17.88C Vancouver
ADS

Jun 21, 2022 8:28 PM - The Canadian Press

ਵੈਨਕੂਵਰ ਪੁਲਿਸ ਦੇ 2 ਅਫਸਰਾਂ ਨੂੰ 'ਫਰੀਡਮ ਕਾਨਵਾਈ' ਪ੍ਰਦਰਸ਼ਨਾਂ ਦੌਰਾਨ ਔਟਵਾ 'ਚ ਕੀਤੀ ਕਾਰਵਾਈ 'ਚ ਐਸ.ਆਈ.ਯੂ. ਨੇ ਕੀਤਾ ਕਲੀਅਰ

Share On
two-vancouver-police-officers-cleared-of-wrongdoing-related-to-their-actions-during-ottawa-freedom-convoy-demonstration
Two Vancouver police officers have been cleared of wrongdoing related to their actions in Ottawa as they helped police in that city handle protests related to the ``Freedom Convoy'' demonstration earlier this year. (Photo - The Canadian Press)

ਵੈਨਕੂਵਰ ਪੁਲਿਸ ਦੇ 2 ਅਫਸਰਾਂ ਨੂੰ ਔਟਵਾ 'ਚ ਹੋਏ 'ਫਰੀਡਮ ਕਾਨਵਾਈ' ਪ੍ਰਦਰਸ਼ਨਾਂ ਦੌਰਾਨ ਲਏ ਐਕਸ਼ਨਸ ਲਈ ਕਿਸੇ ਵੀ ਗਲਤ ਕਾਰਵਾਈ ਤੋਂ ਕਲੀਅਰ ਕਰ ਦਿੱਤਾ ਗਿਆ ਹੈ।

ਇਨ੍ਹਾਂ ਅਫਸਰਾਂ ਨੇ ਔਟਵਾ 'ਚ ਪੁਲਿਸ ਦੀ ਮਦਦ ਕੀਤੀ ਸੀ ਕਿ ਪ੍ਰਦਰਸ਼ਨਾਂ 'ਤੇ ਕਾਬੂ ਪਾਇਆ ਜਾ ਸਕੇ।

ਔਂਟੈਰੀਓ ਦੀ ਪੁਲਿਸ ਨਾਲ ਸੰਬੰਧਤ ਕਾਰਵਾਈ ਦੌਰਾਨ ਹੋਈ ਮੌਤ, ਕਿਸੇ ਦੇ ਜਖਮੀ ਹੋਣ ਜਾਂ ਜਿਨਸੀ ਹਮਲੇ ਸੰਬੰਧੀ ਜਾਂਚ ਕਰਨ ਵਾਲੀ ਏਜੈਂਸੀ ਸਪੈਸ਼ਲ ਇਨਵੈਸਟੀਗੇਸ਼ਨਸ ਯੂਨਿਟ ਵੱਲੋਂ ਇਨ੍ਹਾਂ ਅਫਸਰਾਂ ਸੰਬੰਧੀ ਜਾਂਚ ਕੀਤੀ ਗਈ ਸੀ।

ਕਥਿਤ ਤੌਰ 'ਤੇ ਅਫਸਰਾਂ ਨੇ 2 ਪ੍ਰਦਰਸ਼ਨਕਾਰੀਆਂ ਖਿਲਾਫ ਰਬਰ ਬੁਲੈਟਸ, ਬੀਨ ਬੈਗਸ ਅਤੇ ਪੈਪਰ ਸਪਰੇ ਦੀ ਵਰਤੋਂ ਕੀਤੀ ਸੀ।

ਯੂਨਿਟ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸਾਰਥਕ ਵਜ੍ਹਾ ਨਹੀਂ ਮਿਲੀ ਜਿਸ ਕਾਰਨ ਲੱਗੇ ਕਿ ਅਫਸਰਾਂ ਨੇ ਪ੍ਰਦਰਸ਼ਨਕਾਰੀਆਂ ਖਿਲਾਫ ਗੈਰਕਨੂੰਨੀ ਢੰਗ ਵਰਤੇ ਸਨ।

