12.99C Vancouver
ADS

Dec 7, 2021 8:21 PM - The Canadian Press

ਬੀ.ਸੀ. ਦੇ ਕਈ ਇਲਾਕਿਆਂ 'ਚ ਬਰਫਬਾਰੀ ਸੰਬੰਧੀ ਚੇਤਾਵਨੀ, ਨੌਰਥ ਕੋਸਟ 'ਤੇ ਕੱਲ ਸਵੇਰ ਤਕ 25 ਸੈਂਟੀਮੀਟਰ ਬਰਫਬਾਰੀ ਦਾ ਅਨੁਮਾਨ

Share On
up-to-25-cm-of-snow-predicted-for-central-and-northern-b-c-through-to-wednesday
Snowfall warnings have been issued for parts of central and northern B.C. (Photo - BC Transportation/Twitter)

ਬੀ.ਸੀ. ਦੇ ਸੈਂਟਰਲ ਅਤੇ ਨੌਰਦਰਨ ਇਲਾਕਿਆਂ ਲਈ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਐਨਵਾਇਰਨਮੈਂਟ ਕੈਨੇਡਾ ਦਾ ਅਨੁਮਾਨ ਹੈ ਕਿ ਪ੍ਰਿੰਸ ਜੌਰਜ, ਵਿਲੀਸਟੋਨ, ਮੈਕਗਰੈਗਰ ਅਤੇ ਪੀਸ ਰਿਵਰ ਇਲਾਕਿਆਂ ਸਮੇਤ ਉੱਤਰਪੂਰਬ 'ਚ 15 ਤੋਂ 20cm ਬਰਫਬਾਰੀ ਹੋ ਸਕਦੀ ਹੈ।

ਅੱਜ ਦਿਨ ਦੇ ਦਰਮਿਆਨ ਬਰਫਬਾਰੀ ਸ਼ੁਰੂ ਹੋ ਕੇ ਰਾਤ ਤਕ ਜਾਰੀ ਰਹਿ ਸਕਦੀ ਹੈ।

ਇਸ ਤੋਂ ਇਲਾਵਾ ਸਟੀਵਰਟ ਅਤੇ ਟੈਰੇਸ ਦੇ ਇਲਾਕੇ ਸਮੇਤ ਨੌਰਥ ਕੋਸਟ ਵਿੱਚ ਕੱਲ ਸਵੇਰ ਤਕ 25cm ਬਰਫਬਾਰੀ ਹੋ ਸਕਦੀ ਹੈ।

ਕਿਟੀਮੈਟ ਦੇ ਇਲਾਕੇ 'ਚ ਵਿੰਟਰ ਸਟੌਰਮ ਯਾਨੀ ਕਿ ਸਰਦ ਤੂਫਾਨ ਸੰਬੰਧੀ ਧਿਆਨ ਰੱਖਣ ਦੀ ਸਲਾਹ ਜਾਰੀ ਕੀਤੀ ਗਈ ਹੈ।

ਬੀ.ਸੀ. ਤੇ ਐਲਬਰਟਾ ਦੀ ਬਾਊਂਡਰੀ ਕੋਲ ਨੌਰਥ ਕੋਲੰਬੀਆ ਦੇ ਇਲਾਕੇ 'ਚ 15cm ਤਕ ਬਰਫਬਾਰੀ ਦਾ ਅਨੁਮਾਨ ਹੈ।

ਖਾਸ ਤੌਰ 'ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਹਾਲਾਤਾਂ ਨੂੰ ਧਿਆਨ 'ਚ ਰੱਖਣ ਦੀ ਅਪੀਲ ਕੀਤੀ ਗਈ ਹੈ।

Latest news

abbotsford-police-release-sketch-of-suspect-in-attempted-child-abduction-investigation
Punjabi

ਐਬਟਸਫੋਰਡ ਪੁਲਿਸ ਨੇ ਨਾਬਾਲਗ ਕੁੜੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਮਾਮਲੇ 'ਚ ਸ਼ੱਕੀ ਦਾ ਸਕੈਚ ਕੀਤਾ ਜਾਰੀ

ਐਬਟਸਫੋਰਡ ਪੁਲਿਸ ਨੇ ਨਾਬਾਲਗ ਕੁੜੀਆਂ ਨੂੰ ਅਗਵਾ ਕਰਨ ਦੀ ਹੋਈ ਕੋਸ਼ਿਸ਼ ਦੀ ਘਟਨਾ ਵਿਚ ਇੱਕ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ। ਪੁਲਿਸ ਮੁਤਾਬਕ, 22 ਜੁਲਾਈ ਨੂੰ 33538 ਮਾਰਸ਼ਲ ਰੋਡ ਵਿਖੇ ਸ਼ਾਮ 5:30 ਵਜੇ ਦੇ ਕਰੀਬ ਇੱਕ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਖੇਡ ਰਹੀਆਂ 10 ਸਾਲ ਤੋਂ ਘੱਟ ਉਮਰ ਦੀਆਂ ਦੋ ਕੁੜੀਆਂ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਆਪਣੀ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਇੱਕ ਬੱਚੀ ਨੇ ਆਪਣੇ ਮਾਪਿਆਂ ਨੂੰ ਆਵਾਜ਼ ਮਾਰੀ ਤਾਂ ਉਹ ਵਿਅਕਤੀ ਉੱਥੋਂ ਫਰਾਰ ਹੋ ਗਿਆ।
carney-calls-federal-byelections-in-b-c-ontario-and-quebec-for-aug-31
Punjabi

