16.98C Vancouver
ADS

Sep 12, 2023 7:11 PM - Connect News

Vancouver stabbing : ਦੋਸ਼ੀ ਦੀ ਹਸਪਤਾਲ ਤੋਂ ਰਿਹਾਈ 'ਤੇ ਪ੍ਰੀਮੀਅਰ ਡੇਵਿਡ ਈਬੀ ਨਾਰਾਜ਼

Share On
vancouver-stabbing-premier-david-eb-upset-over-release-of-accused-from-hospital
The Premier wonders how the man was released a second time before Sunday's attack and he will do everything he can to make sure it doesn't happen again.(Photo: The Canadian Press)

ਵੈਨਕੂਵਰ ਦੇ ਚਾਈਨਾਟਾਊਨ ਵਿੱਚ ਤਿੰਨ ਲੋਕਾਂ ਨੂੰ ਚਾਕੂ ਮਾਰਨ ਵਾਲੇ 64 ਸਾਲਾਂ ਵਿਅਕਤੀ ਦੇ ਫੋਰੈਂਸਿਕ ਮਨੋਵਿਗਿਆਨਕ ਹਸਪਤਾਲ ਤੋਂ ਇੱਕ ਦਿਨ ਲਈ ਬਾਹਰ ਆਉਣ ਦੇ ਫੈਸਲੇ 'ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਨਿਰਾਸ਼ਾ ਪ੍ਰਗਟਾਈ ਹੈ।

ਈਬੀ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਰਿਹਾਅ ਕਰਨ ਦਾ ਫੈਸਲਾ ਦਿਮਾਗ ਨੂੰ ਪਰੇਸ਼ਾਨ ਕਰਦਾ ਹੈ।

ਉਹ ਇਸ ਗੱਲ ਦੀ ਤਹਿ ਤੱਕ ਜਾਣਾ ਚਾਹੁੰਦੇ ਹਨ ਕਿ ਇਹ ਕਿਵੇਂ ਹੋਇਆ।

ਈਬੀ ਨੇ ਇਸ ਹਿੰਸਾ ਨੂੰ "ਭਿਆਨਕ" ਕਿਹਾ ਹੈ।

ਈਬੀ ਦਾ ਕਹਿਣਾ ਹੈ ਬਲੇਅਰ ਇਵਾਨ ਡੌਨਲੀ ਨੇ 2006 ਵਿੱਚ ਆਪਣੀ ਧੀ ਨੂੰ ਚਾਕੂ ਮਾਰ ਕੇ ਜ਼ਖਮੀ ਕੀਤਾ ਸੀ, ਜਿਸ ਤੋਂ ਬਾਅਦ ਉਸਨੂੰ ਇੱਕ ਮਨੋਵਿਗਿਆਨਕ ਹਸਪਤਾਲ ਵਿੱਚ ਭੇਜਿਆ ਗਿਆ ਸੀ, ਫਿਰ ਉਸਨੂੰ 2009 ਵਿੱਚ ਰਿਹਾਅ ਕੀਤਾ ਗਿਆ ਸੀ ਜੋ ਬਾਹਰ ਗਿਆ ਅਤੇ ਕਿਸੇ ਹੋਰ ਨੂੰ ਚਾਕੂ ਮਾਰ ਦਿੱਤਾ।

ਪ੍ਰੀਮੀਅਰ ਦਾ ਕਹਿਣਾ ਹੈ ਕਿ ਐਤਵਾਰ ਦੇ ਹਮਲੇ ਤੋਂ ਪਹਿਲਾਂ ਉਸ ਵਿਅਕਤੀ ਨੂੰ ਦੂਜੀ ਵਾਰ ਕਿਵੇਂ ਰਿਹਾਅ ਕੀਤਾ ਗਿਆ ਸੀ ਅਤੇ ਉਹ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਅਜਿਹਾ ਦੁਬਾਰਾ ਨਾ ਹੋਵੇ।

ਜ਼ਿਕਰਯੋਗ ਹੈ ਕਿ ਐਤਵਾਰ ਦੇ ਹਮਲੇ ਵਿੱਚ ਇਸ ਵਿਅਕਤੀ ਵੱਲੋਂ 60 ਸਾਲ ਦੇ ਇੱਕ ਆਦਮੀ ਤੇ ਮਹਿਲਾ ਸਣੇ 20 ਸਾਲ ਦੀ ਇੱਕ ਲੜਕੀ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਲੇਅਰ ਇਵਾਨ ਡੌਨਲੀ ਪੁਲਿਸ ਹਿਰਾਸਤ ਵਿੱਚ ਹੈ।

Latest news

alberta-could-see-billions-in-budget-surplus-amid-high-oil-prices
Punjabi

ਐਲਬਰਟਾ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵੱਡੇ ਸਰਪਲੱਸ ਦੀ ਉਮੀਦ

ਐਲਬਰਟਾ ਸਰਕਾਰ ਨੂੰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਚੱਲਦਿਆਂ ਚਾਲੂ ਵਿੱਤੀ ਸਾਲ ਵਿੱਚ ਅਰਬਾਂ ਡਾਲਰਾਂ ਦਾ ਬਜਟ ਸਰਪਲੱਸ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ Trevor Tombe ਅਨੁਸਾਰ, ਸਰਕਾਰ ਕੋਲ ਇਸ ਵਿੱਤੀ ਸਾਲ ਵਿੱਚ ਹੁਣ ਤੱਕ $3.8 ਬਿਲੀਅਨ ਦਾ ਸਰਪਲੱਸ ਇਕੱਠਾ ਹੋ ਚੁੱਕਾ ਹੈ।
trump-says-us-will-maintain-total-control-over-strait-of-hormuz
Punjabi

