19.81C Vancouver
ADS

Jul 28, 2020 5:35 PM -

ਸ਼ਹਿਰ ਦੇ 22 ਪਾਰਕਸ 'ਚ ਸ਼ਰਾਬ ਦੇ ਸੇਵਨ ਬਾਬਤ ਕਾਨੂੰਨ ਨੂੰ ਮੰਜ਼ੂਰੀ, 2021 ਤੱਕ ਹੋ ਸਕਦਾ ਹੈ ਲਾਗੂ

Share On
vancouver-park-board-says-yes-to-alcohol-in-22-parks-but-bylaw-delayed-to-2021
People sit and lie in the sun at Kitsilano Beach Park in Vancouver, on Saturday, May 9, 2020. The Vancouver Park Board has voted in favour of a pilot project that would allow the sale of beer, cider and coolers in 22 of Vancouver's 240 parks. THE CANADIAN PRESS/Darryl Dyck

ਵੈਂਕੂਵਰ ਪਾਰਕ ਬੋਰਡ ਦੁਆਰਾ ਵੋਟ ਕਰਕੇ ਸ਼ਹਿਰ ਦੇ 22 ਪਾਰਕਸ ਵਿਚ ਸ਼ਰਾਬ ਪੀ ਸਕਣ ਬਾਬਤ ਬਾਈਲਾਅ ਨੂੰ ਹਰੀ ਝੰਡੀ ਦਿਖਾ ਦਿੱਤੀ ਗਈ ਹੈ।

ਪਰ ਨਾਲ ਹੀ ਇਸ ਬਾਈਲਾਅ ਨੂੰ ਸਾਲ 2021 ਤੱਕ ਡੀਲੇਅ ਵੀ ਕਰ ਦਿੱਤਾ ਗਿਆ ਹੈ।

ਇਸ ਪਾਈਲੇਟ ਪ੍ਰੋਜੈਕਟ ਨੂੰ ਮੰਜ਼ੂਰੀ ਦੇਣ ਲਈ ਅਤੇ ਪਾਰਕ ਕੰਨਸੈਸ਼ਨਜ਼ ਨੂੰ ਬੀਅਰ, ਸਾਈਡਰ ਅਤੇ ਕੂਲਰਜ਼ ਵੇਚਣ ਵਾਸਤੇ ਮੰਜ਼ੂਰੀ ਦੇਣ ਲਈ ਕਮੀਸ਼ਨਰਜ਼ ਵਿਚ ਕਾਫ਼ੀ ਲੰਬੀ ਬਹਿਸ ਵੀ ਹੋਈ, ਪਰ ਹੁਣ ਬੋਰਡ ਨੂੰ ਇਸ ਵਾਸਤੇ ਸੂਬਾਈ ਦਖਲ ਦੀ ਲੋੜ ਹੈ।

ਇੱਕ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਗਿਆ ਹੈ ਕਿ ਇਸ ਲਈ ਬੀ.ਸੀ. ਦੇ ਲਿਕਰ ਕੰਟ੍ਰੋਲ ਐਂਡ ਲਾਇਸੈਂਸਿੰਗ ਐਕਟ ਵਿਚ ਤਬਦੀਲੀ ਦੀ ਜ਼ਰੂਰਤ ਹੋਵੇਗੀ, ਤਾਂ ਜੋ ਪਾਰਕ ਬੋਰਡ ਨੂੰ ਕਾਨੂੰਨ ਲਾਗੂ ਕਰਨ ਲਈ ਪ੍ਰਬੰਧਕ ਦੀ ਮਾਨਤਾ ਮਿਲ ਸਕੇ।

ਇਹ ਕਾਨੂੰਨ ਅਜੇ ਸਾਲ 2021 ਵਿਚ ਹੀ ਲਾਗੂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।



Latest news

carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
surreys-310m-newton-community-centre-construction-officially-begins
Punjabi

ਸਰੀ ਦੇ $310 ਮਿਲੀਅਨ ਦੇ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ

ਸਰੀ ਵਿਚ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਿਟੀ ਔਫ ਸਰੀ ਮੁਤਾਬਕ, ਸਾਈਟ ’ਤੇ ਨਿਰਮਾਣ ਟੀਮਾਂ ਹੁਣ ਪੁਰਾਣੇ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਪੱਧਰਾ ਕਰਨ ਵਿੱਚ ਜੁਟੀਆਂ ਹੋਈਆਂ ਹਨ।
jason-kenney-links-ucp-calgary-shaw-defeat-to-alberta-separation-debate
Punjabi

ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕੈਲਗਰੀ-ਸ਼ਾਅ ’ਚ UCP ਦੀ ਹਾਰ ਨੂੰ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕੈਲਗਰੀ-ਸ਼ਾਅ ਦੀ ਉਪ-ਚੋਣ ਵਿੱਚ ਯੂ.ਸੀ.ਪੀ. ਦੀ ਹਾਰ ਨੂੰ ਆਉਣ ਵਾਲੇ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ ਹੈ।ਉਨ੍ਹਾਂ ਅਨੁਸਾਰ ਕੈਨੇਡਾ ਤੋਂ ਵੱਖ ਹੋਣ ਦੀ ਬਹਿਸ ਕੰਜ਼ਰਵੇਟਿਵ ਵੋਟਰਾਂ ਨੂੰ ਪਰ੍ਹੇ ਕਰ ਰਹੀ ਹੈ, ਜੋ ਕੈਨੇਡਾ ਨੂੰ ਵੀ ਪਿਆਰ ਕਰਦੇ ਹਨ। ਇਸ ਮੁੱਦੇ ਕਾਰਨ ਨਾਰਾਜ਼ ਰਾਸ਼ਟਰਵਾਦੀ ਸਮਰਥਕ ਵਿਰੋਧੀ ਧਿਰ ਜਿਵੇਂ ਕਿ ਐਨ.ਡੀ.ਪੀ. ਵੱਲ ਜਾ ਰਹੇ ਹਨ।
rising-oil-prices-raise-odds-of-bank-of-canada-rate-hike
Punjabi

ਵੱਧਦੀਆਂ ਤੇਲ ਕੀਮਤਾਂ ਕਾਰਨ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ

ਕੈਨੇਡਾ ਦਾ ਸੈਂਟਰਲ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਵਿਆਜ ਦਰਾਂ ਵਧਾ ਸਕਦਾ ਹੈ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਵੱਲੋਂ ਦਸੰਬਰ ਵਿਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਸਥਿਰ ਰਹੀ ਹੈ ਪਰ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਮਹਿੰਗਾਈ ਨੂੰ ਵਧਾਉਣ ਵਿਚ ਹੁਣ ਤੇਲ ਮੁੱਖ ਭੂਮਿਕਾ ਵਿਚ ਆ ਗਿਆ ਹੈ।
carney-announces-major-tax-break-to-boost-business-investment
Punjabi

ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link