ਇੱਕ ਵਿਅਕਤੀ ਦੀ ਲੱਤ 'ਚ ਸੱਟ ਲੱਗਣ ਦੀ ਜਾਣਕਾਰੀ ਦਿੱਤੀ ਗਈ ਪਰ ਜਾਂਚ 'ਚ ਦੱਸਿਆ ਗਿਆ ਕਿ ਅਫਸਰਾਂ ਨੇ ਵਾਜਿਬ ਅਤੇ ਜਾਇਜ ਪੁਲਿਸ ਤਾਕਤ ਦੀ ਵਰਤੋਂ ਕੀਤੀ ਸੀ।

Latest news

canada-and-indias-finance-ministers-to-meet-in-toronto-today-trade-cooperation-in-focus
Punjabi

ਕੈਨੇਡਾ ਨੇ ਅਮਰੀਕੀ ਸਮੁੰਦਰੀ ਭੋਜਨ ਨੂੰ ਵਿਰੋਧੀ ਟੈਰਿਫ ਸੂਚੀ ਤੋਂ ਹਟਾਇਆ

ਕੈਨੇਡਾ ਸਰਕਾਰ ਨੇ ਅਮਰੀਕਾ ਖਿਲਾਫ਼ ਲਗਾਏ ਜਾਣ ਵਾਲੇ ਵਿਰੋਧੀ ਟੈਰਿਫ ਦੀ ਸੂਚੀ ਵਿਚੋਂ ਸਮੁੰਦਰੀ ਭੋਜਨ ਅਤੇ ਮੱਛੀ ਉਤਪਾਦ ਨੂੰ ਬਾਹਰ ਕਰ ਦਿੱਤਾ ਹੈ। ਵਿੱਤ ਵਿਭਾਗ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਕੈਨੇਡੀਅਨ ਉਦਯੋਗਾਂ ਅਤੇ ਕਾਰੋਬਾਰੀਆਂ ਵੱਲੋਂ ਮਿਲੇ ਫੀਡਬੈਕ ਤੋਂ ਬਾਅਦ ਸੰਭਾਵਿਤ ਆਰਥਿਕ ਨੁਕਸਾਨ ਤੋਂ ਬਚਣ ਲਈ ਲਿਆ ਗਿਆ ਹੈ।
canada-removes-seafood-from-u-s-counter-tariff-list-as-trade-tensions-continue
Punjabi

ਕੈਨੇਡਾ ਨੇ ਅਮਰੀਕੀ ਸਮੁੰਦਰੀ ਭੋਜਨ ਨੂੰ ਵਿਰੋਧੀ ਟੈਰਿਫ ਸੂਚੀ ਤੋਂ ਹਟਾਇਆ

ਕੈਨੇਡਾ ਸਰਕਾਰ ਨੇ ਅਮਰੀਕਾ ਖਿਲਾਫ਼ ਲਗਾਏ ਜਾਣ ਵਾਲੇ ਵਿਰੋਧੀ ਟੈਰਿਫ ਦੀ ਸੂਚੀ ਵਿਚੋਂ ਸਮੁੰਦਰੀ ਭੋਜਨ ਅਤੇ ਮੱਛੀ ਉਤਪਾਦ ਨੂੰ ਬਾਹਰ ਕਰ ਦਿੱਤਾ ਹੈ। ਵਿੱਤ ਵਿਭਾਗ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਕੈਨੇਡੀਅਨ ਉਦਯੋਗਾਂ ਅਤੇ ਕਾਰੋਬਾਰੀਆਂ ਵੱਲੋਂ ਮਿਲੇ ਫੀਡਬੈਕ ਤੋਂ ਬਾਅਦ ਸੰਭਾਵਿਤ ਆਰਥਿਕ ਨੁਕਸਾਨ ਤੋਂ ਬਚਣ ਲਈ ਲਿਆ ਗਿਆ ਹੈ।
2-killed-in-horrific-crash-near-lytton-44-year-old-charged-a-year-later
Punjabi