ਹੋਰਮੁਜ਼ ਜਲ ਮਾਰਗ ’ਤੇ ਅਮਰੀਕਾ ਦਾ ‘ਪੂਰਾ ਕੰਟਰੋਲ’: ਟਰੰਪ ਦਾ ਦਾਅਵਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਫਿਰ ਤੋਂ ਦਾਅਵਾ ਕੀਤਾ ਕਿ ਅਮਰੀਕਾ ਦਾ ਹੋਰਮੁਜ਼ ਜਲ ਮਾਰਗ 'ਤੇ ਪੂਰਾ ਕੰਟਰੋਲ ਹੈ ਅਤੇ ਉਹ ਇਸ ਕੰਟਰੋਲ ਨੂੰ ਕਾਇਮ ਰੱਖੇਗਾ। ਟਰੰਪ ਨੇ ਇਹ ਗੱਲ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਕਹੀ। ਟਰੰਪ ਨੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੂੰ “ਵਾਲ ਆਫ਼ ਸਟੀਲ” ਕਰਾਰ ਦਿੰਦਿਆਂ ਕਿਹਾ ਕਿ ਈਰਾਨ ਇਸ ਬਾਰੇ ਕੁਝ ਨਹੀਂ ਕਰ ਸਕਦਾ।
19-year-old-arrested-after-knife-waving-incident-in-vancouvers-granville-entertainment-district
Punjabi

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਚਾਕੂ ਲਹਿਰਾਉਣ ਵਾਲਾ 19 ਸਾਲਾ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਪੁਲਿਸ ਵਲੋਂ ਇੱਕ 19 ਸਾਲਾ ਨੌਜਵਾਨ ਨੂੰ ਚਾਕੂ ਨਾਲ ਹੰਗਾਮਾ ਕਰਨ ਅਤੇ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਘਟਨਾ ਅੱਜ ਤੜਕੇ ਲਗਭਗ 1:50 ਵਜੇ ਵਾਪਰੀ। ਇੱਕ ਦੁਕਾਨ ਦੇ ਕਰਮਚਾਰੀ ਨੇ ਨੌਜਵਾਨ ਨੂੰ ਟੇਬਲ ਉਲਟਾਉਂਦੇ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਚਾਕੂ ਦਿਖਾਉਂਦੇ ਹੋਏ ਦੇਖਿਆ। ਜਦੋਂ ਕਰਮਚਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਦੁਕਾਨ ਦੇ ਬੋਰਡ 'ਤੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕਰਮਚਾਰੀ ਨੇ ਪਿੱਛੇ ਹਟ ਕੇ ਪੁਲਿਸ ਨੂੰ ਫੋਨ ਕੀਤਾ।
canada-announces-34-million-in-climate-funding-for-communities
Punjabi

ਕੈਨੇਡਾ ਦੀਆਂ 128 ਕਮਿਊਨਿਟੀਆਂ ਲਈ $34 ਮਿਲੀਅਨ ਦੀ ਕਲਾਈਮੇਟ ਫੰਡਿੰਗ ਦਾ ਐਲਾਨ

ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਸ਼ ਭਰ ਦੀਆਂ ਕਮਿਊਨਿਟੀ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਮਦਦ ਕਰਨ ਲਈ $34-ਮਿਲੀਅਨ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਫੰਡਿੰਗ ਦਾ ਉਦੇਸ਼ ਨਗਰ ਪਾਲਿਕਾਵਾਂ ਅਤੇ ਸਥਾਨਕ ਸੰਸਥਾਵਾਂ ਨੂੰ ਅਜਿਹੇ ਪ੍ਰੋਜੈਕਟ ਸ਼ੁਰੂ ਕਰਨ ਵਿਚ ਮਦਦ ਕਰਨਾ ਹੈ ਜੋ ਹੜ੍ਹ, ਜੰਗਲਾਂ ਦੀ ਅੱਗ ਅਤੇ ਗਰਮੀ ਵਰਗੀਆਂ ਕੁਦਰਤੀ ਆਫ਼ਤਾਂ ਦੇ ਖ਼ਤਰੇ ਨੂੰ ਘਟਾ ਸਕਣ।
early-morning-shooting-in-surreys-cloverdale-leaves-one-injured
Punjabi

ਸਰੀ ਦੇ ਕਲੋਵਰਡੇਲ ’ਚ ਤੜਕੇ ਹੋਈ ਗੋਲੀਬਾਰੀ, ਇੱਕ ਵਿਅਕਤੀ ਜ਼ਖ਼ਮੀ

ਸਰੀ ਵਿਚ ਤੜਕੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ ਅਤੇ ਪੁਲਿਸ ਵਲੋਂ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਇਸ ਵਾਰਦਾਤ ਵਿਚ ਇੱਕ ਵਿਅਕਤੀ ਵਾਲ-ਵਾਲ ਬਚਿਆ ਅਤੇ ਮਾਮੂਲੀ ਜ਼ਖ਼ਮੀ ਹੋਇਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ,ਘਟਨਾ ਸਵੇਰ ਲਗਭਗ 3:50 ਵਜੇ ਕਲੋਵਰਡੇਲ ਇਲਾਕੇ ਵਿਚ 60 ਐਵੇਨਿਊ ਅਤੇ 177 ਸਟ੍ਰੀਟ ਨੇੜੇ ਇੱਕ ਘਰ ਕੋਲ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link