Jun 23, 2022 7:12 PM - The Canadian Press

ਵੈਟੀਕਨ ਵੱਲੋਂ ਪੋਪ ਦੇ ਕੈਨੇਡਾ ਦੌਰੇ ਸੰਬੰਧੀ ਪ੍ਰੋਗਰਾਮ ਦੇ ਵੇਰਵੇ ਸਾਂਝੇ ਕੀਤੇ ਗਏ ਹਨ।
ਇਸ ਫੇਰੀ ਦੌਰਾਨ ਪੋਪ ਵੱਲੋਂ ਐਲਬਰਟਾ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ 'ਚ ਵੀ ਪਹੁੰਚ ਕੀਤੀ ਜਾਵੇਗੀ।
ਇਸ ਦੌਰਾਨ ਇੰਸਟੀਟਿਊਸ਼ਨ ਦੇ ਸਰਵਾਈਵਰਸ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।
ਪੋਪ ਦਾ ਇਹ ਦੌਰਾ 24 ਜੁਲਾਈ ਤੋਂ ਐਡਮਿੰਟਨ 'ਚ ਸ਼ੁਰੂ ਹੋਵੇਗਾ ਅਤੇ 29 ਜੁਲਾਈ ਤਕ ਉਹ ਕੈਨੇਡਾ 'ਚ ਮੌਜੂਦ ਰਹਿਣਗੇ।
ਇਸ ਦੌਰਾਨ ਪੋਪ ਵੱਲੋਂ ਕਈ ਪਬਲਿਕ ਅਤੇ ਪ੍ਰਾਈਵੇਟ ਈਵੈਂਟਸ 'ਚ ਹਿੱਸਾ ਲਿਆ ਜਾਵੇਗਾ।
ਪੋਪ ਦੇ ਕੈਨੇਡਾ ਦੌਰੇ ਦੌਰਾਨ ਈਵੈਂਟਸ ਵਿੱਚ ਇੰਡੀਜਨਸ ਹਿੱਸੇਦਾਰੀ 'ਤੇ ਖਾਸ ਧਿਆਨ ਰਵੇਗਾ।
ਪੋਪ ਦੇ ਕੈਨੇਡਾ ਦੌਰੇ ਦੌਰਾਨ ਜਨਰਲ ਕੋਔਰਡੀਨੇਟਰ ਦੀ ਭੂਮਿਕਾ ਨਿਭਾ ਰਹੇ ਐਡਮਿੰਟਨ ਦੇ ਆਰਚਬਿਸ਼ਪ ਰਿਚਰਡ ਸਮਿਥ ਦਾ ਕਹਿਣਾ ਸੀ ਕਿ ਉਹ ਪ੍ਰਾਰਥਨਾ ਕਰ ਰਹੇ ਹਨ ਕਿ ਪੋਪ ਦਾ ਇਹ ਦੌਰਾ ਹੀਲਿੰਗ, ਰੀਕੰਸੀਲੀਏਸ਼ਨ ਅਤੇ ਉਮੀਦ ਦੇ ਰਸਤੇ ਲਈ ਇੱਕ ਅਹਿਮ ਕਦਮ ਸਾਬਿਤ ਹੋਵੇ।




