Sep 25, 2024 4:45 PM - The Canadian Press

ਇਜ਼ਰਾਈਲ ਅਤੇ ਹਿਜ਼ਬੁੱਲਾ ਦੀ ਜਾਰੀ ਜੰਗ ਵਿਚਕਾਰ ਲੇਬਨਾਨ ਵਿਚ ਦੋ ਕੈਨੇਡੀਅਨ ਮਾਰੇ ਗਏ ਹਨ। ਇਸ ਦੀ ਪੁਸ਼ਟੀ ਗਲੋਬਲ ਅਫੇਅਰ ਕੈਨੇਡਾ ਨੇ ਕੀਤੀ ਹੈ। ਹਾਲਾਂਕਿ, ਡਿਪਾਰਟਮੈਂਟ ਨੇ ਗੋਪਨੀਯਤਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨਾਲ ਸਬੰਧਤ ਕੋਈ ਹੋਰ ਵੇਰਵੇ ਸਾਂਝੇ ਨਹੀਂ ਪਰ ਕਿਹਾ ਕਿ ਇਨ੍ਹਾਂ ਹਮਲਿਆਂ ਦੌਰਾਨ ਜ਼ਖਮੀ ਹੋਏ ਇੱਕ ਕੈਨੇਡੀਅਨ ਨੇ ਕੌਂਸਲਰ ਸਹਾਇਤਾ ਦੀ ਮੰਗ ਕੀਤੀ ਹੈ।
ਉੱਥੇ ਹੀ, ਇਜ਼ਰਾਈਲੀ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਹਿਜ਼ਬੁੱਲਾ ਨਾਲ ਵਧ ਰਹੇ ਤਣਾਅ ਦੇ ਜਵਾਬ ਵਿਚ ਆਪਣੇ ਰਿਜ਼ਰਵ ਸੈਨਿਕਾਂ ਨੂੰ ਵੀ ਸਰਗਰਮ ਕਰ ਦਿੱਤਾ ਹੈ। ਗਲੋਬਲ ਅਫੇਅਰ ਕੈਨੇਡਾ ਨੇ ਕਿਹਾ ਕਿ ਉਸ ਵਲੋਂ ਕੈਨੇਡੀਅਨ ਨੂੰ ਤੁਰੰਤ ਲੇਬਨਾਨ ਛੱਡਣ ਅਤੇ ਸਰਕਾਰੀ ਸਹਾਇਤਾ ਦੇ ਭਰੋਸਾ ਨਾ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਡਿਪਾਰਟਮੈਂਟ ਨੇ ਕਿਹਾ ਕਿ ਵਪਾਰਕ ਏਅਰਲਾਈਨ ਅਜੇ ਵੀ ਉਪਲਬਧ ਹਨ ਅਤੇ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਸੰਕਟ ਜ਼ਿਆਦਾ ਗੰਭੀਰ ਹੋਣ ’ਤੇ ਕੈਨੇਡਾ ਸਰਕਾਰ ਕੈਨੇਡੀਅਨ ਨੂੰ ਉੱਥੋਂ ਕੱਢ ਲਵੇਗੀ। ਇਸ ਲਈ ਕੈਨੇਡੀਅਨ ਸਰਕਾਰ ਦੇ ਭਰੋਸੇ ਨਾ ਰਹਿਣ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਸੋਮਵਾਰ ਤੋਂ ਲੇਬਨਾਨ ਵਿਚ 90,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।




