14.04C Vancouver
ADS

Sep 16, 2021 7:25 PM -

ਵੈਨਕੂਵਰ 'ਚ ਗੋਲੀ ਚੱਲਣ ਦੀ ਵਾਰਦਾਤ 'ਚ 35 ਸਾਲਾ ਅਮਨਦੀਪ ਮੰਝ ਦੀ ਮੌਤ

Share On
vancouver-shooting-victim-identified-as-35-year-old-amandeep-manj
A man has been shot and killed in what Vancouver police say was a targeted attack. (Photo - vancouver police/Twitter)

ਵੈਨਕੂਵਰ ਦੇ ਵਾਟਰਫਰੰਟ ਇਲਾਕੇ 'ਚ ਇੱਕ ਲਗਜ਼ਰੀ ਹੋਟਲ ਦੇ ਬਾਹਰ ਵਾਪਰੀ ਗੋਲੀ ਚੱਲਣ ਦੀ ਵਾਰਦਾਤ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ।

ਪੀੜਤ ਦੀ ਪਛਾਣ ਜਨਤਕ ਕੀਤੀ ਗਈ ਹੈ।

ਪੀੜਤ ਦਾ ਨਾਮ ਅਮਨਦੀਪ ਮੰਜ ਦੱਸਿਆ ਗਿਆ ਹੈ।

ਅਮਨਦੀਪ ਦੀ ਉਮਰ 35 ਸਾਲ ਸੀ।

ਵਾਟਰਫਰੰਟ ਇਲਾਕੇ 'ਚ ਸਥਿਤ ਫੇਅਰਮੌਂਟ ਪੈਸੀਫਿਕ ਰਿਮ ਹੋਟਲ ਦੇ ਪਾਰਕੇਡ ਦੇ ਬਾਹਰ ਗੋਲੀ ਚੱਲੀ ਸੀ।

ਇਸ ਮਾਮਲੇ 'ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਪੀੜਤ ਬਾਰੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਇਸ ਘਟਨਾ ਤੋਂ ਕੁਝ ਸਮੇਂ ਬਾਅਦ ਇੱਕ ਵਾਹਨ ਨੂੰ ਅੱਗ ਦੇ ਹਵਾਲੇ ਕੀਤਾ ਪਾਇਆ ਗਿਆ।

ਪੈਂਟੀਕਟਨ ਅਤੇ ਚਾਰਲਸ ਸਟ੍ਰੀਟਸ ਦੇ ਇਲਾਕੇ 'ਚ ਇੱਕ ਪਿਕਅਪ ਟਰੱਕ ਨੂੰ ਅੱਗ ਲੱਗੀ ਪਾਈ ਗਈ।

ਪੁਲਿਸ ਨੇ ਅਜਿਹੀ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਮਾਮਲਾ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਨਾਲ ਸੰਬੰਧਤ ਹੋਵੇ।

ਟਰੱਕ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

Latest news

pakistan-flood-death-toll-reaches-107-as-authorities-warn-of-more-heavy-rain
Punjabi

ਪਾਕਿਸਤਾਨ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ 107 ਮੌਤਾਂ, ਹੋਰ ਭਾਰੀ ਮੀਂਹ ਦੀ ਚੇਤਾਵਨੀ ਹੋਈ ਜਾਰੀ

ਪਾਕਿਸਤਾਨ ਵਿੱਚ ਜੂਨ ਦੇ ਅਖੀਰ ਤੋਂ ਜਾਰੀ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਲਗਭਗ 107 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 344 ਹੋਰ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਸੈਂਕੜੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਭਾਰੀ ਮੀਂਹ ਪੈਣ ਦੀ ਵੀ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਦੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ, ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਸਭ ਤੋਂ ਵੱਧ 55 ਮੌਤਾਂ ਖੈਬਰ ਪਖਤੂਨਖਵਾ ਵਿੱਚ ਹੋਈਆਂ ਹਨ, ਜਦਕਿ ਪੰਜਾਬ ਸੂਬੇ ਵਿੱਚ 36 ਲੋਕਾਂ ਦੀ ਜਾਨ ਗਈ ਹੈ।
abbotsford-police-release-sketch-of-suspect-in-attempted-child-abduction-investigation
Punjabi

ਐਬਟਸਫੋਰਡ ਪੁਲਿਸ ਨੇ ਨਾਬਾਲਗ ਕੁੜੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਮਾਮਲੇ 'ਚ ਸ਼ੱਕੀ ਦਾ ਸਕੈਚ ਕੀਤਾ ਜਾਰੀ

