14.16C Vancouver
ADS

Jun 11, 2020 7:41 PM -

ਵੈਨਕੂਵਰ ਦੇ ਮੇਅਰ ਵੱਲੋਂ ਪ੍ਰੀਮੀਅਰ ਨੂੰ ਸੂਬਾਈ ਪੁਲੀਸ ਦੀ ਸਮੀਖਿਆ ਕਰਨ ਦੀ ਅਪੀਲ

Share On
vancouver-mayor-wants-b-c-premier-to-review-policing-across-province
Premier John Horgan is seen with Vancouver Mayor Kennedy Stewart, July 4, 2019/ Government of B.C.

ਵਿਸ਼ਵ ਪੱਧਰ 'ਤੇ ਨਸਲਵਾਦ ਅਤੇ ਪੁਲੀਸ ਦੇ ਸੰਬੰਧ ਵਿੱਚ ਜਾਰੀ ਵਾਦ-ਵਿਵਾਦ ਦੇ ਚੱਲਦੇ, ਵੈਨਕੂਵਰ ਦੇ ਮੇਅਰ ਨੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੂੰ ਸੂਬਾਈ ਪੁਲੀਸ ਪ੍ਰਣਾਲੀ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ।

ਕੈਨੇਡੀ ਸਟੂਅਰਟ ਦਾ ਕਹਿਣਾ ਹੈ ਕਿ ਵੈਨਕੂਵਰ ਦੀ ਪੁਲੀਸ ਸੇਵਾ ਵਿੱਚ ਕੋਈ ਵੱਡਾ ਬਦਲਾਵ ਕਰਨ ਲਈ ਸਿਟੀ ਕੌਂਸਲ ਕੋਲ ਲੋੜੀਂਦੇ ਅਧਿਕਾਰ ਨਹੀਂ ਹਨ, ਅਤੇ ਸਿਟੀ ਦੇ ਕਿਸੇ ਵੀ ਅਜਿਹੇ ਫ਼ੈਸਲੇ ਨੂੰ ਸੂਬੇ ਵੱਲੋਂ ਬਦਲਿਆ ਜਾ ਸਕਦਾ ਹੈ।

ਮੇਅਰ ਦਾ ਇਹ ਬਿਆਨ, ਸਿਟੀ ਵੱਲੋਂ ਵੈਨਕੂਵਰ ਪੁਲੀਸ ਦੇ ਬਜਟ ਵਿੱਚ 1% ਦੀ ਕਟੌਤੀ ਸੁਝਾਏ ਜਾਣ ਅਤੇ ਇਸ ਸੁਝਾਅ ਦਾ ਵੈਨਕੂਵਰ ਪੁਲੀਸ ਡਿਪਾਰਟਮੇਂਟ ਵੱਲੋਂ ਵਿਰੋਧ ਕੀਤੇ ਜਾਣ ਪਿੱਛੋਂ ਆਇਆ ਹੈ।

ਅਮਰੀਕਾ ਵਿੱਚ ਪੁਲੀਸ ਦੀ ਵਧੀਕੀ ਕਾਰਣ ਹੋਈ ਜੌਰਜ ਫਲੌਇਡ ਦੀ ਮੌਤ ਤੋਂ ਬਾਅਦ, ਪੂਰੇ ਵਿਸ਼ਵ ਵਿੱਚ ਪੁਲੀਸ ਦੇ ਬਜਟ ਵਿੱਚ ਕਟੌਤੀ ਕਰਕੇ, ਇਹ ਰਾਸ਼ੀ ਸਮਾਜਿਕ ਸੰਸਥਾਵਾਂ ਨੂੰ ਦੇਣ ਦੀ ਗੱਲ ਤੁਰ ਪਈ ਹੈ।

ਕੱਲ ਵੈਨਕੂਵਰ ਪ੍ਰਾਈਡ ਦੇ ਆਯੋਜਕਾਂ ਵੱਲੋਂ ਵੀ ਇਸ ਸਾਲ ਦੀ ਪਰੇਡ ਵਿੱਚ ਪੁਲੀਸ ਅਧਿਕਾਰੀਆਂ ਨੂੰ ਸ਼ਾਮਿਲ ਨਾ ਕਰਨ ਦਾ ਐਲਾਨ ਕੀਤਾ ਗਿਆ ਸੀ।

ਕੈਨੇਡੀ ਸਟੂਅਰਟ ਨੇ ਕਿਹਾ ਕਿ ਨਸਲਵਾਦ ਦਾ ਸ਼ਿਕਾਰ ਹੋਏ ਲੋਕ, ਉੱਚੇ ਅਹੁਦਿਆਂ 'ਤੇ ਬੈਠੇ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਕਰੜੀ ਕਾਰਵਾਈ ਦੀ ਉਮੀਦ ਕਰਦੇ ਹਨ।

ਉਹਨਾਂ ਕਿਹਾ ਕਿ ਉਹ ਪ੍ਰੀਮੀਅਰ ਜੌਹਨ ਹੌਰਗਨ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਲਿਖਿਤ ਬੇਨਤੀ ਭੇਜਣਗੇ।


