12.76C Vancouver
ADS

May 17, 2021 5:36 PM -

ਵੈਨਕੂਵਰ 'ਚ ਲਗਾਤਾਰ ਦੋ ਰਾਤਾਂ ਲਈ ਪੁਲਿਸ ਨੇ ਇੰਗਲਿਸ਼ ਬੇਅ ਬੀਚ ਤੋਂ ਵੱਡੀਆਂ ਭੀੜਾਂ ਨੂੰ ਹਟਾਇਆ

Share On
two-nights-in-a-row-police-in-vancouver-clear-away-crowds-of-people-gathered-at-the-english-bay-beach
For two nights in a row this weekend police in Vancouver cleared away crowds of people gathered at the English Bay beach. (Photo - Susie Q67/Twitter)

ਇਸ ਵੀਕਐਂਡ 'ਤੇ ਲਗਾਤਾਰ 2 ਰਾਤਾਂ ਲਈ ਵੈਨਕੂਵਰ 'ਚ ਪੁਲਿਸ ਨੂੰ ਇੰਗਲਿਸ਼ ਬੇਅ ਬੀਚ ਦੇ ਇਲਾਕੇ ਤੋਂ ਲੋਕਾਂ ਦੀ ਭੀੜ ਨੂੰ ਹਟਾਉਣਾ ਪਿਆ।

ਸਾਰਜੈਂਟ ਸਟੀਵ ਐਡੀਸਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਘਟੋ-ਘੱਟ ਇੱਕ ਝਗੜੇ ਦੀ ਘਟਨਾ ਵਾਪਰੀ ਅਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਤੋਂ ਇਲਾਵਾ ਬੀਚ ਦੇ ਕੋਲ ਇੱਕ ਆਰ.ਸੀ.ਐਮ.ਪੀ. ਹੈਲੀਕਾਪਟਰ ਅਤੇ ਇੱਕ ਕਿਸ਼ਤੀ ਨੂੰ ਲਿਆਂਦਾ ਗਿਆ ਅਤੇ ਲੋਕਾਂ ਨੂੰ ਘਰ ਜਾਣ ਲਈ ਕਿਹਾ ਗਿਆ।

ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਲੋਕ ਬੀਚ 'ਤੇ ਇਕੱਤਰ ਹੋ ਗਏ ਸਨ।

ਰਾਤ 10 ਵਜੇ ਤੋਂ ਬਾਅਦ ਪੁਲਿਸ ਨੇ ਇਹਨਾਂ ਲੋਕਾਂ ਨੂੰ ਜਾਣ ਲਈ ਕਿਹਾ ਜਿਸ ਤੋਂ ਬਾਅਦ ਬਹੁਤੇ ਲੋਕ ਉਥੋਂ ਚਲੇ ਗਏ।

ਐਡੀਸਨ ਨੇ ਦੱਸਿਆ ਕਿ ਇੱਕ ਮੌਕੇ 'ਤੇ ਲੋਕਾਂ ਨੇ ਪੁਲਿਸ 'ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ।

Latest news

b-c-government-takes-legal-action-against-openai-tough-step-over-tumbler-ridge-school-shooting
Punjabi

ਓਪਨ ਏ.ਆਈ. ਖ਼ਿਲਾਫ਼ ਬੀ.ਸੀ. ਸਰਕਾਰ ਦੀ ਕਾਨੂੰਨੀ ਕਾਰਵਾਈ, ਟੰਬਲਰ ਰਿਜ ਗੋਲੀਕਾਂਡ ਨੂੰ ਲੈ ਕੇ ਚੁੱਕਿਆ ਸਖ਼ਤ ਕਦਮ

ਬੀ.ਸੀ.ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਓਪਨ ਏ.ਆਈ ਖ਼ਿਲਾਫ਼ ਕੈਲੀਫੋਰਨੀਆ ਦੀ ਅਦਾਲਤ ਵਿਚ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿਚ ਇਸ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ। ਇਹ ਮਾਮਲਾ ਟੰਬਲਰ ਰਿਜ ਸਕੂਲ ਵਿਚ 10 ਫਰਵਰੀ ਨੂੰ ਹੋਈ ਸਮੂਹਿਕ ਗੋਲੀਬਾਰੀ ਨਾਲ ਜੁੜਿਆ ਹੋਇਆ ਹੈ, ਜਿਸ ਵਿਚ 18 ਸਾਲਾ ਹਮਲਾਵਰ ਨੇ 6 ਬੱਚਿਆਂ ਸਮੇਤ 8 ਲੋਕਾਂ ਦੀ ਜਾਨ ਲੈ ਲਈ ਸੀ।
b-c-ndp-faces-setback-as-lana-popham-steps-away-from-next-election
Punjabi

ਬੀ.ਸੀ. ਐੱਨ.ਡੀ.ਪੀ. ਨੂੰ ਝਟਕਾ, ਲਾਨਾ ਪੌਪਹੈਮ ਨੇ ਚੋਣ ਤੋਂ ਕੀਤਾ ਕਿਨਾਰਾ

ਬੀ.ਸੀ. ਦੀ ਸਿਆਸਤ ਵਿਚ ਹਲਚਲ ਹੋਰ ਤੇਜ਼ ਹੋ ਗਈ ਹੈ, ਮੌਜੂਦਾ ਖੇਤੀਬਾੜੀ ਮੰਤਰੀ ਲਾਨਾ ਪੌਪਹੈਮ ਨੇ ਸਾਨਿਚ ਸਾਊਥ ਹਲਕੇ ਤੋਂ ਸੱਤਾਧਾਰੀ ਬੀ.ਸੀ. ਐਨ.ਡੀ.ਪੀ. ਵੱਲੋਂ ਅਗਲੀ ਚੋਣ ਨਹੀਂ ਲੜਨ ਦਾ ਐਲਾਨ ਕੀਤਾ ਹੈ। ਸਿਆਸੀ ਮਾਹਰਾਂ ਮੁਤਾਬਕ, ਇਹ ਇਸ ਗੱਲ ਦਾ ਸਭ ਤੋਂ ਸਪੱਸ਼ਟ ਸੰਕੇਤ ਹੈ ਕਿ ਸੂਬੇ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਬਿਲਕੁਲ ਨਜ਼ਦੀਕ ਹਨ।
john-rustad-says-he-was-invited-back-to-b-c-conservative-caucus
Punjabi