ਐਬਟਸਫੋਰਡ ਪੁਲਿਸ ਨੇ ਨਾਬਾਲਗ ਕੁੜੀਆਂ ਨੂੰ ਅਗਵਾ ਕਰਨ ਦੀ ਹੋਈ ਕੋਸ਼ਿਸ਼ ਦੀ ਘਟਨਾ ਵਿਚ ਇੱਕ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ। ਪੁਲਿਸ ਮੁਤਾਬਕ, 22 ਜੁਲਾਈ ਨੂੰ 33538 ਮਾਰਸ਼ਲ ਰੋਡ ਵਿਖੇ ਸ਼ਾਮ 5:30 ਵਜੇ ਦੇ ਕਰੀਬ ਇੱਕ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਖੇਡ ਰਹੀਆਂ 10 ਸਾਲ ਤੋਂ ਘੱਟ ਉਮਰ ਦੀਆਂ ਦੋ ਕੁੜੀਆਂ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਆਪਣੀ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਇੱਕ ਬੱਚੀ ਨੇ ਆਪਣੇ ਮਾਪਿਆਂ ਨੂੰ ਆਵਾਜ਼ ਮਾਰੀ ਤਾਂ ਉਹ ਵਿਅਕਤੀ ਉੱਥੋਂ ਫਰਾਰ ਹੋ ਗਿਆ।
carney-calls-federal-byelections-in-b-c-ontario-and-quebec-for-aug-31
Punjabi

ਪੀ.ਐਮ. ਕਾਰਨੀ ਨੇ ਬੀ.ਸੀ., ਓਨਟਾਰੀਓ ਅਤੇ ਕਿਊਬੈਕ 'ਚ 31 ਅਗਸਤ ਨੂੰ ਫੈਡਰਲ ਉੱਪ ਚੋਣਾਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀ.ਸੀ., ਓਨਟਾਰੀਓ ਅਤੇ ਕਿਊਬੈਕ ਵਿਚ ਤਿੰਨ ਫੈਡਰਲ ਉੱਪ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਚੋਣਾਂ 31 ਅਗਸਤ ਨੂੰ ਹੋਣਗੀਆਂ, ਜਿਨ੍ਹਾਂ ਦੇ ਨਤੀਜੇ ਹਾਊਸ ਔਫ ਕਾਮਨਜ਼ ਵਿਚ ਸਰਕਾਰ ਦੇ ਬਹੁਮਤ ਲਈ ਬਹੁਤ ਮਹੱਤਵਪੂਰਨ ਮੰਨੇ ਜਾ ਰਹੇ ਹਨ। ਉੱਤਰੀ ਵੈਨਕੂਵਰ-ਕੈਪੀਲਾਨੋ ਦੀ ਸੀਟਲਿਬਰਲ ਸੰਸਦ ਮੈਂਬਰ ਜੋਨਾਥਨ ਵਿਲਕਿਨਸਨ ਦੇ ਯੂਰੋਪੀ ਸੰਘ ਵਿਚ ਅੰਬੈਸਡਰ ਬਣਨ ਤੋਂ ਬਾਅਦ ਖਾਲੀ ਹੋਈ ਸੀ।
targeted-etobicoke-shooting-leaves-26-year-old-woman-dead-man-charged-with-first-degree-murder
Punjabi

ਟੋਰੌਂਟੋ ਵਿਚ ਟਾਰਗੇਟਿਡ ਸ਼ੂਟਿੰਗ 'ਚ 26 ਸਾਲਾ ਨਵਨੀਤ ਕੌਰ ਦੀ ਮੌਤ

ਟੋਰੌਂਟੋ ਦੇ Etobicoke ਵਿਚ ਪਿਛਲੇ ਹਫ਼ਤੇ ਹੋਈ ਸ਼ੂਟਿੰਗ ਵਿਚ ਮਾਰੀ ਗਈ ਲੜਕੀ ਅਤੇ ਹਮਲਾਵਰ ਦੋਵੇਂ ਹੀ ਪੰਜਾਬੀ ਸਨ। ਮ੍ਰਿਤਕਾ ਦੀ ਪਛਾਣ 26 ਸਾਲਾ ਨਵਨੀਤ ਕੌਰ ਵਜੋਂ ਹੋਈ ਹੈ। ਪੁਲਿਸ ਮੁਤਾਬਕ, ਇਹ ਟਾਰਗੇਟਿਡ ਹਮਲਾ ਸੀ। ਘਟਨਾ ਸ਼ੁੱਕਵਾਰ ਦੀ ਸਵੇਰ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਇਲਾਕੇ ਵਿਚ ਵਾਪਰੀ ਸੀ।
woman-fatally-shot-in-torontos-etobicoke-suspect-arrested-police-say
Punjabi

ਟੋਰੌਂਟੋ ਵਿੱਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਟੋਰੌਂਟੋ ਦੇ Etobicoke ਇਲਾਕੇ ਵਿਚ ਅੱਜ ਤੜਕੇ ਇੱਕ ਮਹਿਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ। ਟੋਰੌਂਟੋ ਪੁਲਿਸ ਮੁਤਾਬਕ, ਇਹ ਵਾਰਦਾਤ ਸਵੇਰੇ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਚਸ਼ਮਦੀਦਾਂ ਮੁਤਾਬਕ, ਇੱਕ 20-22 ਸਾਲ ਦੀ ਮਹਿਲਾ ਜੋ ਕਿਸੇ ਯੂਨੀਵਰਸਿਟੀ ਦੀ ਸਟੂਡੈਂਟ ਲੱਗ ਰਹੀ ਸੀ, ਇੱਕ ਬੱਸ ਸਟੌਪ ਤੋਂ ਪੈਦਲ ਆ ਰਹੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link