14.86C Vancouver
ADS

Sep 21, 2026 3:46 PM - Connect Newsroom - Ramandeep Kaur with files from The Canadian Press

ਡੈਨੀਅਲ ਸਮਿਥ ਲਈ ਵਧਿਆ ਅੰਦਰੂਨੀ ਦਬਾਅ, UCP ਦੇ ਹਾਈਵੁੱਡ ਗਰੁੱਪ ਨੇ ਲੀਡਰਸ਼ਿਪ ਰਿਵਿਊ ਦੀ ਕੀਤੀ ਮੰਗ

Share On
ucp-riding-group-calls-for-leadership-review-of-danielle-smith
UCP’s Highwood riding group calls for a leadership review of Danielle Smith amid tensions over Alberta’s referendum stance. (Photo: The Canadian Press)

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਰੁੱਧ ਯੂ.ਸੀ.ਪੀ. ਦੇ Highwood riding group ਨੇ leadership review ਕਰਵਾਉਣ ਦੀ ਮੰਗ ਕੀਤੀ ਹੈ ।ਇਹ ਵਿਵਾਦ 19 ਅਕਤੂਬਰ ਨੂੰ ਐਲਬਰਟਾ ਦੇ ਕੈਨੇਡਾ ਵਿੱਚ ਰਹਿਣ ਜਾਂ ਵੱਖ ਹੋਣ ਸਬੰਧੀ ਹੋਣ ਵਾਲੇ ਰੈਫਰੈਂਡਮ ਦੇ ਮੱਦੇਨਜ਼ਰ ਖੜ੍ਹਾ ਹੋਇਆ ਹੈ, ਜਿੱਥੇ ਪ੍ਰੀਮੀਅਰ ਸਮਿੱਥ ਨੇ ਸਪੱਸ਼ਟ ਕੀਤਾ ਹੈ ਕਿ ਉਹ ਇੱਕਜੁੱਟ ਕੈਨੇਡਾ ਦੇ ਅੰਦਰ ਖੁਦਮੁਖਤਿਆਰ ਅਲਬਰਟਾ ਦੇ ਹੱਕ ਵਿੱਚ ਹਨ ਅਤੇ ਕੈਨੇਡਾ ਵਿੱਚ ਹੀ ਰਹਿਣ ਦਾ ਸਮਰਥਨ ਕਰਦੇ ਹਨ। ਇਸ ਸਟੈਂਡ ਕਾਰਨ ਵੱਖਵਾਦੀ ਗਰੁੱਪ ਨਾਰਾਜ਼ ਹੋ ਗਏ ਹਨ।

ਐਲਬਰਟਾ Prosperity ਪ੍ਰੋਜੈਕਟ ਦੇ ਮੁਖੀ ਮਿਚ ਸਿਲਵੈਸਟਰ ਸਮੇਤ ਹੋਰ ਵੱਖਵਾਦੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਮਿੱਥ ਨੂੰ ਇਸ ਮੁੱਦੇ 'ਤੇ ਨਿਰਪੱਖ ਰਹਿਣਾ ਚਾਹੀਦਾ ਸੀ, ਪਰ ਏਕਤਾ ਦੇ ਪੱਖ ਵਿੱਚ ਪ੍ਰਚਾਰ ਕਰਕੇ ਉਨ੍ਹਾਂ ਨੇ ਪਾਰਟੀ ਦੇ ਆਧਾਰ ਨੂੰ ਵੰਡ ਦਿੱਤਾ ਹੈ।

ਨਿਯਮਾਂ ਮੁਤਾਬਕ ਕਿਸੇ ਲੀਡਰ ਖ਼ਿਲਾਫ਼ ਰਸਮੀ ਰਿਵਿਊ ਵੋਟ ਸ਼ੁਰੂ ਕਰਵਾਉਣ ਲਈ ਕੁੱਲ 87 ਵਿੱਚੋਂ ਘੱਟੋ-ਘੱਟ 22 ਰਾਈਡਿੰਗ ਐਸੋਸੀਏਸ਼ਨਾਂ ਦੀ ਸਹਿਮਤੀ ਲੋੜੀਂਦੀ ਹੁੰਦੀ ਹੈ, ਜਦਕਿ ਹਾਲੇ ਸਿਰਫ਼ ਹਾਈਵੁੱਡ ਰਾਈਡਿੰਗ ਨੇ ਇਹ ਕਦਮ ਚੁੱਕਿਆ ਹੈ। ਇਸ ਦੇ ਬਾਵਜੂਦ, ਪਾਰਟੀ ਦੇ ਅੰਦਰੂਨੀ ਵਿਰੋਧ ਅਤੇ ਵੱਖਵਾਦੀ ਆਗੂਆਂ ਦੀਆਂ ਚਿਤਾਵਨੀਆਂ ਨੇ ਆਉਣ ਵਾਲੇ ਨਵੰਬਰ ਸੰਮੇਲਨ ਤੋਂ ਪਹਿਲਾਂ ਡੈਨੀਅਲ ਸਮਿਥ ਲਈ ਸਿਆਸੀ ਦਬਾਅ ਕਾਫ਼ੀ ਵਧਾ ਦਿੱਤਾ ਹੈ।

