Feb 12, 2021 4:20 AM -

ਬੀ.ਸੀ. ਦੇ ਕੀਮਾਨੋ ਇਲਾਕੇ ਕੋਲ 2 ਲੋਕਾਂ ਦੀ ਇੱਕ ਟੱਗਬੋਟ ਨਾਲ ਸੰਬੰਧਤ ਘਟਨਾ 'ਚ ਮੌਤ ਹੋ ਗਈ ਹੈ।
ਘਟਨਾ 'ਚ ਇੱਕ ਵਿਅਕਤੀ ਨੂੰ ਬਚਾਇਆ ਗਿਆ ਹੈ।
ਆਰ.ਸੀ.ਐਮ.ਪੀ. ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਵੀਰਵਾਰ ਤੜਕੇ ਕਰੀਬ 12.40 'ਤੇ ਸੰਪਰਕ ਕੀਤਾ ਗਿਆ ਸੀ।
ਕੀਮਾਨੋ ਦੇ ਗਾਰਡਨਰ ਕਨਾਲ ਕੋਲ ਇੱਕ ਟਗਬੋਟ ਤੋਂ 'ਜਾਇੰਟ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਨੂੰ ਐਮਰਜੈਂਸੀ ਕਾਲ ਕੀਤੀ ਗਈ ਸੀ।
ਇਹ ਇਲਾਕਾ ਕੀਟੀਮੈਟ ਤੋਂ ਕਰੀਬ 75km ਦੀ ਦੂਰੀ 'ਤੇ ਸਥਿਤ ਹੈ।
ਆਰ.ਸੀ.ਐਮ.ਪੀ. ਵੈਸਟ ਕੋਸਟ ਮਰੀਨ ਵੈਸਲ ਨੇ ਮੌਕੇ 'ਤੇ ਪਹੁੰਚ ਕੀਤੀ ਤਾਂ ਪਹਿਲਾ ਮ੍ਰਿਤ ਵਿਅਕਤੀ ਮਿਲਿਆ।
ਕੁਝ ਹੀ ਸਮੇਂ 'ਚ ਦੂਜੇ ਮ੍ਰਿਤ ਵਿਅਕਤੀ ਦੀ ਭਾਲ ਹੋਈ।
ਪੁਲਿਸ ਦਾ ਕਹਿਣਾ ਸੀ ਕਿ ਇੱਕ ਵਿਅਕਤੀ ਤਟ ਤਕ ਪਹੁੰਚਣ 'ਚ ਕਾਮਯਾਬ ਰਿਹਾ ਜਿਸ ਦੀ ਭਾਲ ਇੱਕ ਹੈਲੀਕਾਪਟਰ ਖੋਜ ਦੌਰਾਨ ਹੋਈ।
ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਦਾ ਕਹਿਣਾ ਸੀ ਕਿ ਇਹ ਟਗਬੋਟ ਇੱਕ ਬਰਾਜ ਨੂੰ ਕੀਟੀਮੈਟ ਤੋਂ ਕੀਮਾਨੋ ਲੈ ਜਾ ਰਹੀ ਸੀ।




