20.08C Vancouver
ADS

Apr 9, 2025 7:51 PM - Connect Newsroom

ਟਰੰਪ ਦੇ ਟੈਰਿਫ 'ਤੇ ਰੋਕ ਲਗਾਏ ਜਾਣ ਮਗਰੋਂ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਦੇਖਣ ਨੂੰ ਮਿਲੀ ਰੌਣਕ

Share On
us-and-canadian-stock-markets-surge-following-trumps-tariff-ban
The announcement led to a rebound in stock markets that had been under pressure since the previous week.(Photo: The Canadian Press)

ਕੈਨੇਡੀਅਨ ਸਟਾਕ ਮਾਰਕੀਟ ਅਤੇ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਅੱਜ ਟਰੰਪ ਦੇ ਟੈਰਿਫ 'ਤੇ ਰੋਕ ਲਗਾਏ ਜਾਣ ਮਗਰੋਂ ਰੌਣਕ ਦੇਖਣ ਨੂੰ ਮਿਲੀ। ਕੈਨੇਡਾ ਦੇ S&P/TSX ਕੰਪੋਜ਼ਿਟ ਇੰਡੈਕਸ ਵਿਚ 1,000 ਤੋਂ ਵੱਧ ਅੰਕ ਦੀ ਤੇਜ਼ੀ ਦੇਖੀ ਗਈ, ਉਥੇ ਹੀ ਨਿਊਯਾਰਕ ਵਿਚ ਡਾਓ ਜੋਨਸ ਨੇ 2,400 ਅੰਕ ਤੱਕ ਦਾ ਉਛਾਲ ਦਰਜ ਕੀਤਾ।

ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਪਰਸਪਰ ਟੈਰਿਫ 'ਤੇ 90 ਦਿਨਾਂ ਦੀ ਰੋਕ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਪਿਛਲੇ ਹਫ਼ਤੇ ਤੋਂ ਦਬਾਅ ਵਿਚ ਚੱਲ ਰਹੇ ਸ਼ੇਅਰ ਬਾਜ਼ਾਰਾਂ ਵਿਚ ਬੁੱਧਵਾਰ ਨੂੰ ਉਛਾਲ ਆਇਆ, ਐਪਲ ਅਤੇ ਐਨਵੀਡੀਆ ਦੇ ਸ਼ੇਅਰ ਵਿਚ 11 ਤੋਂ 13 ਫੀਸਦੀ ਤੇਜ਼ੀ ਦੇਖਣ ਨੂੰ ਮਿਲੀ।

ਉਥੇ ਹੀ, ਵਾਲਮਾਰਟ ਦੇ ਸ਼ੇਅਰ 9.7 ਫੀਸਦੀ ਉੱਪਰ ਸਨ। ਇਸ ਦੌਰਾਨ ਟੇਸਲਾ ਦੇ ਸ਼ੇਅਰ 19 ਫੀਸਦੀ ਤੋਂ ਵੱਧ ਦੇ ਉਛਾਲ ਨਾਲ ਕਾਰੋਬਾਰ ਕਰ ਰਹੇ ਸਨ। ਉਥੇ ਹੀ, ਕੈਨੇਡੀਅਨ ਸਟਾਕ ਮਾਰਕੀਟ ਵਿਚ ਰਾਇਲ ਬੈਂਕ ਆਫ਼ ਕੈਨੇਡਾ, ਬੈਂਕ ਆਫ਼ ਮਾਂਟਰੀਅਲ, ਨੈਸ਼ਨਲ ਬੈਂਕ ਆਫ਼ ਕੈਨੇਡਾ ਅਤੇ ਸਨਕੋਰ ਐਨਰਜੀ ਸਮੇਤ ਕਈ ਸ਼ੇਅਰ ਤੇਜ਼ੀ ਵਿਚ ਕਾਰੋਬਾਰ ਕਰ ਰਹੇ ਸਨ।

Latest news

flash-floods-in-indonesias-north-sulawesi-leave-at-least-16-dead-emergency-declared
Punjabi

ਇੰਡੋਨੇਸ਼ੀਆ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 16

ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਵਿੱਚ ਭਾਰੀ ਮੀਂਹ ਕਾਰਨ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇਹਨਾਂ ਹੜ੍ਹਾਂ ਕਾਰਨ ਲਗਭਗ 16 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਦਰਿਆਵਾਂ ਦੇ ਬੰਨ੍ਹ ਟੁੱਟ ਗਏ ਅਤੇ ਪਾਣੀ ਤੇ ਮਲਬੇ ਨਾਲ ਭਰਿਆ ਤੇਜ਼ ਪਾਣੀ ਦਾ ਵਹਾਅ ਰਿਹਾਇਸ਼ੀ ਇਲਾਕਿਆਂ ਵਿੱਚ ਵੜ ਗਿਆ।
carney-backs-danish-sovereignty-over-greenland-amid-renewed-u-s-annexation-talk
Punjabi

ਪੀ.ਐਮ.ਕਾਰਨੀ ਨੇ ਪੈਰਿਸ ਵਿਚ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਪੈਰਿਸ ਵਿਚ ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗ੍ਰੀਨਲੈਂਡ ਨੂੰ ਅਮਰੀਕਾ ਵਿਚ ਸ਼ਾਮਲ ਕਰਨ ਦੀਆਂ ਤਾਜ਼ਾ ਧਮਕੀਆਂ ਅਤੇ ਚਰਚਾਵਾਂ ਦੇ ਪਿਛੋਕੜ ਵਿਚ ਹੋਈ ਹੈ। ਕਾਰਨੀ ਨੇ ਸਪੱਸ਼ਟ ਕਿਹਾ ਕਿ ਗ੍ਰੀਨਲੈਂਡ ਦਾ ਭਵਿੱਖ ਸਿਰਫ਼ ਅਤੇ ਸਿਰਫ਼ ਡੈਨਮਾਰਕ ਅਤੇ ਉੱਥੋਂ ਦੇ ਸਥਾਨਕ ਲੋਕਾਂ ਦੇ ਹੱਥ ਵਿਚ ਹੈ।
rcmp-seek-public-help-to-identify-suspects-in-break-in-at-former-cowichan-high-school
Punjabi

