17.97C Vancouver
ADS

Jan 17, 2020 9:33 PM -

ਮੈਂਗ ਦੇ ਵਕੀਲਾਂ ਨੇ ਕਿਹਾ - "ਕਨੇਡੀਅਨ ਠੱਗੀ ਸਾਬਿਤ ਕਰਨ ਲਈ ਅਮਰੀਕੀ ਸੈਂਕਸ਼ਨ ਕਨੂੰਨ ਨਾਕਾਫੀ"

Share On
u-s-sanction-law-not-enough-to-prove-canadian-fraud-mengs-lawyers
Meng Wanzhou chief financial officer of Huawei leaves B.C. Supreme Court in Vancouver, B.C., Friday, January 17, 2020. THE CANADIAN PRESS/Jonathan Hayward

ਹੁਆਵੇ ਦੀ ਚੀਫ ਫਾਇਨੈਨਸ਼ੀਅਲ ਔਫੀਸਰ (CFO) ਮੈਂਗ ਵਾਨਜ਼ੂ ਨੇ ਨਵੇਂ ਸਾਲ 'ਚ ਪਹਿਲੀ ਵਾਰ ਅਦਾਲਤ 'ਚ ਹਾਜ਼ਰੀ ਭਰੀ।

ਵੈਨਕੂਵਰ ਡਾਊਨਟਾਊਨ 'ਚ ਮੈਂਗ ਵਾਨਜ਼ੂ, ਸ਼ੁੱਕਰਵਾਰ ਸਵੇਰੇ ਅਦਾਲਤ ਪਹੁੰਚਦੀ ਨਜਰ ਆਈ। ਸ਼ੁੱਕਰਵਾਰ ਦੀ ਪੇਸ਼ੀ ਕੇਸ ਮੈਨੇਜਮੈਂਟ ਕਾਨਫਰੰਸ ਨਾਲ ਸੰਬੰਧਤ ਸੀ।

ਇਸ ਦੌਰਾਨ ਜੱਜ, ਕਨੇਡੀਅਨ ਸਰਕਾਰੀ ਵਕੀਲ ਅਤੇ ਮੈਂਗ ਦਾ ਬਚਾਅ ਕਰ ਰਹੀ ਟੀਮ ਨੇ ਅੱਗੇ ਦੀਆਂ ਤਰੀਕਾਂ ਬਾਰੇ ਗੱਲਬਾਤ ਕੀਤੀ।

ਕਰੀਬ 30 ਮਿਨਟ ਤਕ ਬੀ.ਸੀ. ਸੁਪ੍ਰੀਮ ਕੋਰਟ 'ਚ ਹਾਜਿਰ ਰਹਿਣ ਤੋਂ ਬਾਅਦ, ਮੈਂਗ ਵਾਨਜੂ ਆਪਣੀ ਟੀਮ ਦੇ ਨਾਲ ਉਥੋਂ ਰਵਾਨਾ ਹੋ ਗਈ। ਇਸ ਦੌਰਾਨ ਕੁਝ ਸਿਕਿਉਰਿਟੀ ਗਾਰਡ ਵੀ ਉਨ੍ਹਾਂ ਨਾਲ ਮੌਜੂਦ ਸਨ।

ਇਸ ਦੌਰਾਨ ਹੁਆਵੇ ਐਗਜ਼ੀਕਿਊਟਿਵ (Huawei Executive) ਦਾ ਬਚਾਅ ਕਰ ਰਹੇ ਵਕੀਲਾਂ ਨੇ, ਕਰਾਊਨ ਅਟੌਰਨੀਆਂ 'ਤੇ ਇਲਜ਼ਾਮ ਲਗਾਏ ਕਿ ਓਹ ਕੈਨੇਡਾ ਤੋਂ ਮੈਂਗ ਦੀ ਐਕਸਟ੍ਰੈਡੀਸ਼ਨ (extradition) ਲਈ ਅਮਰੀਕੀ ਸੈਂਕਸ਼ਨ ਕਨੂੰਨ ਦਾ ਸਹਾਰਾ ਲੈ ਰਹੇ ਹਨ।

