿਟੀ ਕੌਂਸਲਰ ਟੋਨੀ ਕੈਟਰੀਨਾ ਦੇ ਪੁੱਤਰ ਰੋਕੋ ਕੈਟਰੀਨਾ ਨੂੰ ਡਾਰਕ ਵੈੱਬ ਰਾਹੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਦੇਖਣ ਅਤੇ ਹਾਸਲ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਵੱਡੇ ਅੰਤਰਰਾਸ਼ਟਰੀ ਆਪ੍ਰੇਸ਼ਨ ਤਹਿਤ ਅਮਲ ਵਿੱਚ ਲਿਆਂਦੀ ਗਈ । Norwegian National Criminal Investigation Service ਦੀ ਅਗਵਾਈ ਵਿੱਚ ਚੱਲੀ ਇਸ ਜਾਂਚ ਦੌਰਾਨ ਦੁਨੀਆ ਭਰ ਦੇ 14 ਦੇਸ਼ਾਂ ਵਿੱਚੋਂ ਕੁੱਲ 28 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
punjab-cm-bhagwant-mann-urges-voters-to-complete-special-intensive-revision-process
Punjabi

ਹਰ ਮਹੀਨੇ 1,000 ਰੁਪਏ ਅਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ SIR ਫਾਰਮ ਭਰੋ- CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਮੂਹ ਵੋਟਰਾਂ ਨੂੰ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ (SIR) ’ਚ ਸ਼ਾਮਲ ਹੋ ਕੇ ਆਪਣੀ ਵੋਟ ਦਰਜ ਕਰਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਬੈਂਗਲੁਰੂ ਤੋਂ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ’ਚ ਕਿਹਾ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਚੱਲ ਰਹੀ ਹੈ ਤੇ ਵੋਟਰ ਆਪੋ ਆਪਣਾ ਫਾਰਮ ਭਰ ਕੇ ਵੋਟਰ ਸੂਚੀ ’ਚ ਆਪਣਾ ਨਾਮ ਸੁਰੱਖਿਅਤ ਕਰਨ।
nato-leaders-announce-70b-in-military-aid-for-ukraine-as-summit-concludes
Punjabi

ਨੈਟੋ ਸਿਖਰ ਸੰਮੇਲਨ ਸਮਾਪਤ, ਯੂਕਰੇਨ ਲਈ 70 ਅਰਬ ਯੂਰੋ ਦੀ ਫੌਜੀ ਸਹਾਇਤਾ ਦਾ ਐਲਾਨ

ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਹੋਏ ਦੋ ਦਿਨਾਂ ਨੈਟੋ ਸਿਖਰ ਸੰਮੇਲਨ ਦੇ ਸਮਾਪਤ ਹੋਣ 'ਤੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਯੂਕਰੇਨ ਲਈ 70 ਅਰਬ ਯੂਰੋ ਦੀ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸੰਮੇਲਨ ਤੋਂ ਬਾਅਦ ਜਾਰੀ ਸਾਂਝੇ ਐਲਾਨ ਵਿੱਚ ਕਿਹਾ ਗਿਆ ਕਿ ਨੈਟੋ ਆਪਣੀਆਂ ਹਥਿਆਰਬੰਦ ਫੌਜਾਂ ਦੀ ਤਾਇਨਾਤੀ, ਸੰਚਾਲਨ ਅਤੇ ਲੰਬੇ ਸਮੇਂ ਤੱਕ ਸਮਰੱਥਾ ਕਾਇਮ ਰੱਖਣ ਲਈ ਨਿਵੇਸ਼ ਵਧਾ ਰਿਹਾ ਹੈ।
mount-royal-university-investigates-cyberattack-after-student-employee-data-compromised
Punjabi

ਮਾਊਂਟ ਰਾਇਲ ਯੂਨੀਵਰਸਿਟੀ 'ਤੇ ਹੋਏ ਸਾਈਬਰ ਹਮਲੇ ਦੀ ਚੱਲ ਰਹੀ ਜਾਂਚ

ਕੈਲਗਰੀ ਦੀ ਮਾਊਂਟ ਰਾਇਲ ਯੂਨੀਵਰਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਮਹੀਨੇ ਹੋਏ ਸਾਈਬਰ ਹਮਲੇ ਦੌਰਾਨ ਵਿਦਿਆਰਥੀਆਂ ਅਤੇ ਕਰਮਚਾਰੀਆਂ ਨਾਲ ਸਬੰਧਤ ਕੁਝ ਡਾਟਾ ਚੋਰੀ ਕੀਤਾ ਗਿਆ ਅਤੇ ਬਾਅਦ ਵਿੱਚ ਮਿਟਾ ਵੀ ਦਿੱਤਾ ਗਿਆ। ਯੂਨੀਵਰਸਿਟੀ ਮੁਤਾਬਕ, 18 ਜੂਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਸ ਸਾਈਬਰ ਹਮਲੇ ਦੌਰਾਨ ਵੈੱਬਸਾਈਟ, ਫੋਨ ਲਾਈਨਾਂ ਅਤੇ ਹੋਰ ਕਈ ਡਿਜ਼ੀਟਲ ਸਿਸਟਮ ਬੰਦ ਹੋ ਗਏ ਸਨ।
carney-voices-support-for-u-s-action-on-iran-during-nato-summit-according-to-report
Punjabi

ਕਾਰਨੀ ਨੇ ਨੈਟੋ ਸੰਮੇਲਨ ਦੌਰਾਨ ਈਰਾਨ 'ਤੇ ਅਮਰੀਕੀ ਕਾਰਵਾਈ ਦਾ ਕੀਤਾ ਸਮਰਥਨ: ਰਿਪੋਰਟ

ਪੀ.ਐਮ.ਮਾਰਕ ਕਾਰਨੀ ਨੇ ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਹੋਏ ਨੈਟੋ ਸੰਮੇਲਨ ਦੌਰਾਨ ਈਰਾਨ 'ਤੇ ਤਾਜ਼ਾ ਅਮਰੀਕੀ ਹਮਲਿਆਂ ਦਾ ਸਮਰਥਨ ਕੀਤਾ ਹੈ ਅਤੇ ਇਸ ਫੌਜੀ ਕਾਰਵਾਈ ਨੂੰ ਸੀਜ਼ਫਾਇਰ ਦੀਆਂ ਉਲੰਘਣਾਵਾਂ ਦਾ ਬਿਲਕੁਲ ਢੁਕਵਾਂ ਜਵਾਬ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਈਰਾਨ ਲਗਾਤਾਰ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਸਾਊਦੀ ਅਰਬ ਅਤੇ ਕਤਰ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਸੀ, ਜਿਸ ਕਾਰਨ ਇਹ ਜਵਾਬੀ ਕਾਰਵਾਈ ਜ਼ਰੂਰੀ ਹੋ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link