ਜੌਨ ਰਸਟੈਡ ਨੇ ਕੀਤਾ ਖੁਲਾਸਾ, ਬੀ.ਸੀ. ਕੰਜ਼ਰਵੇਟਿਵ ਪਾਰਟੀ ’ਚ ਸ਼ਾਮਲ ਹੋਣ ਦਾ ਮਿਲਿਆ ਸੱਦਾ

ਬੀ.ਸੀ. ਕੰਜ਼ਰਵੇਟਿਵ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਕਾਕਸ ਵਿਚ ਦੁਬਾਰਾ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਕੈਰੀ-ਲਿਨ ਫਿੰਡਲੇ ਨੇ ਲੀਡਰਸ਼ਿਪ ਛੱਡਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਸੀ। ਸੋਮਵਾਰ ਨੂੰ ਵਿਕਟੋਰੀਆ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਰਸਟੈਡ ਨੇ ਦੱਸਿਆ ਕਿ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਨੇ ਖੁਦ ਉਨ੍ਹਾਂ ਨੂੰ ਟੈਕਸਟ ਮੈਸੇਜ ਭੇਜ ਕੇ ਪਾਰਟੀ ਵਿਚ ਵਾਪਸ ਆਉਣ ਲਈ ਕਿਹਾ ਹੈ।
nearly-1-in-4-canadian-households-struggle-with-unaffordable-housing-costs
Punjabi

ਕੈਨੇਡਾ ’ਚ ਘਰਾਂ ਦਾ ਖਰਚਾ ਬਣਿਆ ਵੱਡਾ ਬੋਝ, 4 ’ਚੋਂ 1 ਪਰਿਵਾਰ ਪ੍ਰਭਾਵਿਤ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ, ਦੇਸ਼ ਵਿਚ ਰਹਿਣ-ਸਹਿਣ ਅਤੇ ਘਰਾਂ ਦੇ ਖਰਚੇ ਵਧਣ ਕਾਰਨ ਲਗਭਗ 23.2 ਫੀਸਦੀ ਯਾਨੀ 4 ਵਿਚੋਂ 1 ਕੈਨੇਡੀਅਨ ਪਰਿਵਾਰ ਅਜਿਹੇ ਘਰਾਂ ਵਿਚ ਰਹਿ ਰਿਹਾ ਹੈ ਜਿਨ੍ਹਾਂ ਦਾ ਖਰਚਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਸਟੈਟਿਸਟਿਕਸ ਵਿਭਾਗ ਨੇ ਅਜਿਹੇ ਘਰਾਂ ਨੂੰ unaffordable ਜਾਂ ਪਹੁੰਚ ਤੋਂ ਬਾਹਰ ਮੰਨਿਆ ਹੈ, ਜਿੱਥੇ ਪਰਿਵਾਰ ਆਪਣੀ ਕੁੱਲ ਇਨਕਮ ਦਾ 30 ਫੀਸਦੀ ਜਾਂ ਇਸ ਤੋਂ ਵੱਧ ਹਿੱਸਾ ਸਿਰਫ਼ ਰਿਹਾਇਸ਼ ਦੀ ਲਾਗਤ 'ਤੇ ਖਰਚ ਕਰ ਰਹੇ ਹਨ।
canada-india-trade-talks-show-progress-sidhu-eyes-new-asia-pacific-trade-deals
Punjabi

ਕੈਨੇਡਾ-ਭਾਰਤ ਵਪਾਰਕ ਗੱਲਬਾਤ ਸਫਲ, ਏਸ਼ੀਆ-ਪੈਸੀਫਿਕ ’ਚ ਨਵੇਂ ਟਰੇਡ ਡੀਲਾਂ ’ਤੇ ਸਿੱਧੂ ਦਾ ਫੋਕਸ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਨਾਲ ਵਪਾਰਕ ਗੱਲਬਾਤ ਸਫਲ ਹੋਣ ਦੀ ਪੁਸ਼ਟੀ ਕੀਤੀ ਹੈ। ਉਹ ਪਿਛਲੇ ਦੋ ਦਿਨ ਭਾਰਤ ਦੌਰੇ 'ਤੇ ਸਨ। ਹੁਣ ਉਹ ਫਿਲੀਪੀਨਜ਼ ਵਿਖੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਆਰਥਿਕ ਮੰਤਰੀ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਰਵਾਨਾ ਹੋਏ ਹਨ, ਉਨ੍ਹਾਂ ਕਿਹਾ ਕਿ ਉਹ ASEAN ਅਤੇ ਫਿਲੀਪੀਨਜ਼ ਦੋਵਾਂ ਨਾਲ ਫ੍ਰੀ ਟਰੇਡ ਐਗਰੀਮੈਂਟ ਦੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link