Sep 4, 2026 1:48 PM - Connect Newsroom - Ramandeep Kaur with files from The Canadian Press

ਵੈਨਕੂਵਰ ਪੁਲਿਸ ਵਿਚ ਪੰਜਾਬੀ ਮੂਲ ਦੇ ਸੀਨੀਅਰ ਅਧਿਕਾਰੀ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਉਨ੍ਹਾਂ ਦੇ ਆਪਣੇ ਹੀ ਵਿਭਾਗ ਵਲੋਂ ਕੀਤੀ ਗਈ ਇੱਕ ਜਾਂਚ ਤੋਂ ਬਾਅਦ ਫਰਾਡ, ਚੋਰੀ ਅਤੇ ਵਿਸ਼ਵਾਸਘਾਤ ਦੇ 9 ਗੰਭੀਰ ਦੋਸ਼ਾਂ ਹੇਠ ਚਾਰਜ ਕੀਤਾ ਗਿਆ ਹੈ। ਦੋਸਾਂਝ ਸਰੀ ਵਿਚ ਨੌਜਵਾਨਾਂ ਨੂੰ ਨਸ਼ਿਆਂ ਅਤੇ ਗੈਂਗਸਟਰਵਾਦ ਤੋਂ ਦੂਰ ਰੱਖਣ ਲਈ ਚਲਾਈ ਜਾਂਦੀ non-profit ਸੰਸਥਾ ਕਿਡਜ਼ਪਲੇ ਯੂਥ ਫਾਊਂਡੇਸ਼ਨ ਦੇ ਸੰਸਥਾਪਕ ਅਤੇ CEO ਵੀ ਹਨ।
ਇਸ ਮਾਮਲੇ ਵਿਚ ਉਨ੍ਹਾਂ ਦੇ ਨਾਲ ਇੱਕ ਹੋਰ ਵਿਅਕਤੀ ਸਰਬਜੀਤ ਸਿੰਘ ਗਿੱਲ ਨੂੰ ਵੀ ਸਹਿ-ਦੋਸ਼ੀ ਬਣਾਇਆ ਗਿਆ ਹੈ। ਬੀ.ਸੀ.ਪ੍ਰੌਸੀਕਿਊਸ਼ਨ ਸਰਵਿਸ ਮੁਤਾਬਕ, ਦੋਸਾਂਝ ਖਿਲਾਫ਼ ਨੌਂ ਚਾਰਜ ਵਿਚ ਅਪਰਾਧ ਦੀਆਂ ਤਰੀਕਾਂ ਵੱਖ-ਵੱਖ ਹਨ। ਸਭ ਤੋਂ ਪਹਿਲੀ ਘਟਨਾ 8 ਦਸੰਬਰ 2017 ਦੀ ਹੈ ਅਤੇ ਸਭ ਤੋਂ ਆਖਰੀ ਘਟਨਾ 25 ਜੁਲਾਈ 2025 ਦੀ ਹੈ, ਜੋ ਕਿ ਵੈਨਕੂਵਰ, ਸਰੀ ਅਤੇ ਸੂਬੇ ਦੇ ਹੋਰ ਇਲਾਕਿਆਂ ਵਿਚ ਵਾਪਰੀਆਂ ਸਨ।
ਰਿਪੋਰਟਸ ਮੁਤਾਬਕ, ਇਹਨਾਂ ਵਿਚੋਂ ਕਈ ਦੋਸ਼ property development ਦੇ ਵੱਖ-ਵੱਖ ਪ੍ਰੋਜੈਕਟਾਂ ਵਿਚ ਨਿਵੇਸ਼ਕਾਂ ਨਾਲ ਕਥਿਤ ਫਰੌਡ ਕਰਨ ਅਤੇ ਚੋਰੀ ਨਾਲ ਸਬੰਧਤ ਹਨ। ਗੌਰਤਲਬ ਹੈ ਕਿ ਦੁਸਾਂਝ ਪਿਛਲੇ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਵੈਨਕੂਵਰ ਪੁਲਿਸ ਵਿਭਾਗ ਦੇ officer ਹਨ।




