12.35C Vancouver
ADS

Oct 31, 2024 8:05 PM - The Canadian Press

ਬੀ.ਸੀ. ਬੰਦਰਗਾਹ ਹੜਤਾਲ ਨੂੰ ਟਾਲਣ ਲਈ ਯੂਨੀਅਨ ਕਰ ਰਹੀ ਗੱਲਬਾਤ

Share On
union-talks-underway-between-foremen-employers-to-avoid-latest-b-c-port-strike
Both the BC Maritime Employers Association and the International Longshore and Warehouse Union Local 514 confirm talks are ongoing with the help of federal mediation services.(Photo: The Canadian Press)

ਬੀ.ਸੀ. ਵਿਚ ਬੰਦਰਗਾਹ ਹੜਤਾਲ ਦਾ ਖ਼ਤਰਾ ਮੰਡਰਾ ਰਿਹਾ ਹੈ। ਹਾਲਾਂਕਿ, ਹੜਤਾਲ ਨੂੰ ਟਾਲਣ ਲਈ ਬੰਦਰਗਾਹ ਰੁਜ਼ਗਾਰਦਾਤਾ ਅਤੇ ਫੋਰਮੈਨ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵਿਚਕਾਰ ਅੰਤਿਮ ਦੌਰ ਦੀ ਗੱਲਬਾਤ ਹੋ ਰਹੀ ਹੈ। ਦੋਹਾਂ ਧਿਰਾਂ ਵਿਚ ਸੰਘੀ ਵਿਚੋਲਗੀ ਸੇਵਾਵਾਂ ਦੀ ਮਦਦ ਨਾਲ ਮੌਜੂਦਾ ਗੱਲਬਾਤ ਦਾ ਸੈਸ਼ਨ 29 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਅਤੇ ਜੇ ਜ਼ਰੂਰੀ ਹੋਇਆ ਤਾਂ ਇਸ ਨੂੰ ਦੋ ਦਿਨਾਂ ਤੱਕ ਵਧਾਇਆ ਜਾ ਸਕਦਾ ਹੈ।

ਬੀ. ਸੀ. ਬੰਦਰਗਾਹ ਦੇ 700 ਫੋਰਮੈਨ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਉਸ ਦੇ ਮੈਬਰਾਂ ਵਲੋਂ ਹੜਤਾਲ ਲਈ ਦਿੱਤੀ ਗਈ ਡੈੱਡਲਾਈਨ ਦੋ ਨਵੰਬਰ ਨੂੰ ਸਮਾਪਤ ਹੋ ਜਾਵੇਗੀ।

ਯੂਨੀਅਨ ਦਾ ਵਿਵਾਦ ਡੀ.ਪੀ. ਵਰਲਡ ਨਾਲ ਚੱਲ ਰਿਹਾ ਹੈ ਪਰ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਮੁਤਾਬਕ, ਯੂਨੀਅਨ ਇਕੱਲੇ ਸਿਰਫ ਇੱਕ ਕਰਮਚਾਰੀ ਨਾਲ ਸੌਦੇਬਾਜ਼ੀ ਨਹੀਂ ਕਰ ਸਕਦੀ। ਫੋਰਮੈਨ ਯੂਨੀਅਨ ਨੇ ਇਸ ਨੂੰ ਪੂਰੀ ਪੋਰਟ ਇੰਡਸਟਰੀ ਨੂੰ ਹੜਤਾਲ ਵਿਚ ਧੱਕਣ ਦਾ ਕਦਮ ਕਰਾਰ ਦਿੱਤਾ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਬੰਦਰਗਾਹ ਕਰਮਚਾਰੀਆਂ ਦੀ 13 ਦਿਨਾਂ ਦੀ ਹੜਤਾਲ ਨੇ ਬੰਦਰਗਾਹਾਂ ’ਤੇ ਅਰਬਾਂ ਡਾਲਰ ਦਾ ਵਪਾਰ ਠੱਪ ਕਰ ਦਿੱਤਾ ਸੀ।

