Feb 27, 2025 7:22 PM - The Canadian Press

ਵੈਨਕੂਵਰ ਕੌਂਸਲ ਨੇ ਸ਼ਹਿਰ ਵਿਚ ਨਵੇਂ ਸਹਾਇਕ ਹਾਊਸਿੰਗ ਵਿਕਾਸ ’ਤੇ ਰੋਕ ਲਗਾ ਦਿੱਤੀ ਹੈ। ਇਹ ਪ੍ਰਸਤਾਵ ਮੇਅਰ ਕੇਨ ਸਿਮ ਨੇ ਪੇਸ਼ ਕੀਤਾ ਸੀ, ਜਿਸ ਨੂੰ ਬੁੱਧਵਾਰ ਸ਼ਾਮ ਕੌਂਸਲ ਨੇ 6-3 ਨਾਲ ਹਰੀ ਝੰਡੀ ਦਿੱਤੀ। ਮੇਅਰ ਨੇ ਕਿਹਾ ਕਿ ਮੈਟਰੋ ਵੈਨਕੂਵਰ ਦੇ ਹੋਰ ਸ਼ਹਿਰ ਆਪਣੀ ਬੇਘਰ ਆਬਾਦੀ ਦੀ ਸਹਾਇਤਾ ਲਈ ਲੋੜੀਂਦੇ ਯਤਨ ਨਹੀਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਵੈਨਕੂਵਰ ਵਿਚ ਪੂਰੇ ਖੇਤਰ ਦੀਆਂ 77 ਫੀਸਦੀ ਸਹਾਇਕ ਸੇਵਾਵਾਂ ਹਨ, ਜਿਸ ਵਿਚ ਸਹਾਇਕ ਘਰ ਅਤੇ ਪਨਾਹ ਵਗੈਰਾ ਸ਼ਾਮਲ ਹਨ, ਜਦੋਂ ਕਿ ਵੈਨਕੂਵਰ ਵਿਚ ਖੇਤਰ ਦੀ ਸਿਰਫ 25 ਫੀਸਦੀ ਆਬਾਦੀ ਹੈ।
ਮੇਅਰ ਸਿਮ ਨੇ ਕਿਹਾ ਕਿ ਵੈਨਕੂਵਰ ਵਿਚ ਨਵੇਂ ਸਹਾਇਕ ਹਾਊਸਿੰਗ ਯੂਨਿਟ ਬਣਾਉਣ ’ਤੇ ਰੋਕ ਉਦੋਂ ਤੱਕ ਰਹੇਗੀ ਜਦੋਂ ਤੱਕ ਖੇਤਰ ਦੇ ਹੋਰ ਸ਼ਹਿਰ ਆਪਣੇ ਲੋੜੀਂਦੇ ਸਹਾਇਕ ਹਾਊਸਿੰਗ ਯੂਨਿਟ ਦਾ ਨਿਰਮਾਣ ਨਹੀਂ ਕਰ ਲੈਂਦੇ। ਉਨ੍ਹਾਂ ਕਿਹਾ ਕਿ ਸ਼ਹਿਰ ਹੁਣ ਆਪਣੇ ਕਿਫਾਇਤੀ ਹਾਊਸਿੰਗ ਸਟਾਕ ਨੂੰ ਰਿਨਿਊ ਕਰਨ ’ਤੇ ਫੋਕਸ ਕਰੇਗਾ।