13.53C Vancouver
ADS

Sep 5, 2024 12:02 PM - The Canadian Press

ਵੈਨਕੂਵਰ ਵਿਚ ਵਿਆਜ ਦਰਾਂ ਵਿਚ ਕਟੌਤੀ ਦੇ ਬਾਵਜੂਦ ਘਰਾਂ ਦੀ ਵਿਕਰੀ ਵਿਚ 17% ਗਿਰਾਵਟ ਕੀਤੀ ਗਈ ਦਰਜ

Share On
vancouver-home-sales-fall-17-in-august-despite-interest-rate-cuts-board
The composite benchmark price for all residential properties in Metro Vancouver was $1,195,900, a 0.9 per cent decrease over August 2023 and a 0.2 per cent decrease compared with July.(Photo: The Canadian Press)

ਵੈਨਕੂਵਰ ਵਿਚ ਵਿਆਜ ਦਰਾਂ ਵਿਚ ਕਟੌਤੀ ਦੇ ਬਾਵਜੂਦ ਪਿਛਲੇ ਮਹੀਨੇ ਘਰਾਂ ਦੀ ਵਿਕਰੀ ਵਿਚ 17% ਗਿਰਾਵਟ ਦਰਜ ਕੀਤੀ ਗਈ ਹੈ। ਗ੍ਰੇਟਰ ਵੈਨਕੂਵਰ ਦੇ ਰੀਅਲਟਰਸ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਘਰਾਂ ਦੀ ਵਿਕਰੀ ਅਗਸਤ ਵਿਚ ਇਕ ਸਾਲ ਪਹਿਲਾਂ ਦੇ ਮੁਕਾਬਲੇ 17.1 ਪ੍ਰਤੀਸ਼ਤ ਘਟ ਗਈ ਅਤੇ ਇਹ 10 ਸਾਲਾਂ ਦੀ ਮੌਸਮੀ ਔਸਤ ਤੋਂ ਇਕ ਚੌਥਾਈ ਤੋਂ ਵੀ ਘੱਟ ਸੀ।

ਰੀਅਲ ਅਸਟੇਟ ਸੰਸਥਾ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਬਾਜ਼ਾਰ ਵਿਚ ਵਿਕਰੀ 1,904 ਰਹੀ, ਜੋ ਅਗਸਤ 2023 ਵਿਚ ਦਰਜ 2,296 ਤੋਂ ਘੱਟ ਹੈ। ਮੈਟਰੋ ਵੈਨਕੂਵਰ ਵਿਚ ਸਾਰੀਆਂ ਰਿਹਾਇਸ਼ੀ ਪ੍ਰੋਪਰਟੀਜ਼ ਲਈ ਸੰਯੁਕਤ ਬੈਂਚਮਾਰਕ ਕੀਮਤ 1,195,900 ਡਾਲਰ ਸੀ, ਜੋ ਅਗਸਤ 2023 ਦੇ ਮੁਕਾਬਲੇ 0.9 ਪ੍ਰਤੀਸ਼ਤ ਘੱਟ ਹੈ ਅਤੇ ਜੁਲਾਈ ਦੇ ਮੁਕਾਬਲੇ 0.1 ਪ੍ਰਤੀਸ਼ਤ ਦੀ ਕਮੀ ਦਰਸਾਉਂਦੀ ਹੈ।

ਅਗਸਤ 'ਚ 4,109 ਨਵੀਆਂ ਸੂਚੀਬੱਧ ਡੀਟੈਚਡ, ਅਟੈਚਡ ਅਤੇ ਅਪਾਰਟਮੈਂਟ ਸੰਪਤੀਆਂ ਸੂਚੀਬੱਧ ਕੀਤੀਆਂ ਗਈਆਂ ਸਨ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 4.2 ਫੀਸਦੀ ਜ਼ਿਆਦਾ ਹਨ। ਗ੍ਰੇਟਰ ਵੈਨਕੂਵਰ ਰੀਅਲਟਰਜ਼ ਦੇ ਅਰਥ ਸ਼ਾਸਤਰ ਅਤੇ ਡਾਟਾ ਵਿਸ਼ਲੇਸ਼ਣ ਦੇ ਨਿਰਦੇਸ਼ਕ ਐਂਡਰਿਊ ਲਿਸ ਨੇ ਉਮੀਦ ਜਤਾਈ ਹੈ ਕਿ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਵਲੋਂ ਐਲਾਨੀ ਗਈ ਤੀਸਰੀ ਲਗਾਤਾਰ ਤੀਸਰੀ ਕਟੌਤੀ ਤੋਂ ਬਾਅਦ ਗਾਹਕ ਬਾਹਰ ਨਿਕਲਣਗੇ।