ਲਿਟਨ ਨੇੜੇ ਭਿਆਨਕ ਸੜਕ ਹਾਦਸੇ ’ਚ 2 ਮੌਤਾਂ, 44 ਸਾਲਾ ਵਿਅਕਤੀ 'ਤੇ ਇੱਕ ਸਾਲ ਬਾਅਦ ਦੋਸ਼ ਤੈਅ

ਬੀ.ਸੀ.ਦੇ ਲਿਟਨ ਇਲਾਕੇ ਨੇੜੇ ਪਿਛਲੇ ਸਾਲ ਹਾਈਵੇ-1 'ਤੇ ਹੋਏ ਇੱਕ ਸੜਕ ਹਾਦਸੇ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਉਸ ਦੇ ਸਬੰਧ ਵਿਚ ਪੁਲਿਸ ਨੇ ਇੱਕ 44 ਸਾਲਾ ਵਿਅਕਤੀ ਖ਼ਿਲਾਫ਼ ਅਧਿਕਾਰਤ ਤੌਰ 'ਤੇ ਮਾਮਲਾ ਦਰਜ ਕਰ ਲਿਆ ਹੈ। ਵਿਲੀਅਮਜ਼ ਲੇਕ ਦੇ ਰਹਿਣ ਵਾਲੇ Joel Chenier 'ਤੇ ਬੀਸੀ ਮੋਟਰ ਵਹੀਕਲ ਐਕਟ ਤਹਿਤ ਬਿਨਾਂ ਸਾਵਧਾਨੀ ਅਤੇ ਬਿਨਾਂ ਧਿਆਨ ਦੇ ਗੱਡੀ ਚਲਾਉਣ ਦਾ ਚਾਰਜ ਲਗਾਇਆ ਗਿਆ ਹੈ।
why-was-the-us-deal-rejected-poilievre-demands-answers-from-carney-government
Punjabi

'US ਡੀਲ ਕਿਉਂ ਠੁਕਰਾਈ? ਪੌਲੀਐਵ ਨੇ ਕਾਰਨੀ ਸਰਕਾਰ ਤੋਂ ਮੰਗਿਆ ਜਵਾਬ'

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਅਤੇ ਡਿਪਟੀ ਲੀਡਰ ਮੇਲਿਸਾ ਲੈਂਟਸਮੈਨ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਦਬਾਅ ਵਧਾਉਂਦਿਆ ਅਮਰੀਕਾ ਨਾਲ ਰੱਦ ਹੋਈ ਡੀਲ ਦੇ ਦਸਤਾਵੇਜ਼ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਪੌਲੀਐਵ ਇਹ ਮੰਗ ਲਗਾਤਾਰ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੈਨੇਡੀਅਨਜ਼ ਗੈਰ-ਕਾਨੂੰਨੀ ਅਮਰੀਕੀ ਟੈਰਿਫਸ ਦੇ ਖਿਲਾਫ ਆਪਣੇ ਦੇਸ਼ ਦੇ ਕਰਮਚਾਰੀਆਂ ਅਤੇ ਉਦਯੋਗਾਂ ਦੇ ਹਿੱਤਾਂ ਲਈ ਇੱਕਜੁੱਟ ਹਨ ਪਰ ਇਸ ਏਕਤਾ ਲਈ Transparency ਜ਼ਰੂਰੀ ਹੈ।
ebola-claims-more-than-2-700-lives-in-congo-who-issues-warning
Punjabi

ਇਬੋਲਾ ਨੇ ਕਾਂਗੋ ’ਚ ਲਈਆਂ 2,700 ਤੋਂ ਵੱਧ ਜਾਨਾਂ, WHO ਨੇ ਦਿੱਤੀ ਚੇਤਾਵਨੀ

ਯੂਗਾਂਡਾ ਵਿੱਚ ਇਬੋਲਾ ਦਾ ਪ੍ਰਕੋਪ ਖ਼ਤਮ ਹੋ ਗਿਆ ਹੈ, ਪਰ ਇਸ ਦੇ ਗੁਆਂਢੀ ਦੇਸ਼ ਕਾਂਗੋ ਵਿੱਚ ਇਹ ਹਾਲੇ ਕਾਬੂ ਵਿੱਚ ਨਹੀਂ ਆਇਆ। ਵਿਸ਼ਵ ਸਿਹਤ ਸੰਗਠਨ (WHO) ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਗਾਂਡਾ ਸਰਕਾਰ ਨੇ 28 ਜੁਲਾਈ ਨੂੰ ਦੇਸ਼ ਨੂੰ ਇਬੋਲਾ ਮੁਕਤ ਐਲਾਨਿਆ ਸੀ। ਉੱਥੇ ਇਸ ਬਿਮਾਰੀ ਦੇ 20 ਮਾਮਲੇ ਸਾਹਮਣੇ ਆਏ ਅਤੇ 2 ਲੋਕਾਂ ਦੀ ਮੌਤ ਹੋਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link