ਆਰ.ਸੀ.ਐਮ.ਪੀ.ਨੇ ਸਕੂਲ 'ਚ ਹੋਈ ਚੋਰੀ ਦੇ ਮਾਮਲੇ 'ਚ ਸ਼ੱਕੀਆਂ ਦੀ ਪਛਾਣ ਕਰਨ 'ਚ ਜਨਤਾ ਤੋਂ ਮੰਗੀ ਮਦਦ

ਉੱਤਰੀ ਕੌਵਿਚਨ/ਡੰਕਨ ਆਰ.ਸੀ.ਐਮ.ਪੀ.ਨੇ ਪੁਰਾਣੇ ਕੌਵਿਚਨ ਹਾਈ ਸਕੂਲ 'ਚ ਹੋਈ ਚੋਰੀ ਦੇ ਮਾਮਲੇ 'ਚ ਸ਼ੱਕੀਆਂ ਦੀ ਪਛਾਣ ਕਰਨ 'ਚ ਜਨਤਾ ਤੋਂ ਮਦਦ ਮੰਗੀ ਹੈ। 3 ਜਨਵਰੀ, 2026 ਨੂੰ ਕਰੀਬ ਇਕ ਵੱਜ ਕੇ 7 ਮਿੰਟ 'ਤੇ ਉੱਤਰੀ ਕੌਵਿਚਨ/ਡੰਕਨ ਆਰ.ਸੀ.ਐਮ.ਪੀ. ਨੂੰ ਇਕ ਸਕਿਓਰਿਟੀ ਕੰਪਨੀ ਤੋਂ ਸੂਚਨਾ ਮਿਲੀ ਕਿ ਪੰਜ ਵਿਅਕਤੀਆਂ ਨੇ ਡੰਕਨ ਸਥਿਤ ਪੁਰਾਣੇ ਕੌਵਿਚਨ ਹਾਈ ਸਕੂਲ 'ਚ ਸੰਨ੍ਹ ਲਾਈ ਹੈ।
poilievre-urges-ottawa-to-fast-track-pacific-pipeline-amid-u-s-move-on-venezuelan-oil
Punjabi

ਵੈਨੇਜ਼ੁਏਲਾ ਵਿੱਚ ਅਮਰੀਕੀ ਕਾਰਵਾਈ ਤੋਂ ਬਾਅਦ ਪੌਲੀਐਵ ਨੇ ਤੁਰੰਤ ਪਾਈਪਲਾਈਨ ਪ੍ਰਵਾਨਗੀ ਦੀ ਕੀਤੀ ਮੰਗ

ਕੈਨੇਡਾ ਦੀ ਵਿਰੋਧੀ ਧਿਰ ਦੇ ਨੇਤਾ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਲਿਖ ਕੇ ਪ੍ਰਸ਼ਾਂਤ ਤੱਟ ਤੱਕ ਪਾਈਪਲਾਈਨ ਨੂੰ ਤੁਰੰਤ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਪੌਲੀਐਵ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਹਿਰਾਸਤ ਵਿਚ ਲੈਣ ਅਤੇ ਉੱਥੋਂ ਦੇ ਤੇਲ ਭੰਡਾਰਾਂ 'ਤੇ ਕੰਟਰੋਲ ਕਰਨ ਤੋਂ ਬਾਅਦ ਕੈਨੇਡੀਅਨ ਤੇਲ ਦੀ ਅਮਰੀਕੀ ਬਾਜ਼ਾਰ ਵਿਚ ਮੰਗ ਘਟ ਸਕਦੀ ਹੈ।
quebec-schools-enforce-formal-address-rules-as-part-of-new-student-conduct-codes
Punjabi

ਕਿਊਬੈਕ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਅਧਿਆਪਕਾਂ ਨੂੰ “Mr.” ਜਾਂ “Ms.” ਕਹਿਣਾ ਲਾਜ਼ਮੀ

ਕਿਊਬੈਕ ਸਰਕਾਰ ਨੇ ਨਵੇਂ ਸੀਵਲਿਟੀ ਰੂਲਸ ਤਹਿਤ ਐਲੀਮੈਂਟਰੀ ਅਤੇ ਹਾਈ ਸਕੂਲਾਂ ਵਿਚ ਵਿਦਿਆਰਥੀਆਂ ਲਈ ਆਪਣੇ ਅਧਿਆਪਕਾਂ ਅਤੇ ਸਟਾਫ ਨੂੰ ਸੰਬੋਧਨ ਕਰਨ ਵੇਲੇ ਰਸਮੀ ਭਾਸ਼ਾ ਦੀ ਵਰਤੋਂ ਕਰਨਾ ਜ਼ਰੂਰੀ ਕਰ ਦਿੱਤਾ ਹੈ। ਇਨ੍ਹਾਂ ਨਵੇਂ ਨਿਯਮਾਂ ਅਨੁਸਾਰ, ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਅਤੇ ਸਟਾਫ਼ ਨੂੰ "Mr." ਜਾਂ "Ms." ਕਹਿ ਕੇ ਬੁਲਾਉਣਾ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link