Apr 10, 2026 6:21 PM - Connect Newsroom - Ramandeep Kaur

ਵੈਨਕੂਵਰ ਦੇ ਫੇਅਰਵਿਊ ਇਲਾਕੇ ਵਿਚ ਵਾਪਰੀ ਇੱਕ ‘ਹਿੱਟ ਐਂਡ ਰਨ’ ਘਟਨਾ ਵਿਚ ਇੱਕ ਪੈਦਲ ਜਾ ਰਹੇ 68 ਸਾਲਾ ਬਜ਼ੁਰਗ ਨੂੰ ਗੰਭੀਰ ਅਤੇ ਜਿੰਦਗੀ ਬਦਲ ਦੇਣ ਵਾਲੀਆਂ ਸੱਟਾਂ ਲੱਗੀਆਂ ਹਨ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਪੁਲਿਸ ਮੁਤਾਬਕ, ਇਹ ਘਟਨਾ ਬੁੱਧਵਾਰ ਸਵੇਰੇ 9:15 ਵਜੇ ਦੇ ਕਰੀਬ ਵਾਪਰੀ, ਬਜ਼ੁਰਗ ਓਕ ਸਟ੍ਰੀਟ ਅਤੇ 6th ਐਵੇਨਿਊ ਨੂੰ ਪਾਰ ਕਰ ਰਿਹਾ ਸੀ, ਜਿਸ ਦੌਰਾਨ ਇੱਕ ਚਿੱਟੇ ਰੰਗ ਦੀ ਜੀਐਮਸੀ ਯੂਕੋਨ ਗੱਡੀ ਨੇ ਬਜ਼ੁਰਗ ਨੂੰ ਟੱਕਰ ਮਾਰੀ ਅਤੇ ਡਰਾਈਵਰ ਮੌਕੇ 'ਤੇ ਰੁਕਣ ਦੀ ਬਜਾਏ ਫਰਾਰ ਹੋ ਗਿਆ।
ਪੁਲਿਸ ਹੁਣ ਇਸ ਮਾਮਲੇ ਵਿਚ ਚਸ਼ਮਦੀਦ ਗਵਾਹਾਂ ਦੀ ਭਾਲ ਕਰ ਰਹੀ ਹੈ। ਕਾਂਸਟੇਬਲ ਮੇਗਨ ਲੂਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਲ ਵੀ ਇਸ ਘਟਨਾ ਦੀ ਡੈਸ਼-ਕੈਮ ਫੁਟੇਜ ਜਾਂ ਕੋਈ ਜਾਣਕਾਰੀ ਹੈ ਉਹਨਾਂ ਨੂੰ ਤੁਰੰਤ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਪੁਲਿਸ ਮੁਤਾਬਕ ਡਰਾਈਵਰ ਨੂੰ ਆਖਰੀ ਵਾਰ ਓਕ ਸਟ੍ਰੀਟ 'ਤੇ ਦੱਖਣ ਵੱਲ ਜਾਂਦੇ ਦੇਖਿਆ ਗਿਆ ਸੀ।




