Oct 9, 2024 6:32 PM - Connect Newsroom – Debby Rai, with files from The Canadian Press

ਵੈਨਕੂਵਰ ਆਈਲੈਂਡ ਦੇ ਕਾਊਇਚਨ ਵੈਲੀ ਦੇ 28 ਸਾਲਾ ਵਿਅਕਤੀ ‘ਤੇ ਇਸ ਸਾਲ ਅਪ੍ਰੈਲ ਵਿੱਚ ਡੰਕਨ ਵਿੱਚ ਹੋਏ ਹਿੱਟ ਐਂਡ ਰਨ ਹਾਦਸੇ ਵਿੱਚ ਇੱਕ 17 ਸਾਲਾ ਕੁੜੀ ਦੀ ਮੌਤ ਦੇ ਮਾਮਲੇ ਵਿੱਚ ਆਪਰਾਧਿਕ ਦੋਸ਼ ਲਗਾਏ ਗਏ ਹਨ।
ਨੌਰਥ ਕਾਊਇਚਨ–ਡੰਕਨ RCMP ਨੇ ਕਿਹਾ ਕਿ ਵਿਅਕਤੀ ‘ਤੇ ਮੌਤ ਦਾ ਕਾਰਨ ਬਣੇ ਹਾਦਸੇ ਦੀ ਥਾਂ ‘ਤੇ ਨਾ ਰੁਕਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਨੇ ਇਹ ਦੋਸ਼ ਮੰਜ਼ੂਰ ਕਰ ਲਏ ਹਨ। ਪੁਲਿਸ ਨੇ ਜਾਂਚ ਨੂੰ “ਲੰਬੀ ਅਤੇ ਜਟਿਲ” ਦੱਸਿਆ ਹੈ।
18 ਅਪ੍ਰੈਲ ਨੂੰ ਟ੍ਰਾਂਸ-ਕੈਨੇਡਾ ਹਾਈਵੇਅ ‘ਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਕੁੜੀ ਦੀ ਮੌਤ ਹੋ ਗਈ ਹੈ ਪਰ ਸ਼ੱਕੀ ਵਾਹਨ ਮੌਕੇ ਤੋਂ ਗਾਇਬ ਸੀ। RCMP ਨੇ ਉਸ ਤੋਂ ਬਾਅਦ ਵਿਆਪਕ ਖੋਜ ਅਤੇ ਫੋਰੈਂਸਿਕ ਜਾਂਚ ਸ਼ੁਰੂ ਕੀਤੀ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਦਾ ਨਾਮ ਹਾਲੇ ਸਾਹਮਣੇ ਨਹੀਂ ਲਿਆਂਦਾ ਗਿਆ ਕਿਉਂਕਿ ਕੇਸ ਹਾਲ ਹੀ ਵਿੱਚ ਅਦਾਲਤ ਵਿੱਚ ਦਰਜ ਕੀਤਾ ਗਿਆ ਹੈ। ਉਸਦੀ ਪਹਿਲੀ ਪੇਸ਼ੀ 15 ਅਕਤੂਬਰ ਨੂੰ ਹੋਣੀ ਨਿਧਾਰਤ ਹੈ।