Latest news

b-c-government-takes-legal-action-against-openai-tough-step-over-tumbler-ridge-school-shooting
Punjabi

ਓਪਨ ਏ.ਆਈ. ਖ਼ਿਲਾਫ਼ ਬੀ.ਸੀ. ਸਰਕਾਰ ਦੀ ਕਾਨੂੰਨੀ ਕਾਰਵਾਈ, ਟੰਬਲਰ ਰਿਜ ਗੋਲੀਕਾਂਡ ਨੂੰ ਲੈ ਕੇ ਚੁੱਕਿਆ ਸਖ਼ਤ ਕਦਮ

ਬੀ.ਸੀ.ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਓਪਨ ਏ.ਆਈ ਖ਼ਿਲਾਫ਼ ਕੈਲੀਫੋਰਨੀਆ ਦੀ ਅਦਾਲਤ ਵਿਚ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿਚ ਇਸ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ। ਇਹ ਮਾਮਲਾ ਟੰਬਲਰ ਰਿਜ ਸਕੂਲ ਵਿਚ 10 ਫਰਵਰੀ ਨੂੰ ਹੋਈ ਸਮੂਹਿਕ ਗੋਲੀਬਾਰੀ ਨਾਲ ਜੁੜਿਆ ਹੋਇਆ ਹੈ, ਜਿਸ ਵਿਚ 18 ਸਾਲਾ ਹਮਲਾਵਰ ਨੇ 6 ਬੱਚਿਆਂ ਸਮੇਤ 8 ਲੋਕਾਂ ਦੀ ਜਾਨ ਲੈ ਲਈ ਸੀ।
b-c-ndp-faces-setback-as-lana-popham-steps-away-from-next-election
Punjabi

ਬੀ.ਸੀ. ਐੱਨ.ਡੀ.ਪੀ. ਨੂੰ ਝਟਕਾ, ਲਾਨਾ ਪੌਪਹੈਮ ਨੇ ਚੋਣ ਤੋਂ ਕੀਤਾ ਕਿਨਾਰਾ

ਬੀ.ਸੀ. ਦੀ ਸਿਆਸਤ ਵਿਚ ਹਲਚਲ ਹੋਰ ਤੇਜ਼ ਹੋ ਗਈ ਹੈ, ਮੌਜੂਦਾ ਖੇਤੀਬਾੜੀ ਮੰਤਰੀ ਲਾਨਾ ਪੌਪਹੈਮ ਨੇ ਸਾਨਿਚ ਸਾਊਥ ਹਲਕੇ ਤੋਂ ਸੱਤਾਧਾਰੀ ਬੀ.ਸੀ. ਐਨ.ਡੀ.ਪੀ. ਵੱਲੋਂ ਅਗਲੀ ਚੋਣ ਨਹੀਂ ਲੜਨ ਦਾ ਐਲਾਨ ਕੀਤਾ ਹੈ। ਸਿਆਸੀ ਮਾਹਰਾਂ ਮੁਤਾਬਕ, ਇਹ ਇਸ ਗੱਲ ਦਾ ਸਭ ਤੋਂ ਸਪੱਸ਼ਟ ਸੰਕੇਤ ਹੈ ਕਿ ਸੂਬੇ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਬਿਲਕੁਲ ਨਜ਼ਦੀਕ ਹਨ।
john-rustad-says-he-was-invited-back-to-b-c-conservative-caucus
Punjabi

