Oct 18, 2022 4:26 PM - The Canadian Press

ਕਿਊਬੈਕ 'ਚ ਪੁਲਿਸ ਦਾ ਕਹਿਣਾ ਹੈ ਕਿ ਮੌਂਟਰੀਅਲ ਦੇ ਉੱਤਰ ਵਾਲੇ ਪਾਸੇ ਲਵਾਲ ਦੇ ਇਲਾਕੇ 'ਚ ਇੱਕ ਡੋਮੈਸਟਿਕ ਘਟਨਾ 'ਚ 2 ਬੱਚਿਆਂ ਦੀ ਮੌਤ ਹੋ ਗਈ ਹੈ।
ਮਾਮਲੇ 'ਚ ਇੱਕ 46 ਸਾਲਾ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇੱਕ 11 ਸਾਲਾ ਲੜਕੇ ਅਤੇ 13 ਸਾਲਾ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।
ਸ਼ੱਕੀ ਆਦਮੀ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਸੀ ਅਤੇ ਉਸ ਨਾਲ ਜਾਂਚ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ।
ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਛਾਣ ਸਾਂਝੀ ਨਹੀਂ ਕੀਤੀ ਹੈ ਅਤੇ ਪੀੜਤਾਂ ਅਤੇ ਸ਼ੱਕੀ ਵਿਚਾਲੇ ਦਾ ਰਿਸ਼ਤਾ ਵੀ ਸਪਸ਼ਟ ਨਹੀਂ ਕੀਤਾ ਹੈ।
ਹਾਲਾਂਕਿ ਜਾਂਚ ਅਧਿਕਾਰੀਆਂ ਵੱਲੋਂ ਹਾਲ ਦੀ ਘੜੀ ਮਾਮਲੇ ਨੂੰ ਡੋਮੈਸਟਿਕ ਹਿੰਸਾ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ।




