Sep 9, 2026 4:48 PM - Connect Newsroom - Ramandeep Kaur

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ਉਸ ਦਿਨ ਵੱਡੇ ਤੜਕੇ 1.30 ਵਜੇ ਦੇ ਕਰੀਬ ਪੁਲਿਸ ਨੂੰ ਇਸ ਘਰ ਦੇ ਨੇੜਲੇ ਬਲੌਕ ਵਿਚ ਸ਼ੂਟਿੰਗ ਦੀਆਂ ਰਿਪੋਰਟਸ ਮਿਲੀਆਂ ਸਨ ਅਤੇ ਸ਼ਾਮ 4 ਵਜੇ ਬਰਨਬੀ ਆਰ.ਸੀ.ਐਮ.ਪੀ. ਨੂੰ ਕਿੰਗਸਵੇ ਦੇ ਘਰ ਵਿਚ ਵੈਲਫੇਅਰ ਚੈਕ ਕਰਨ ਲਈ ਕਾਲ ਆਈ, ਜਿਥੇ 85 ਸਾਲਾ Chang Yong Cho ਨੂੰ ਗੋਲੀ ਲੱਗਣ ਕਾਰਨ ਮ੍ਰਿਤਕ ਪਾਇਆ ਗਿਆ।ਜਾਂਚਕਰਤਾ ਮੁਤਾਬਕ, ਕੁਝ ਨੌਜਵਾਨਾਂ ਵਿਚਕਾਰ ਹੋਈ ਆਪਸੀ ਲੜਾਈ ਦੌਰਾਨ ਗੋਲੀਆਂ ਚੱਲੀਆਂ ਸਨ।
ਉਸੇ ਦੌਰਾਨ ਚੱਲੀ ਗੋਲੀ ਬਜ਼ੁਰਗ ਦੇ ਅਪਾਰਟਮੈਂਟ ਨੂੰ ਚੀਰਦੀ ਹੋਈ ਉਨ੍ਹਾਂ ਨੂੰ ਜਾ ਲੱਗੀ। IHIT ਦੀ Sgt. Freda Fong ਮੁਤਾਬਕ, ਇਸ ਮਾਮਲੇ ਵਿਚ ਸ਼ਾਮਲ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਖੁਦ ਅੱਗੇ ਆ ਕੇ ਪੁਲਿਸ ਨਾਲ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਜਾਂਚਕਰਤਾ ਦਾ ਮੰਨਣਾ ਹੈ ਕਿ ਇਸ ਸ਼ੂਟਿੰਗ ਪਿੱਛੇ ਨਿੱਜੀ ਝਗੜਾ ਸੀ ਅਤੇ ਇਸ ਦਾ ਸਬੰਧ ਕਿਸੇ ਗੈਂਗਵਾਰ ਨਾਲ ਨਹੀਂ ਹੈ।