ਸੂਬੇ ਦੇ ਸੁਪ੍ਰੀਮ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਦਸਤਾਵੇਜ਼ਾਂ 'ਚ ਮੈਂਗ ਦੇ ਵਕੀਲਾਂ ਨੇ ਆਖਿਆ ਹੈ ਕਿ ਕੈਨੇਡਾ ਨੇ ਇਰਾਨ ਖਿਲਾਫ ਅਮਰੀਕੀ ਸੈਂਕਸ਼ਨ ਨੂੰ ਖਾਰਿਜ ਕੀਤਾ ਹੈ, ਅਤੇ ਨਾ ਸਿਰਫ ਬੈਂਕਾਂ ਨੂੰ ਇਰਾਨ ਨਾਲ ਵਪਾਰ ਕਰਨ ਦੀ ਇਜਾਜ਼ਤ ਹੈ, ਬਲਕਿ ਅਜਿਹਾ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ।

ਵਕੀਲਾਂ ਨੇ ਆਖਿਆ ਕਿ ਮੈਂਗ ਵਾਨਜ਼ੂ ਦੀ ਅਮਰੀਕਾ ਨੂੰ ਸਪੁਰਦਗੀ ਨਹੀਂ ਹੋਣੀ ਚਾਹੀਦੀ, ਕਿਉਂਕਿ ਕੈਨੇਡਾ ਦੇ ਕਨੂੰਨ ਅਨੁਸਾਰ ਉਨ੍ਹਾਂ ਕੋਈ ਅਪਰਾਧ ਨਹੀਂ ਕੀਤਾ।

ਚੀਨ ਦੀ ਦਿੱਗਜ ਟੈਲੀਕਾਮ ਕੰਪਨੀ ਹੁਆਵੇ ਦੀ ਐਗਜ਼ੀਕਿਊਟਿਵ, ਮੈਂਗ ਵਾਨਜ਼ੂ 1 ਦਿਸੰਬਰ 2018 ਨੂੰ ਵੈਨਕੂਵਰ ਹਵਾਈ ਅੱਡੇ ਤੋਂ ਗਿਰਫਤਾਰ ਕੀਤਾ ਗਿਆ ਸੀ ਅਤੇ ਇਹ ਗਿਰਫਤਾਰੀ ਅਮਰੀਕਾ ਦੀ ਮੰਗ ਤੇ ਕੀਤੀ ਗਈ ਸੀ।

ਅਮਰੀਕਾ ਨੇ ਠੱਗੀ ਦੇ ਮਾਮਲੇ ਵਿਚ ਮੈਂਗ ਵਾਨਜ਼ੂ ਦੀ ਸਪੁਰਦਗੀ ਦੀ ਮੰਗ ਕੀਤੀ ਹੈ।

ਮੈਂਗ ਵਾਨਜ਼ੂ ਅਤੇ ਹੁਆਵੇ ਨੇ ਲਗਾਤਾਰ ਕਿਸੇ ਵੀ ਕਿਸਮ ਦੀ ਗਲਤ ਹਰਕਤ ਤੋਂ ਇਨਕਾਰ ਕੀਤਾ ਹੈ।


Latest news

canada-could-get-tariff-relief-on-steel-aluminum-and-automobiles
Punjabi

ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਜ਼ 'ਤੇ ਕੈਨੇਡਾ ਨੂੰ ਮਿਲ ਸਕਦੀ ਹੈ ਟੈਰਿਫ ਰਾਹਤ