Latest news

b-c-municipalities-urge-eby-to-hold-provincial-election-after-local-vote
Punjabi

ਸੂਬਾਈ ਚੋਣਾਂ ਨੂੰ ਲੋਕਲ ਚੋਣਾਂ ਤੋਂ ਬਾਅਦ ਕਰਵਾਉਣ ਦੀ ਮੰਗ, ਡੇਵਿਡ ਈਬੀ ਦੇ ਸੰਕੇਤਾਂ ਮਗਰੋਂ ਗਰਮਾਈ ਸਿਆਸਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਦੇ ਸੰਕੇਤਾਂ ਨਾਲ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਇਸ ਵਿਚਕਾਰ ਬੀ.ਸੀ. ਮਿਉਂਸਪੈਲਟੀਆਂ ਦੀ ਯੂਨੀਅਨ ਦੀ ਪ੍ਰਧਾਨ ਕੋਰੀ ਰੈਮਸੇ ਨੇ ਕੋਈ ਵੀ ਸੰਭਾਵਿਤ ਮਿਡ-ਟਰਮ ਚੋਣਾਂ ਨਗਰ-ਪਾਲਿਕਾ ਚੋਣਾਂ ਸੰਪੰਨ ਹੋਣ ਮਗਰੋਂ ਹੀ ਰੱਖੇ ਜਾਣ ਦੀ ਮੰਗ ਕੀਤੀ ਹੈ।
police-take-major-action-in-burnaby-hospital-fire-case-after-six-year-investigation
Punjabi

ਛੇ ਸਾਲਾਂ ਦੀ ਲੰਬੀ ਜਾਂਚ ਤੋਂ ਬਾਅਦ ਬਰਨਬੀ ਹਸਪਤਾਲ ਅੱਗ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਬਰਨਬੀ ਹਸਪਤਾਲ ਵਿਚ ਸਾਲ 2020 ਵਿਚ ਲਗਾਈ ਗਈ ਅੱਗ ਦੇ ਮਾਮਲੇ ਵਿਚ ਪੁਲਿਸ ਨੇ ਐਲਬਰਟਾ ਦੇ ਇੱਕ 29 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਹੈ। ਬਰਨਬੀ ਆਰ.ਸੀ.ਐਮ.ਪੀ. ਮੁਤਾਬਕ, ਕਰੀਬ ਛੇ ਸਾਲਾਂ ਦੀ ਲੰਮੀ ਜਾਂਚ ਤੋਂ ਬਾਅਦ ਬੀ.ਸੀ.ਪ੍ਰੋਸੀਕਿਊਸ਼ਨ ਸਰਵਿਸ ਨੇ 8 ਸਤੰਬਰ ਨੂੰ ਮੁਲਜ਼ਮ Yu Yun Wang ਖਿਲਾਫ ਅੱਗਜ਼ਨੀ ਅਤੇ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਹੈ।
alberta-man-sentenced-to-12-years-for-sexual-assaults-on-vulnerable-women
Punjabi

ਕੈਲਗਰੀ ਨੇੜੇ ਔਰਤਾਂ ਨਾਲ ਜਿਨਸੀ ਹਮਲਿਆਂ ਦੇ ਮਾਮਲੇ ’ਚ ਐਲਬਰਟਾ ਦੇ ਵਿਅਕਤੀ ਨੂੰ 12 ਸਾਲ ਦੀ ਸਜ਼ਾ

ਕੈਲਗਰੀ ਨੇੜੇ ਇੱਕ ਪੇਂਡੂ ਇਲਾਕੇ ਵਿੱਚ ਔਰਤਾਂ ਨਾਲ ਜਿਨਸੀ ਹਮਲੇ ਕਰਨ ਵਾਲੇ ਰਿਚਰਡ ਰੌਬਰਟ ਮਾਨਥਾ ਨੂੰ ਲੰਬੀ ਸੁਣਵਾਈ ਦੇ ਬਾਅਦ ਅੱਜ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕੈਲਗਰੀ ਦੇ ਰਹਿਣ ਵਾਲੇ 62 ਸਾਲਾ ਮਾਨਥਾ ਨੂੰ ਇਹ ਸਜ਼ਾ 2019 ਤੋਂ 2023 ਦੇ ਵਿਚਕਾਰ 3 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਡਰੱਗਜ਼ ਦੇਣ ਦੇ ਦੋਸ਼ਾਂ ਕਾਰਨ ਮਿਲੀ ਹੈ।
maninder-sidhu-to-lead-trade-talks-in-india-philippines
Punjabi

