11.62C Vancouver
ADS

Dec 17, 2022 1:14 AM - The Canadian Press

ਮੈਟਰੋ ਵੈਨਕੂਵਰ 'ਚ ਬਰਫਬਾਰੀ ਦੀ ਦਸਤਕ ਤੋਂ ਪਹਿਲਾਂ 2 ਕਾਉਂਸਲਰਸ ਨੇ ਚੁੱਕੀ 'ਸਨੋ ਸੰਮਿਟ' ਦੀ ਮੰਗ

Share On
two-city-councillors-calling-for-a-metro-vancouver-snow-summit-with-the-threat-of-another-storm
City councillors in New Westminster and Surrey are calling for a Metro Vancouver ``snow summit,'' with the threat of another storm on the way. (Photo - Linda Annis/twitter)

ਨਿਊ ਵੈਸਟਮਿਨਸਟਰ ਅਤੇ ਸਰ੍ਹੀ ਤੋਂ 2 ਸਿਟੀ ਕਾਉਂਸਲਰਸ ਮੈਟਰੋ ਵੈਨਕੂਵਰ 'ਸਨੋ ਸੰਮੀਟ' ਦੀ ਮੰਗ ਕਰ ਰਹੇ ਹਨ।

ਇਹ ਮੰਗ ਉਸ ਵੇਲੇ ਕੀਤੀ ਗਈ ਹੈ ਜਦ ਇਲਾਕੇ 'ਚ ਇੱਕ ਵਾਰ ਫਿਰ ਤੋਂ ਬਰਫਬਾਰੀ ਦਸਤਕ ਦੇਣ ਜਾ ਰਹੀ ਹੈ।

ਨਿਊ ਵੈਸਟਮਿਨਸਟਰ ਤੋਂ ਡੈਨੀਅਲ ਫੌਂਟੇਨ ਅਤੇ ਸਰ੍ਹੀ ਤੋਂ ਲਿੰਡਾ ਐਨਿਸ ਦਾ ਕਹਿਣਾ ਹੈ ਕਿ ਸੂਬੇ, ਮੈਟਰੋ ਵੈਨਕੂਵਰ, ਫਰਸਟ ਰਿਸਪਾਂਡਰਸ, ਰੋਡ ਮੈਂਟੇਨੈਂਸ ਕੰਟ੍ਰੈਕਟਰਸ ਅਤੇ ਮਿਊਨਿਸੀਪੈਲਿਟੀਸ ਦੇ ਨੁਮਾਇੰਦਿਆਂ ਨੂੰ ਮਿਲ ਕੇ ਢੰਗ ਲੱਭਣੇ ਚਾਹੀਦੇ ਹਨ ਤਾਂ ਜੋ ਕਰੀਬ 15 ਦਿਨ ਪਹਿਲਾਂ ਦੀ ਬਰਫਬਾਰੀ ਮੌਕੇ ਬਣੇ ਹਾਲਾਤਾਂ ਤੋਂ ਬਚਾਅ ਕੀਤਾ ਜਾ ਸਕੇ।

ਨਵੰਬਰ ਦੇ ਮਹੀਨੇ 'ਚ ਇਲਾਕੇ 'ਚ ਹੋਈ ਬਰਫਬਾਰੀ ਦੌਰਾਨ ਅਨੇਕਾਂ ਕਰੈਸ਼ ਵਾਪਰੇ ਸਨ ਅਤੇ ਸੜਕਾਂ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ।

ਦੋਵਾਂ ਕਾਉਂਸਲਰਸ ਦਾ ਕਹਿਣਾ ਹੈ ਕਿ ਉਨ੍ਹਾਂ ਟਰਾਂਸਪੋਰਟੇਸ਼ਨ ਮੰਤਰੀ ਨਾਲ ਸੰਪਰਕ ਕੀਤਾ ਹੈ ਪਰ ਫਿਲਹਾਲ ਕੋਈ ਜਵਾਬ ਨਹੀਂ ਆਇਆ ਹੈ।

Latest news

b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
belleville-synagogue-shooting-29-year-old-suspect-dies-in-hospital
Punjabi

ਬੈਲਵਿਲ ਸਿਨਾਗੌਗ ਸ਼ੂਟਿੰਗ ਮਾਮਲਾ: 29 ਸਾਲਾ ਸ਼ੱਕੀ ਹਮਲਾਵਰ ਦੀ ਹਸਪਤਾਲ ਵਿੱਚ ਮੌਤ

ਓਨਟਾਰੀਓ ਦੇ ਬੈਲਵਿਲ ਵਿਚ Sons of Jacob Synagogue ਦੇ ਬਾਹਰ ਹੋਈ ਸ਼ੂਟਿੰਗ ਦੇ ਮਾਮਲੇ ਵਿਚ 29 ਸਾਲਾ ਸ਼ੱਕੀ ਹਮਲਾਵਰ ਸ਼ਾਨ ਵਾਰਡ ਦੀ ਹਸਪਤਾਲ ਵਿਚ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਐਤਵਾਰ ਰਾਤ ਉਸ ਸਮੇਂ ਵਾਪਰੀ ਸੀ ਜਦੋਂ Jewish ਭਾਈਚਾਰੇ ਦੇ ਲੋਕ ਪਵਿੱਤਰ ਤਿਉਹਾਰ ਯੋਮ ਕਿੱਪੁਰ ਦੀ ਪ੍ਰਾਰਥਨਾ ਲਈ synagogue ਅੰਦਰ ਇਕੱਠੇ ਹੋਏ ਸਨ।
surrey-councillor-calls-for-province-wide-e-scooter-regulations
Punjabi

ਸਰੀ ਕੌਂਸਲਰ ਦੀ ਮੰਗ, ਬੀ.ਸੀ. ਭਰ ਵਿੱਚ ਈ-ਸਕੂਟਰਾਂ ਲਈ ਬਣੇ ਇਕਸਾਰ ਨਿਯਮ

ਸਰੀ ਦੇ ਇੱਕ ਕੌਂਸਲਰ ਨੇ ਪੂਰੇ ਸੂਬੇ ਵਿਚ ਈ-ਸਕੂਟਰ ਨੂੰ ਰੈਗੂਲੇਟ ਕੀਤੇ ਜਾਣ ਦੀ ਮੰਗ ਉਠਾਈ ਹੈ। ਕੌਂਸਲਰ ਰੌਬ ਸਟੱਟ ਨੇ ਸੋਮਵਾਰ ਨੂੰ ਹੋਈ ਕੌਂਸਲ ਮੀਟਿੰਗ ਦੌਰਾਨ ਈ-ਸਕੂਟਰਾਂ ਦੀ ਵਰਤੋਂ ਸਬੰਧੀ ਰੈਗੂਲੇਟਰੀ ਫਰੇਮਵਰਕ ਤਿਆਰ ਕਰਨ ਦੀ ਤਜਵੀਜ਼ ਰੱਖੀ। ਉਨ੍ਹਾਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਸਿਟੀ ਸਟਾਫ਼ ਨੂੰ ਇੱਕ ਪੱਤਰ ਤਿਆਰ ਕਰਨ ਲਈ ਕਿਹਾ ਹੈ, ਜੋ ਮੇਅਰ ਵੱਲੋਂ ਸੂਬਾ ਦੀ ਆਉਣ ਵਾਲੀ ਸਰਕਾਰ ਨੂੰ ਭੇਜਿਆ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link