Latest news

modi-trump-meet-at-g7-summit-in-france-ahead-of-bilateral-talks
Punjabi

ਜੀ7 ਸੰਮੇਲਨ ਦੌਰਾਨ ਪੀ.ਐਮ.ਮੋਦੀ ਅਤੇ ਟਰੰਪ ਦੀ ਹੋਈ ਮੁਲਾਕਾਤ, ਬੁੱਧਵਾਰ ਨੂੰ ਹੋਵੇਗੀ ਦੁਵੱਲੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਰਾਂਸ ਵਿੱਚ ਜੀ7 ਸੰਮੇਲਨ ਵਿੱਚ ਮੁਲਾਕਾਤ ਹੋਈ। ਦੋਵਾਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ। 16 ਮਹੀਨਿਆਂ ਬਾਅਦ ਹੋਈ ਇਸ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ 52ਵੇਂ G7 ਸੰਮੇਲਨ ਲਈ ਫਰਾਂਸ ਦੇ ਏਵੀਅਨ ਵਿੱਚ ਹਨ, ਜਿੱਥੇ ਉਹ ਕਈ ਮਹੱਤਵਪੂਰਨ ਕੂਟਨੀਤਕ ਮੀਟਿੰਗਾਂ ਵਿੱਚ ਹਿੱਸਾ ਲੈਣਗੇ।
four-year-old-girl-dies-after-being-struck-by-vehicle-in-northeast-edmonton
Punjabi

ਐਡਮਿੰਟਨ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਚਾਰ ਸਾਲਾ ਬੱਚੀ ਦੀ ਹੋਈ ਮੌਤ

ਐਡਮਿੰਟਨ ਵਿੱਚ ਐਤਵਾਰ ਸ਼ਾਮ ਨੂੰ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ 5:15 ਵਜੇ ਦੇ ਕਰੀਬ 66 ਸਟ੍ਰੀਟ ਅਤੇ 170 ਐਵੇਨਿਊ ਨੇੜੇ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀ ਆਪਣੀ ਮਾਂ ਨਾਲ ਇੱਕ ਪਾਰਕਿੰਗ ਲਾਟ ਵਿੱਚ ਪੈਦਲ ਚੱਲ ਰਹੀ ਸੀ।
b-c-considers-new-hydroelectric-project-on-peace-river-as-electricity-demand-projected-to-rise
Punjabi

ਬੀ.ਸੀ. ਸਰਕਾਰ ਸੂਬੇ ਵਿਚ ਨਵਾਂ ਹਾਈਡ੍ਰੋ ਇਲ਼ੈਕਟ੍ਰਿਕ ਪ੍ਰਾਜੈਕਟ ਲਗਾਉਣ ਬਾਰੇ ਕਰ ਰਹੀ ਵਿਚਾਰ

ਬੀ.ਸੀ. ਸਰਕਾਰ ਸੂਬੇ ਵਿਚ ਨਵਾਂ ਹਾਈਡ੍ਰੋ ਇਲ਼ੈਕਟ੍ਰਿਕ ਪ੍ਰਾਜੈਕਟ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਬੀ.ਸੀ. ਹਾਈਡ੍ਰੋ ਮੁਤਾਬਕ ਸੂਬੇ ਵਿੱਚ ਬਿਜਲੀ ਦੀ ਮੰਗ 2030 ਤੱਕ ਲਗਭਗ 20 ਫੀਸਦੀ ਅਤੇ 2050 ਤੱਕ ਤਕਰੀਬਨ 50 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ।
punjab-government-plans-1-000-crore-additional-market-borrowing-in-june
Punjabi

ਪੰਜਾਬ ਸਰਕਾਰ ਹਜ਼ਾਰ ਕਰੋੜ ਦਾ ਚੁੱਕੇਗੀ ਹੋਰ ਕਰਜ਼ਾ

ਪੰਜਾਬ ਸਰਕਾਰ ਵਿੱਤੀ ਸਾਲ 2026-27 ਦੇ ਤੀਜੇ ਮਹੀਨੇ,ਜੂਨ ਵਿੱਚ ਬਾਜ਼ਾਰ ਤੋਂ 1,000 ਕਰੋੜ ਰੁਪਏ ਦਾ ਮੁੜ ਤੋਂ ਕਰਜ਼ੇ ਲੈਣ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੋ ਵੀ ਜਿਆਦਾ ਭਾਰੀ ਹੋ ਜਾਵੇਗੀ। ਦੱਸ ਦੇਈਏ ਕਿ ਇਸ ਨਵੇਂ ਕਰਜ਼ੇ ਦੇ ਨਾਲ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਸੂਬੇ ਦਾ ਕੁੱਲ ਕਰਜ਼ਾ 6,300 ਕਰੋੜ ਰੁਪਏ ਹੋ ਜਾਵੇਗਾ। ਸਰਕਾਰ ਨੇ ਅਪ੍ਰੈਲ ਵਿੱਚ 2,800 ਕਰੋੜ ਰੁਪਏ ਅਤੇ ਮਈ ਵਿੱਚ 2,500 ਕਰੋੜ ਰੁਪਏ ਉਧਾਰ ਲਏ ਸਨ।
oil-prices-fall-as-markets-respond-to-prospects-of-u-s-iran-peace-deal
Punjabi

ਅਮਰੀਕਾ-ਈਰਾਨ ਸਮਝੌਤੇ ਦੀ ਬਣੀ ਸਹਿਮਤੀ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ

ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਬਣੀ ਸਹਿਮਤੀ ਤੋਂ ਬਾਅਦ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕੱਚਾ ਤੇਲ 3 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਬ੍ਰੈਂਟ ਕਰੂਡ 2.4 ਫੀਸਦੀ ਘੱਟ ਕੇ $81.15 ਪ੍ਰਤੀ ਬੈਰਲ ਹੋ ਗਿਆ। ਇਹ 4 ਮਾਰਚ ਤੋਂ ਬਾਅਦ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link