11.82C Vancouver
ADS

Jun 16, 2022 8:20 PM - The Canadian Press

ਵੈਨਕੂਵਰ ਦੇ ਸਕੂਲ ਨੂੰ ਲੌਕਡਾਊਨ ਤੋਂ ਹਟਾਇਆ; ਹਥਿਆਰਬੰਦ ਸ਼ੱਕੀ ਦੀ ਭਾਲ ਦੌਰਾਨ ਐਲਾਨਿਆ ਸੀ ਲੌਕਡਾਊਨ

Share On
vancouver-school-evacuated-for-second-time-in-24-hours-after-weapon-report
A school in east Vancouver was evacuated for the second time in less than 24 hours after police said they received reports of a person with a weapon. (Photo - Vancouver police/Twitter)

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਕਿਲਾਰਨੀ ਸਕੂਲ 'ਚ ਲਗਾਇਆ ਗਿਆ ਲੌਕਡਾਊਨ ਹਟਾ ਦਿੱਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਸਕੂਲ 'ਚ ਭਾਲ ਦੌਰਾਨ ਕੋਈ ਸ਼ੱਕੀ ਹੱਥ ਨਹੀਂ ਲੱਗਿਆ ਹੈ।

ਐਮਰਜੈਂਸੀ ਰਿਸਪਾਂਸ ਟੀਮ ਵੱਲੋਂ ਸਕੂਲ 'ਚ ਤਲਾਸ਼ੀ ਲਈ ਗਈ ਸੀ।

ਸਕੂਲ 'ਚ ਰੂਮ ਬਾਈ ਰੂਮ ਸਰਚ ਕੀਤੀ ਗਈ ਸੀ।

ਇਸ ਸੰਬੰਧੀ ਵੈਨਕੂਵਰ ਪੁਲਿਸ ਨੇ ਲਗਾਤਾਰ ਟਵੀਟ ਸਾਂਝੇ ਕਰ ਜਾਣਕਾਰੀ ਦਿੱਤੀ ਹੈ।

ਪੁਲਿਸ ਇਸ ਮਾਮਲੇ 'ਚ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਸੀ।

ਪੁਲਿਸ ਅਨੁਸਾਰ ਸਕੂਲ 'ਚ ਕਿਸੇ ਵਿਅਕਤੀ ਦੇ ਹਥਿਆਰ ਲੈ ਕੇ ਦਾਖਿਲ ਹੋਣ ਦੀ ਖਬਰ ਸੀ।

ਹਾਲਾਂਕਿ ਹਾਲ ਦੀ ਘੜੀ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ।

ਮਾਮਲਾ ਇੱਕ ਕਥਿਤ ਹਥਿਆਰਬੰਦ ਸ਼ੱਕੀ ਦੀ ਭਾਲ ਨਾਲ ਸੰਬੰਧਤ ਦੱਸਿਆ ਗਿਆ।

ਯਾਦ ਰਹੇ ਇਹ ਸਕੂਲ 24 ਘੰਟੇ ਵਿਚਾਲੇ ਦੂਜੀ ਵਾਰ ਪੁਲਿਸ ਕਾਰਵਾਈ ਦਾ ਕੇਂਦਰ ਰਿਹਾ ਹੈ।

ਮੰਗਲਵਾਰ ਨੂੰ ਇਸੇ ਸਕੂਲ 'ਚ ਬੇਅਰ ਸਪਰੇ ਹਮਲੇ ਦੌਰਾਨ ਪੁਲਿਸ ਨੇ ਪਹੁੰਚ ਕੀਤੀ ਸੀ।

ਸਕੂਲ 'ਚ ਕਰੀਬ 2,000 ਵਿਦਿਆਰਥੀ ਪੜ੍ਹਦੇ ਹਨ।

Latest news

rcmp-marine-unit-rescues-11-people-after-canoe-overturns-in-burrard-inlet
Punjabi