ਜੌਨ ਰਸਟੈਡ ਨੇ ਕੀਤਾ ਖੁਲਾਸਾ, ਬੀ.ਸੀ. ਕੰਜ਼ਰਵੇਟਿਵ ਪਾਰਟੀ ’ਚ ਸ਼ਾਮਲ ਹੋਣ ਦਾ ਮਿਲਿਆ ਸੱਦਾ

ਬੀ.ਸੀ. ਕੰਜ਼ਰਵੇਟਿਵ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਕਾਕਸ ਵਿਚ ਦੁਬਾਰਾ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਕੈਰੀ-ਲਿਨ ਫਿੰਡਲੇ ਨੇ ਲੀਡਰਸ਼ਿਪ ਛੱਡਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਸੀ। ਸੋਮਵਾਰ ਨੂੰ ਵਿਕਟੋਰੀਆ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਰਸਟੈਡ ਨੇ ਦੱਸਿਆ ਕਿ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਨੇ ਖੁਦ ਉਨ੍ਹਾਂ ਨੂੰ ਟੈਕਸਟ ਮੈਸੇਜ ਭੇਜ ਕੇ ਪਾਰਟੀ ਵਿਚ ਵਾਪਸ ਆਉਣ ਲਈ ਕਿਹਾ ਹੈ।
nearly-1-in-4-canadian-households-struggle-with-unaffordable-housing-costs
Punjabi

ਕੈਨੇਡਾ ’ਚ ਘਰਾਂ ਦਾ ਖਰਚਾ ਬਣਿਆ ਵੱਡਾ ਬੋਝ, 4 ’ਚੋਂ 1 ਪਰਿਵਾਰ ਪ੍ਰਭਾਵਿਤ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ, ਦੇਸ਼ ਵਿਚ ਰਹਿਣ-ਸਹਿਣ ਅਤੇ ਘਰਾਂ ਦੇ ਖਰਚੇ ਵਧਣ ਕਾਰਨ ਲਗਭਗ 23.2 ਫੀਸਦੀ ਯਾਨੀ 4 ਵਿਚੋਂ 1 ਕੈਨੇਡੀਅਨ ਪਰਿਵਾਰ ਅਜਿਹੇ ਘਰਾਂ ਵਿਚ ਰਹਿ ਰਿਹਾ ਹੈ ਜਿਨ੍ਹਾਂ ਦਾ ਖਰਚਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਸਟੈਟਿਸਟਿਕਸ ਵਿਭਾਗ ਨੇ ਅਜਿਹੇ ਘਰਾਂ ਨੂੰ unaffordable ਜਾਂ ਪਹੁੰਚ ਤੋਂ ਬਾਹਰ ਮੰਨਿਆ ਹੈ, ਜਿੱਥੇ ਪਰਿਵਾਰ ਆਪਣੀ ਕੁੱਲ ਇਨਕਮ ਦਾ 30 ਫੀਸਦੀ ਜਾਂ ਇਸ ਤੋਂ ਵੱਧ ਹਿੱਸਾ ਸਿਰਫ਼ ਰਿਹਾਇਸ਼ ਦੀ ਲਾਗਤ 'ਤੇ ਖਰਚ ਕਰ ਰਹੇ ਹਨ।
canada-india-trade-talks-show-progress-sidhu-eyes-new-asia-pacific-trade-deals
Punjabi

ਕੈਨੇਡਾ-ਭਾਰਤ ਵਪਾਰਕ ਗੱਲਬਾਤ ਸਫਲ, ਏਸ਼ੀਆ-ਪੈਸੀਫਿਕ ’ਚ ਨਵੇਂ ਟਰੇਡ ਡੀਲਾਂ ’ਤੇ ਸਿੱਧੂ ਦਾ ਫੋਕਸ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਨਾਲ ਵਪਾਰਕ ਗੱਲਬਾਤ ਸਫਲ ਹੋਣ ਦੀ ਪੁਸ਼ਟੀ ਕੀਤੀ ਹੈ। ਉਹ ਪਿਛਲੇ ਦੋ ਦਿਨ ਭਾਰਤ ਦੌਰੇ 'ਤੇ ਸਨ। ਹੁਣ ਉਹ ਫਿਲੀਪੀਨਜ਼ ਵਿਖੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਆਰਥਿਕ ਮੰਤਰੀ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਰਵਾਨਾ ਹੋਏ ਹਨ, ਉਨ੍ਹਾਂ ਕਿਹਾ ਕਿ ਉਹ ASEAN ਅਤੇ ਫਿਲੀਪੀਨਜ਼ ਦੋਵਾਂ ਨਾਲ ਫ੍ਰੀ ਟਰੇਡ ਐਗਰੀਮੈਂਟ ਦੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link