Feb 25, 2021 6:39 PM -

ਮੈਟਰੋ ਵੈਨਕੂਵਰ 'ਚ ਹਜ਼ਾਰਾਂ ਟ੍ਰਾੰਜ਼ਿਟ ਆਪਰੇਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਉਨ੍ਹਾਂ ਕੋਲ ਇੱਕ ਅਹਿਮ ਡਾਟਾ ਨਾਲ ਹੋਈ ਛੇੜਛਾੜ ਸੰਬੰਧੀ ਜਾਣਕਾਰੀ ਪਹੁੰਚਾਈ ਜਾਵੇਗੀ।
ਯੂਨੀਫੌਰ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਰਕਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਡਾਟਾ ਬ੍ਰੀਚ 'ਤੇ ਸਵਾਲ ਪੁੱਛੇ ਹਨ।
ਯੂਨੀਫੌਰ ਦਾ ਕਹਿਣਾ ਹੈ ਕਿ ਟ੍ਰਾੰਜ਼ਿਟ ਅਥਾਰਿਟੀ ਨੇ ਜਾਣਕਾਰੀ ਪ੍ਰਦਾਨ ਕਰਨ 'ਚ ਧੀਮੀ ਰਫ਼ਤਾਰ ਫੜੀ ਹੋਈ ਹੈ।
ਇਹ ਸਾਈਬਰਹਮਲਾ ਦਿਸੰਬਰ 'ਚ ਵਾਪਰਿਆ ਸੀ।
ਯੂਨੀਫੌਰ ਦੇ ਪ੍ਰਧਾਨ, ਜੈਰੀ ਡਾਇਸ ਨੇ ਕਿਹਾ ਕਿ ਉਹ ਟ੍ਰਾਂਸਲਿੰਕ ਨੂੰ ਅਪੀਲ ਕਰਦੇ ਹਨ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਕ 'ਕੋਲੈਬੋਰੇਟਿਵ ਐਪਰੋਚ' ਯਾਨੀ ਕਿ ਤਾਲਮੇਲ ਦੀ ਵਰਤੋਂ ਕੀਤੀ ਜਾਵੇ।
ਟ੍ਰਾਂਸਲਿੰਕ ਦੀ ਬੁਲਾਰੀ ਜਿਲ ਡ੍ਰਿਊਸ ਦਾ ਕਹਿਣਾ ਸੀ ਕਿ ਪ੍ਰਭਾਵਿਤ ਕਰਮਚਾਰੀਆਂ ਨੂੰ ਨਿੱਜੀ ਪੱਧਰ 'ਤੇ ਨੋਟੀਫਿਕੇਸ਼ਨ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਆਪਣੀ ਸਥਿਤੀ ਬਾਰੇ ਪਤਾ ਲੱਗ ਸਕਦਾ ਹੈ, ਜੋ ਕਿ ਯੂਨੀਅਨ ਨਾਲ ਸਾਂਝੇ ਨਹੀਂ ਕੀਤੇ ਗਏ ਸਨ।
ਯੂਨੀਫੌਰ ਦਾ ਟਵੀਟ:
TransLink response to data breach angers Unifor local unions: https://unifor.org/en/whats-new/press-room/translink-response-data-breach-angers-unifor-local-unions-0