ਬੀ.ਸੀ. ਵਿਚ ਪਲਟੀ ਕਿਸ਼ਤੀ, ਆਰ.ਸੀ.ਐਮ.ਪੀ. ਨੇ 11 ਲੋਕਾਂ ਨੂੰ ਸੁਰੱਖਿਅਤ ਬਚਾਇਆ

ਬੀ.ਸੀ. ਵਿਚ ਇੱਕ ਹੋਰ ਕਿਸ਼ਤੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਘਟਨਾ 5 ਜੁਲਾਈ ਨੂੰ ਵਾਪਰੀ, ਉਸ ਦੁਪਹਿਰ ਲਗਭਗ 3:30 ਵਜੇ ਆਰ.ਸੀ.ਐਮ.ਪੀ. ਦੀ Tactical Marine Operations Group ਦੇ ਅਧਿਕਾਰੀ ਬੁਰਾਰਡ ਇਨਲੇਟ ਵਿਚ ਸਮੁੰਦਰੀ ਗਸ਼ਤ 'ਤੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਵੈਸਟ ਵੈਨਕੂਵਰ ਦੇ ਐਂਬਲਸਾਈਡ ਬੀਚ ਨੇੜੇ ਇੱਕ Canoe ਪਲਟਣ ਦੀ ਐਮਰਜੈਂਸੀ ਸੂਚਨਾ ਮਿਲੀ।
report-says-alberta-has-widest-gender-pay-gap-in-canada
Punjabi

ਐਲਬਰਟਾ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਵਿਚਕਾਰ ਤਨਖ਼ਾਹ ਦਾ ਫ਼ਰਕ ਦੇਸ਼ ਵਿੱਚ ਸਭ ਤੋਂ ਵੱਧ

ਐਲਬਰਟਾ ਵਿੱਚ ਮਰਦਾਂ ਵਲੋਂ ਕਮਾਏ ਹਰ ਇੱਕ ਡਾਲਰ ਦੇ ਮੁਕਾਬਲੇ ਔਰਤਾਂ ਸਲਾਨਾ ਸਿਰਫ਼ 64 ਸੈਂਟ ਹੀ ਕਮਾਉਂਦੀਆਂ ਹਨ।ਇਸ ਦਾ ਖੁਲਾਸਾ Canadian Centre for Policy Alternatives ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਵਿਚ ਕੀਤਾ ਗਿਆ ਹੈ।ਇਸ ਦੇ ਉਲਟ, ਜੇਕਰ ਪੂਰੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਟਰੀ ਪੱਧਰ 'ਤੇ ਇਹ ਔਸਤ 72 ਸੈਂਟ ਹੈ।
family-distracted-store-staff-while-children-swiped-jewelry-calgary-police
Punjabi

ਕੈਲਗਰੀ ਦੇ ਮਾਰਕੀਟ ਮਾਲ 'ਚ ਗਹਿਣਿਆਂ ਦੀ ਕਥਿਤ ਚੋਰੀ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ 'ਤੇ ਲੱਗੇ ਦੋਸ਼

ਕੈਲਗਰੀ ਪੁਲਿਸ ਵੱਲੋਂ ਮਾਰਕੀਟ ਮਾਲ ਸਥਿਤ ਇੱਕ ਗਹਿਣਿਆਂ ਦੀ ਦੁਕਾਨ ਤੋਂ ਲਗਭਗ 4,000 ਡਾਲਰ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 17 ਜੂਨ ਨੂੰ ਨੌਰਥ ਵੈਸਟ ਦੇ ਮਾਰਕੀਟ ਮਾਲ ਵਿੱਚ ਸਥਿਤ ਇੱਕ ਜਿਊਲਰੀ ਸਟੋਰ ਤੋਂ ਚੋਰੀ ਦੀ ਸ਼ਿਕਾਇਤ ਮਿਲੀ ਸੀ।
u-s-tourist-in-critical-condition-after-cyclist-strikes-couple-in-downtown-vancouver-crosswalk
Punjabi