ਮਨਿੰਦਰ ਸਿੱਧੂ ਭਾਰਤ ਤੇ ਫਿਲੀਪੀਨਜ਼ ’ਚ ਵਪਾਰਕ ਗੱਲਬਾਤ ਦੀ ਕਰਨਗੇ ਅਗਵਾਈ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮਾਮਲਿਆਂ ਲਈ ਮੰਤਰੀ ਮਨਿੰਦਰ ਸਿੱਧੂ ਨਵੇਂ ਵਪਾਰਕ ਸਮਝੌਤਿਆਂ ਨੂੰ ਅੱਗੇ ਵਧਾਉਣ ਅਤੇ ਕੈਨੇਡੀਅਨ ਕਾਰੋਬਾਰਾਂ ਲਈ ਨਵੇਂ ਮੌਕੇ ਪੈਦਾ ਕਰਨ ਦੇ ਮਕਸਦ ਨਾਲ ਇਸ ਹਫ਼ਤੇ ਭਾਰਤ ਅਤੇ ਫਿਲੀਪੀਨਜ਼ ਦੇ ਅਹਿਮ ਦੌਰੇ 'ਤੇ ਰਵਾਨਾ ਹੋ ਰਹੇ ਹਨ। ਮੰਤਰੀ ਸਿੱਧੂ ਨੇ ਦੱਸਿਆ ਕਿ ਉਹ ਭਾਰਤ ਵਿਚ ਉੱਚ-ਪੱਧਰੀ ਵਪਾਰਕ ਗੱਲਬਾਤ ਦੀ ਅਗਵਾਈ ਕਰਨਗੇ, ਜਿਸ ਦਾ ਫੋਕਸ ਕੈਨੇਡਾ ਦੇ ਏਰੋਸਪੇਸ, ਏ.ਆਈ., ਕਲੀਨ ਐਨਰਜੀ ਅਤੇ ਕ੍ਰਿਟੀਕਲ ਮਿਨਰਲਜ਼ ਦੇ ਖੇਤਰਾਂ ਲਈ ਨਵੇਂ ਰਾਹ ਖੋਲ੍ਹਣਾ ਹੈ।
60-year-old-man-arrested-after-fleeing-scene-following-multiple-vehicle-collisions-in-vancouver
Punjabi

ਵੈਨਕੂਵਰ ’ਚ ਕਈ ਗੱਡੀਆਂ ਨੂੰ ਟੱਕਰਾਂ ਮਾਰ ਕੇ ਫ਼ਰਾਰ ਹੋਇਆ 60 ਸਾਲਾ ਵਿਅਕਤੀ ਗ੍ਰਿਫਤਾਰ

ਵੈਨਕੂਵਰ ਪੁਲਿਸ ਨੇ ਇੱਕ 60 ਸਾਲਾ ਵਿਅਕਤੀ ਨੂੰ ਕਈ ਗੱਡੀਆਂ ਨੂੰ ਟੱਕਰ ਮਾਰਨ ਅਤੇ ਮੌਕੇ ਤੋਂ ਫ਼ਰਾਰ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਘਟਨਾਵਾਂ ਸਾਊਥ ਈਸਟ ਵੈਨਕੂਵਰ ਵਿਚ ਮੰਗਲਵਾਰ ਸਵੇਰ ਕਰੀਬ 9 ਵਜੇ ਈਸਟ 49th ਐਵੇਨਿਊ ਅਤੇ ਐਲੀਅਟ ਸਟ੍ਰੀਟ ਦੇ ਇਲਾਕੇ ਵਿਚ ਹੋਈਆਂ ਸਨ। ਔਫੀਸਰ ਮੁਤਾਬਕ, ਗੱਡੀਆਂ ਵਿਚ ਲੋਕ ਸਵਾਰ ਸਨ, ਜਦੋਂ ਉਨ੍ਹਾਂ ਨੂੰ ਟੱਕਰ ਮਾਰੀ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link