Latest news

highway-97-in-summerland-temporarily-reopens-under-strict-rules
Punjabi

ਬੀ.ਸੀ. ਦੇ ਸਮਰਲੈਂਡ 'ਚ ਬੰਦ ਹੋਇਆ ਹਾਈਵੇਅ ਸਖ਼ਤ ਨਿਯਮਾਂ ਨਾਲ ਅਸਥਾਈ ਤੌਰ ’ਤੇ ਖੁੱਲ੍ਹਿਆ

ਬੀ.ਸੀ. ਦੇ ਸਮਰਲੈਂਡ ਵਿਚ ਬੰਦ ਹੋਇਆ ਹਾਈਵੇਅ 97 ਸਖ਼ਤ ਨਿਯਮਾਂ ਨਾਲ ਅਸਥਾਈ ਤੌਰ 'ਤੇ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ, ਟ੍ਰਾਂਸਪੋਰਟੇਸ਼ਨ ਮੰਤਰਾਲੇ ਮੁਤਾਬਕ, ਇਹ ਹਾਈਵੇਅ ਰੋਜ਼ਾਨਾ ਸਵੇਰੇ 7 ਤੋਂ ਸ਼ਾਮ 7 ਵਜੇ ਦੇ ਸੀਮਤ ਸਮੇਂ ਲਈ ਹੀ ਖੁੱਲ੍ਹਾ ਹੈ ਅਤੇ ਇਸ ਦੌਰਾਨ ਵਾਹਨਾਂ ਨੂੰ ਸੜਕ 'ਤੇ ਕਿਸੇ ਵੀ ਜਗ੍ਹਾ ਰੁਕਣ ਦੀ ਸਖ਼ਤ ਮਨਾਹੀ ਹੈ।
rcmp-seeks-public-assistance-in-locating-amandeep-singh
Punjabi

ਲੈਂਗਲੀ ਤੋਂ ਪੰਜਾਬੀ ਵਿਅਕਤੀ ਲਾਪਤਾ,ਆਰਸੀਐਮਪੀ ਵਲੋਂ ਕੀਤੀ ਜਾ ਰਹੀ ਭਾਲ

ਲੈਂਗਲੀ ਤੋਂ ਇੱਕ ਪੰਜਾਬੀ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰਸੀਐਮਪੀ ਵਲੋਂ ਉਸ ਦੀ ਪਛਾਣ 45 ਸਾਲਾ ਅਮਨਦੀਪ ਸਿੰਘ ਦੱਸੀ ਗਈ ਹੈ। ਪੁਲਿਸ ਮੁਤਾਬਕ, ਅਮਨਦੀਪ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ 8 ਅਗਸਤ ਨੂੰ ਦਿੱਤੀ ਗਈ ਅਤੇ ਉਸ ਨੂੰ ਆਖਰੀ ਵਾਰ 6 ਅਗਸਤ ਨੂੰ ਦੇਖਿਆ ਗਿਆ ਸੀ।
sukhbir-badal-discharged-from-hospital-gives-first-statement-after-attack
Punjabi

ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਹਮਲੇ ਤੋਂ ਬਾਅਦ ਆਇਆ ਪਹਿਲਾ ਬਿਆਨ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਨਲੇਵਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫ਼ਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ।
canada-u-s-trade-talks-intensify-as-50-tariff-deadline-nears
Punjabi

Canada-U.S. Trade Talks Intensify as 50% Tariff Deadline Nears

ਕੈਨੇਡਾ-ਅਮਰੀਕਾ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅੱਜ ਦੇਸ਼ ਭਾਰ ਦੇ ਵਪਾਰ ਮੰਤਰੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਲਾਹਕਾਰ ਕਮੇਟੀ ਨੂੰ ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਬਾਰੇ ਬ੍ਰੀਫਿੰਗ ਦੇਣਗੇ ਕਿਉਂਕਿ 19 ਅਗਸਤ ਨੂੰ ਕੈਨੇਡੀਅਨ ਸਾਮਾਨ 'ਤੇ ਲੱਗਣ ਵਾਲੇ 50 ਫੀਸਦੀ ਨਵੇਂ ਟੈਰਿਫ ਦੀ ਡੈੱਡਲਾਈਨ ਬਹੁਤ ਨੇੜੇ ਆ ਗਈ ਹੈ।
alberta-plans-100-year-study-of-provinces-water-security
Punjabi

ਐਲਬਰਟਾ ਕਰੇਗਾ ਪਾਣੀ ਟਰਾਂਸਫਰ ਪ੍ਰੋਜੈਕਟ ਦੀ ਸਮੀਖਿਆ, ਹੋਵੇਗਾ $400,000 ਦਾ ਖਰਚਾ

ਐਲਬਰਟਾ ਸਰਕਾਰ ਨੇ ਸੂਬੇ ਵਿੱਚ ਅਗਲੇ 100 ਸਾਲਾਂ ਲਈ ਪਾਣੀ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਵ੍ਹਾਈਟ ਪੇਪਰ ਤਿਆਰ ਕਰਨ ਲਈ ਤਜਵੀਜ਼ਾਂ ਦੀ ਮੰਗ (RFP) ਜਾਰੀ ਕੀਤੀ ਹੈ। $400,000 ਦੀ ਲਾਗਤ ਵਾਲੇ ਇਸ ਅਧਿਐਨ ਤਹਿਤ ਦੁਨੀਆ ਭਰ ਦੇ ਵੱਡੇ ਵਾਟਰ ਟਰਾਂਸਫਰ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਐਲਬਰਟਾ ਵੀ ਅਜਿਹੀ ਤਕਨੀਕ ਅਪਣਾ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link