ਡਾਊਨਟਾਊਨ ਵੈਨਕੂਵਰ 'ਚ ਸਾਈਕਲ ਸਵਾਰ ਦੀ ਟੱਕਰ ਨਾਲ ਅਮਰੀਕੀ ਸੈਲਾਨੀ ਦੀ ਹੋਈ ਮੌਤ

ਵੈਨਕੂਵਰ ਵਿਚ ਪਿਛਲੇ ਮਹੀਨੇ ਇੱਕ ਸਾਈਕਲ ਸਵਾਰ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਗੰਭੀਰ ਰੂਪ ਵਿਚ ਜ਼ਖਮੀ ਹੋਏ ਇੱਕ ਅਮਰੀਕੀ ਸੈਲਾਨੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਅਮਰੀਕਾ ਤੋਂ ਵੈਨਕੂਵਰ ਘੁੰਮਣ ਆਏ ਇਹ 72 ਸਾਲਾ ਬਜ਼ੁਰਗ ਵਿਅਕਤੀ ਵੈਸਟ ਕੋਰਡੋਵਾ ਅਤੇ ਰਿਚਰਡਸ ਸਟ੍ਰੀਟ ਦੇ ਇੰਟਰ ਸੈਕਸ਼ਨ ਦੇ ਨੇੜੇ 29 ਜੂਨ ਨੂੰ ਹਾਦਸੇ ਦਾ ਸ਼ਿਕਾਰ ਹੋਏ ਸਨ।
wso-welcomes-operation-hard-ball-arrests-says-questions-remain-about-alleged-role-of-indian-authorities
Punjabi

ਡਬਲਿਊ.ਐਸ.ਓ. ਨੇ 'ਓਪਰੇਸ਼ਨ ਹਾਰਡ ਬਾਲ' ਦਾ ਕੀਤਾ ਸਵਾਗਤ, ਭਾਰਤੀ ਅਧਿਕਾਰੀਆਂ ਦੀ ਭੂਮਿਕਾ ਬਾਰੇ ਦੁਹਰਾਏ ਸਵਾਲ

ਕੈਨੇਡਾ ਦੇ ਸਿੱਖ ਸੰਗਠਨ ਡਬਲਿਊ.ਐਸ.ਓ. ਨੇ ਯੂਨਾਈਟੇਡ ਸਟੇਟ, ਕੈਨੇਡਾ ਅਤੇ ਯੂਰਪ ਦੇ ਅਧਿਕਾਰੀਆਂ ਵਲੋਂ ਲਾਰੈਂਸ ਬਿਸ਼ਨੋਈ ਨੈੱਟਵਰਕ ਅਤੇ ਹੋਰ ਇੰਡੀਆ ਬੇਸਡ ਓਰਗਨਾਈਡ ਕ੍ਰਾਈਮ ਗਰੁੱਪ ਖਿਲਾਫ ਓਪਰੇਸ਼ਨ ਹਾਰਡ ਬਾਲ ਦਾ ਸਵਾਗਤ ਕੀਤਾ ਹੈ। ਹਾਲਾਂਕਿ, ਵਰਲਡ ਸਿੱਖ ਓਰਗਨਾਈਜ਼ੇਸ਼ਨ ਔਫ ਕੈਨੇਡਾ ਨੇ ਸਟੇਟਮੈਂਟ ਵਿਚ ਕਿਹਾ ਕਿ ਕੈਨੇਡਾ ਵਿਚ ਇਸ ਨੈੱਟਵਰਕ ਦੀਆਂ ਕ੍ਰਿਮੀਨਲ ਗਤੀਵਿਧੀਆਂ ਵਿਚ ਭਾਰਤ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਸਵਾਲ ਅਜੇ ਵੀ ਬਰਕਰਾਰ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link