ਪੀ.ਐਮ. ਕਾਰਨੀ ਨੇ ਬੀ.ਸੀ., ਓਨਟਾਰੀਓ ਅਤੇ ਕਿਊਬੈਕ 'ਚ 31 ਅਗਸਤ ਨੂੰ ਫੈਡਰਲ ਉੱਪ ਚੋਣਾਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀ.ਸੀ., ਓਨਟਾਰੀਓ ਅਤੇ ਕਿਊਬੈਕ ਵਿਚ ਤਿੰਨ ਫੈਡਰਲ ਉੱਪ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਚੋਣਾਂ 31 ਅਗਸਤ ਨੂੰ ਹੋਣਗੀਆਂ, ਜਿਨ੍ਹਾਂ ਦੇ ਨਤੀਜੇ ਹਾਊਸ ਔਫ ਕਾਮਨਜ਼ ਵਿਚ ਸਰਕਾਰ ਦੇ ਬਹੁਮਤ ਲਈ ਬਹੁਤ ਮਹੱਤਵਪੂਰਨ ਮੰਨੇ ਜਾ ਰਹੇ ਹਨ। ਉੱਤਰੀ ਵੈਨਕੂਵਰ-ਕੈਪੀਲਾਨੋ ਦੀ ਸੀਟਲਿਬਰਲ ਸੰਸਦ ਮੈਂਬਰ ਜੋਨਾਥਨ ਵਿਲਕਿਨਸਨ ਦੇ ਯੂਰੋਪੀ ਸੰਘ ਵਿਚ ਅੰਬੈਸਡਰ ਬਣਨ ਤੋਂ ਬਾਅਦ ਖਾਲੀ ਹੋਈ ਸੀ।
targeted-etobicoke-shooting-leaves-26-year-old-woman-dead-man-charged-with-first-degree-murder
Punjabi

ਟੋਰੌਂਟੋ ਵਿਚ ਟਾਰਗੇਟਿਡ ਸ਼ੂਟਿੰਗ 'ਚ 26 ਸਾਲਾ ਨਵਨੀਤ ਕੌਰ ਦੀ ਮੌਤ

ਟੋਰੌਂਟੋ ਦੇ Etobicoke ਵਿਚ ਪਿਛਲੇ ਹਫ਼ਤੇ ਹੋਈ ਸ਼ੂਟਿੰਗ ਵਿਚ ਮਾਰੀ ਗਈ ਲੜਕੀ ਅਤੇ ਹਮਲਾਵਰ ਦੋਵੇਂ ਹੀ ਪੰਜਾਬੀ ਸਨ। ਮ੍ਰਿਤਕਾ ਦੀ ਪਛਾਣ 26 ਸਾਲਾ ਨਵਨੀਤ ਕੌਰ ਵਜੋਂ ਹੋਈ ਹੈ। ਪੁਲਿਸ ਮੁਤਾਬਕ, ਇਹ ਟਾਰਗੇਟਿਡ ਹਮਲਾ ਸੀ। ਘਟਨਾ ਸ਼ੁੱਕਵਾਰ ਦੀ ਸਵੇਰ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਇਲਾਕੇ ਵਿਚ ਵਾਪਰੀ ਸੀ।
woman-fatally-shot-in-torontos-etobicoke-suspect-arrested-police-say
Punjabi

ਟੋਰੌਂਟੋ ਵਿੱਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਟੋਰੌਂਟੋ ਦੇ Etobicoke ਇਲਾਕੇ ਵਿਚ ਅੱਜ ਤੜਕੇ ਇੱਕ ਮਹਿਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ। ਟੋਰੌਂਟੋ ਪੁਲਿਸ ਮੁਤਾਬਕ, ਇਹ ਵਾਰਦਾਤ ਸਵੇਰੇ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਚਸ਼ਮਦੀਦਾਂ ਮੁਤਾਬਕ, ਇੱਕ 20-22 ਸਾਲ ਦੀ ਮਹਿਲਾ ਜੋ ਕਿਸੇ ਯੂਨੀਵਰਸਿਟੀ ਦੀ ਸਟੂਡੈਂਟ ਲੱਗ ਰਹੀ ਸੀ, ਇੱਕ ਬੱਸ ਸਟੌਪ ਤੋਂ ਪੈਦਲ ਆ ਰਹੀ ਸੀ।
surrey-council-to-vote-on-contract-for-56-new-speed-bumps-near-schools-and-parks
Punjabi

ਸਰੀ ਸਕੂਲਾਂ ਅਤੇ ਪਾਰਕਾਂ ਨੇੜੇ 56 ਨਵੇਂ ਸਪੀਡ ਬੰਪ ਲਗਾਉਣ ਦੀ ਯੋਜਨਾ, ਕੌਂਸਲ ਸੋਮਵਾਰ ਨੂੰ ਕਰੇਗੀ ਫੈਸਲਾ

ਸਰੀ ਸਿਟੀ ਵੱਲੋਂ ਸਕੂਲਾਂ ਅਤੇ ਪਾਰਕਾਂ ਨੇੜੇ ਬੱਚਿਆਂ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 56 ਨਵੇਂ ਸਪੀਡ ਬੰਪਸ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਪ੍ਰੋਜੈਕਟ ਦੇ ਸਬੰਧ ਵਿਚ ਸਰੀ ਕੌਂਸਲ ਆਉਣ ਵਾਲੇ ਸੋਮਵਾਰ ਨੂੰ ਇੱਕ ਕੰਟਰੈਕਟ 'ਤੇ ਵੋਟਿੰਗ ਕਰੇਗੀ,ਜਿਸ ਦਾ ਸਾਰਾ ਖਰਚਾ ਸ਼ਹਿਰ ਦੇ 2026 ਦੇ ਆਵਾਜਾਈ ਬਜਟ ਵਿਚੋਂ ਕੀਤਾ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link