ਕੈਨੇਡਾ ਨੂੰ ਅਮਰੀਕਾ ਨਾਲ ਤਾਜ਼ਾ ਡੀਲ ਵਿਚ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਜ਼ 'ਤੇ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ। ਰਿਪੋਰਟਸ ਮੁਤਾਬਕ, ਅਮਰੀਕਾ ਅਤੇ ਕੈਨੇਡਾ ਵਿਚਾਲੇ ਅੰਤਿਮ ਰੂਪ ਦਿੱਤੇ ਜਾ ਰਹੇ ਨਵੇਂ ਵਪਾਰਕ ਸਮਝੌਤੇ ਦੇ ਹਿੱਸੇ ਵਜੋਂ ਵਾਸ਼ਿੰਗਟਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਕੁਝ ਨਿਰਯਾਤ 'ਤੇ ਮੌਜੂਦਾ 50 ਫੀਸਦੀ ਟੈਰਿਫ ਨੂੰ ਘਟਾ ਕੇ 25 ਫੀਸਦੀ ਕਰ ਸਕਦਾ ਹੈ।
calgary-police-officer-to-stand-trial-for-murder-after-two-die-in-slow-speed-chase
Punjabi

ਕੈਲਗਰੀ ਪੁਲਿਸ ਅਧਿਕਾਰੀ ’ਤੇ ਚੱਲੇਗਾ ਦੋਹਰੇ ਕਤਲ ਦਾ ਮੁਕੱਦਮਾ

ਕੈਲਗਰੀ ਪੁਲਿਸ ਦੇ ਇੱਕ ਅਧਿਕਾਰੀ ਵਿਰੁੱਧ ਦੋ ਵਿਅਕਤੀਆਂ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੁੱਢਲੀ ਪੁੱਛਗਿੱਛ ਦੀ ਸਮਾਪਤੀ ਤੋਂ ਬਾਅਦ ਜੱਜ ਨੇ ਕਾਂਸਟੇਬਲ ਕ੍ਰੇਗ ਸਟੋਥਾਰਡ ਨੂੰ ਇਸ ਮੁਕੱਦਮੇ ਦਾ ਸਾਹਮਣਾ ਕਰਨ ਦੇ ਆਦੇਸ਼ ਦਿੱਤੇ।
canada-confirms-trade-deal-with-u-s-details-expected-friday
Punjabi

ਕੈਨੇਡਾ-ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੀ ਪੁਸ਼ਟੀ, ਸ਼ੁੱਕਰਵਾਰ ਨੂੰ ਸਾਹਮਣੇ ਆ ਸਕਦੇ ਹਨ ਵੇਰਵੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡਾ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਰ ਸੈਕਟਰ ਲਈ ਸਭ ਤੋਂ ਵਧੀਆ ਡੀਲ ਹੋਵੇਗੀ ਅਤੇ ਉਨ੍ਹਾਂ ਭਵਿੱਖ ਦੇ ਵਪਾਰਕ ਸਬੰਧਾਂ ਵਿਚ ਵਧੇਰੇ ਸਥਿਰਤਾ ਆਉਣ ਦੀ ਵੀ ਉਮੀਦ ਜਤਾਈ ਹੈ।
various-sikh-organisations-support-punjab-bandh-call
Punjabi

'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੀਤਾ ਸਮਰਥਨ

ਪੰਜਾਬ ਦੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ 'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਪੰਜਾਬ ਬੰਦ' ਦਾ ਸਮਰਥਨ ਕਰਦਿਆਂ 21 ਅਗਸਤ ਨੂੰ ਕਮੇਟੀ ਦੇ ਦਫ਼ਤਰ ਅਤੇ ਸਬੰਧਤ ਸਾਰੇ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
vancouver-granville-street-homicide-35-year-old-man-arrested
Punjabi

ਵੈਨਕੂਵਰ ਪੁਲਿਸ ਨੇ ਗ੍ਰੈਨਵਿਲ ਸਟ੍ਰੀਟ ਕਤਲ ਮਾਮਲੇ ’ਚ 35 ਸਾਲਾ ਵਿਅਕਤੀ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਗ੍ਰੈਨਵਿਲ ਸਟ੍ਰੀਟ 'ਤੇ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ 35 ਸਾਲਾ ਜੇਮਜ਼ ਕ੍ਰਿਸਟੋਫਰ ਹੋਲਮਗ੍ਰੇਨ ਦੱਸੀ ਗਈ ਹੈ। ਇਹ ਮਾਮਲਾ 17 ਨਵੰਬਰ 2025 ਦਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link